ETV Bharat / city

ਨਵੇਂ ਬਣੇ ਬੀਟ ਬਾਕਸਾਂ 'ਤੇ ਜੜ੍ਹੇ ਤਾਲੇ, ਲੋਕਾਂ ਦੀਆਂ ਸ਼ਿਕਾਇਤਾਂ ਦਾ ਨਹੀਂ ਕੋਈ ਹੱਲ - ਵੀ ਕੇਅਰ ਫਾਰ ਯੂ

'ਵੀ ਕੇਅਰ ਫਾਰ ਯੂ' ਦਾ ਹੋਕਾ ਦੇਣ ਵਾਲੀ ਚੰਡੀਗੜ੍ਹ ਪੁਲਿਸ ਇਸ ਬੀਟ ਬਾਕਸ ਦਾ ਇਸਤੇਮਾਲ ਨਹੀਂ ਕਰ ਰਹੀ ਹੈ। ਲੋਕ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਤਾਂ ਪਹੁੰਚਦੇ ਹਨ ਪਰ ਅੱਗੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੀ ਵਜਾਏ ਤਾਲੇ ਹੀ ਵੇਖਣ ਨੂੰ ਮਿਲਦੇ ਹਨ।

ਫ਼ੋਟੋ।
author img

By

Published : Aug 30, 2019, 7:44 PM IST

ਚੰਡੀਗੜ੍ਹ: ਖੁੱਡਾ ਲਾਹੌਰਾ ਦੇ ਇਲਾਕੇ ਵਿੱਚ ਅਪਰਾਧਾਂ ਤੇ ਨਸ਼ੇ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਸਥਾਨਕ ਪੁਲਿਸ ਵੱਲੋਂ ਖੁੱਡਾ ਲਾਹੌਰਾ ਦੇ ਬਾਜ਼ਾਰ ਦੇ ਨਾਲ ਹੀ ਇੱਕ ਬੀਟ ਬਾਕਸ ਬਣਾਇਆ ਗਿਆ ਸੀ। ਪੁਲਿਸ ਨੇ ਇਹ ਬੀਟ ਬਾਕਸ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਤਿਆਰ ਕਰਵਾਇਆ ਸੀ। ਇਸ ਦੇ ਨਾਲ ਹੀ ਖੁੱਡਾ ਲਾਹੌਰਾ ਇਲਾਕੇ ਦੇ ਥਾਣੇ ਦਾ ਬੋਝ ਵੀ ਹਲਕਾ ਕੀਤਾ ਜਾ ਸਕਦਾ ਹੈ।

ਵੀਡੀਓ

ਵੀ ਕੇਅਰ ਫਾਰ ਯੂ ਦਾ ਹੋਕਾ ਦੇਣ ਵਾਲੀ ਚੰਡੀਗੜ੍ਹ ਪੁਲਿਸ ਇਸ ਬੀਟ ਬਾਕਸ ਦਾ ਇਸਤੇਮਾਲ ਨਹੀਂ ਕਰ ਰਹੀ ਹੈ। ਲੋਕ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਤਾਂ ਪਹੁੰਚਦੇ ਹਨ ਪਰ ਅੱਗੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੀ ਵਜਾਏ ਤਾਲੇ ਹੀ ਵੇਖਣ ਨੂੰ ਮਿਲਦੇ ਹਨ। ਪਿਛਲੇ 15-20 ਦਿਨਾਂ ਤੋਂ ਬੀਟ ਬਾਕਸ 'ਤੇ ਤਾਲੇ ਜੜੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਜਦ ਚੰਡੀਗੜ੍ਹ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Intro:ਵੀ ਕੇਅਰ ਫਾਰ ਯੂ ਦਾ ਹੋਕਾ ਦੇਣ ਵਾਲੀ ਚੰਡੀਗੜ੍ਹ ਪੁਲਸ ਚੁੱਪਚਾਪ ਕਿਸੇ ਹੋਰ ਹੀ ਪਾਸੇ ਉਲਝੀ ਹੋਈ ਹੈ ਨਵੇਂ ਬਣੇ ਬੀਟ ਬਾਕਸ ਚੰਡੀਗੜ੍ਹ ਪੁਲੀਸ ਨੂੰ ਉਡੀਕ ਰਹੇ ਨੇ ਉੱਥੇ ਹੀ ਆਪਣੀ ਸ਼ਿਕਾਇਤਾਂ ਲੈ ਕੇ ਪੁਲਿਸ ਕੋਲ ਪੁੱਜਦੇ ਲੋਕਾਂ ਨੂੰ ਪੁਲੀਸ ਦੀ ਬਜਾਏ ਤਾਲਿਆਂ ਦੇ ਦਰਸ਼ਨ ਕਰਨੇ ਪੇੈ ਰਹੇ ਹਨ Body:ਦਰਅਸਲ ਪਿਛਲੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਖੁੱਡਾ ਲਾਹੌਰਾ ਦੇ ਇਲਾਕੇ ਵਿੱਚ ਕਰਾਈਮ ਅਤੇ ਨਸ਼ਾ ਵਧਦਾ ਵੇਖ ਪੁਲਿਸ ਵੱਲੋਂ ਠੱਲ੍ਹ ਪਾਉਣ ਲਈ ਖੁੱਡਾ ਲਾਹੌਰਾ ਦੇ ਬਾਜ਼ਾਰ ਦੇ ਨਾਲ ਹੀ ਇੱਕ ਬੀਟ ਬਾਕਸ ਚੰਡੀਗੜ੍ਹ ਪੁਲੀਸ ਦਾ ਬਣਾਇਆ ਗਿਆ ਜਿੱਥੇ ਦੋ ਕਮਰੇ ਜਿਨ੍ਹਾਂ ਵਿੱਚ ਲੋਕ ਆ ਕੇ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਣ ਅਤੇ ਜਿਸ ਨਾਲ ਚੰਡੀਗੜ੍ਹ ਦੇ ਖੁੱਡਾ ਲਾਹੌਰਾ ਇਲਾਕੇ ਦੇ ਥਾਣੇ ਦਾ ਬੋਝ ਹਲਕਾ ਵੀ ਕੀਤਾ ਜਾ ਸਕੇ.. ਅਤੇ ਸਭ ਤੋਂ ਅਹਿਮ ਗੱਲ ਇਹ ਸੀ ਕਿ ਖੁੱਡਾ ਲਾਹੌਰਾ ਦਾ ਬਣਾਇਆ ਗਿਆ ਬੀਟ ਬਾਕਸ ਨਵੀਂ ਤਬਦੀਲੀ ਦਾ ਹੈ ਜਿਸ ਵੱਲ ਚੰਡੀਗੜ੍ਹ ਪੁਲੀਸ ਨੇ ਆਪਣਾ ਨਵਾਂ ਰੁੱਖ ਕੀਤਾ ਹੈ

ਇੱਥੋਂ ਦੇ ਲੋਕਾਂ ਨੇ ਬੀਟ ਬਾਕਸ ਦੀਆਂ ਕੰਧਾਂ ਚਿਣ ਦੀਆਂ ਵੇਖ ਕਈ ਆਸ ਉਮੀਦਾਂ ਚੰਡੀਗੜ੍ਹ ਪੁਲੀਸ ਤੋਂ ਲਗਾਈਆਂ ਸੀ ਪਰ ਸਭ ਤਾਲੇ ਵਿੱਚ ਕੈਦ ਨੇ ਕਿਉਂਕਿ ਪਿਛਲੇ ਪੰਦਰਾਂ ਤੋਂ ਵੀਹ ਦਿਨ ਤੋ ਇਸ ਬੀਟ ਬਾਕਸ ਤੇ ਤਾਲੇ ਜੜੇ ਹੋਏ ਨੇ ਹਾਲਾਂਕਿ ਇੰਤਜ਼ਾਰ ਹੈ ਕਿ ਕਦੋਂ ਤਾਲੇ ਖੁੱਲ੍ਹਣਗੇ ਜਾਂ ਫਿਰ ਇੰਤਜ਼ਾਰ ਹੈ ਕਿ ਪੁਲਿਸ ਦਾ ਕੋਈ ਵੱਡਾ ਅਫ਼ਸਰ ਜਾਂ ਇਲਾਕੇ ਦਾ ਕੋਈ ਵੱਡਾ ਨੇਤਾ ਆ ਇਸ ਦਾ ਉਦਘਾਟਨ ਕਰੇਗਾ ਕਿਉਂਕਿ ਬੀਟ ਬਾਕਸ ਨੂੰ ਰੰਗ ਰੋਗਨ ਮਹੀਨਾ ਪਹਿਲਾਂ ਹੀ ਕਰ ਦਿੱਤਾ ਗਿਆ ਸੀ

ਉਥੇ ਹੀ ਜਦ ਇਸ ਬਾਬਤ ਚੰਡੀਗੜ੍ਹ ਪੁਲੀਸ ਨਾਲ ਗੱਲਬਾਤ ਕੀਤੀ ਗਈ ਤਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.