ਚੰਡੀਗੜ੍ਹ: ਕਰਫਿਊ ਦੇ ਚੱਲਦਿਆਂ ਜਿੱਥੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਆਗੂ ਅਤੇ ਗੁਰਦੁਆਰਿਆਂ ਵਿੱਚ ਲੋੜਵੰਦਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਪੁਲਿਸ ਵਿੱਚ ਤਾਇਨਾਤ ਇੰਸਪੈਕਟਰ ਅਤੇ ਉਸ ਦੇ ਦੋਸਤਾਂ ਵੱਲੋਂ ਚੰਡੀਗੜ੍ਹ ਵਿੱਚ ਲੋੜਵੰਦਾਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਅਫ਼ਸਰ ਰਾਤ ਦੇ ਸਮੇਂ ਡਿਊਟੀ ਕਰਦਾ ਹੈ ਅਤੇ ਸਵੇਰੇ ਲੋੜਵੰਦਾਂ ਲੋਕਾਂ ਨੂੰ ਖਾਣਾ ਖੁਆਉਂਦਾ ਹੈ।
ਇੰਸਪੈਕਟਰ ਰਾਮ ਦਿਆਲ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹ ਸਮਾਜ ਸੇਵਾ ਕਰ ਰਹੇ ਹਨ, ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਪੁਲਿਸ ਤੋਂ ਸੇਵਾਮੁਕਤ ਅਫ਼ਸਰ ਓਮ ਪ੍ਰਕਾਸ਼ ਅਤੇ ਸੀਟੀਯੂ ਬੱਸ ਸਟੈਂਡ 17 ਦੇ ਸੁਪਰਵਾਈਜ਼ਰ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਰਾਮ ਦਿਆਲ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਸਿੱਖਿਆ ਦੇ ਲਈ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਆਪਣੀ ਡਿਊਟੀ ਰਾਤ ਦੀ ਸਪੈਸ਼ਲ ਲਗਵਾਈ ਗਈ ਹੈ ਤਾਂ ਜੋ ਸਵੇਰੇ ਕਰਫਿਊ ਦੇ ਦੌਰਾਨ ਭੁੱਖੇ ਪੇਟ ਸੌਂ ਰਹੇ ਲੋਕਾਂ ਦਾ ਢਿੱਡ ਭਰ ਸਕਣ।
ਇਹ ਵੀ ਪੜੋ: ਕੈਪਟਨ ਨੇ ਵੀਡੀਓ ਕਾਲ ਕਰ ਫਰੰਟਲਾਈਨ 'ਤੇ ਕੰਮ ਕਰਨ ਵਾਲਿਆਂ ਦਾ ਵਧਾਇਆ ਹੌਂਸਲਾ
ਦੱਸ ਦੇਈਏ ਕਿ ਰਾਮ ਦਿਆਲ ਦੇ ਦੋਵੇਂ ਪੈਰ ਕਿਸੇ ਹਾਦਸੇ ਦੇ ਵਿੱਚ ਖ਼ਰਾਬ ਹੋ ਗਏ ਸਨ, ਸਹੀ ਤਰੀਕੇ ਦੇ ਨਾਲ ਨਾ ਚੱਲਣ ਦੇ ਬਾਵਜੂਦ ਵੀ ਇੰਸਪੈਕਟਰ ਰਾਮ ਦਿਆਲ ਰਾਤ ਦੇ ਸਮੇਂ ਡਿਊਟੀ ਤੇ ਦਿਨ ਸਮੇਂ ਸਮਾਜ ਸੇਵਾ ਕਰ ਰਹੇ ਹਨ। ਰਾਮ ਦਿਆਲ ਆਪਣੀ ਕਾਰ ਦੇ ਵਿੱਚ ਲੰਗਰ ਰੱਖ ਹਰ ਸੈਕਟਰ ਦੇ ਵਿੱਚ ਚੱਕਰ ਲਗਾਉਂਦੇ ਹਨ।