ETV Bharat / city

ਦੋ ਵਿਦਿਆਰਥੀਆਂ ਦੇ ਕਤਲ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਿਸ ਨੇ 19 ਦਸੰਬਰ ਨੂੰ ਹੋਏ ਦੋ ਵਿਦਿਆਰਥੀਆਂ ਦੇ ਕਤਲ ਮਾਮਲੇ ਸੁਲਝਾ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਤਲ 'ਚ ਇਸਤੇਮਾਲ ਕੀਤੇ ਗਏ ਪਿਸਤੌਲ ਵੀ ਬਰਾਮਦ ਕੀਤੇ ਹਨ।

ਦੋ ਵਿਦਿਆਰਥੀਆਂ ਦਾ ਕਤਲ ਮਾਮਲਾ
ਦੋ ਵਿਦਿਆਰਥੀਆਂ ਦਾ ਕਤਲ ਮਾਮਲਾ
author img

By

Published : Dec 31, 2019, 8:35 AM IST

ਚੰਡੀਗੜ੍ਹ : 19 ਦਸੰਬਰ ਨੂੰ ਸ਼ਹਿਰ 'ਚ ਹੋਏ ਦੋ ਵਿਦਿਆਰਥੀਆਂ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਚੰਡੀਗੜ੍ਹ ਪੁਲਿਸ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੋ ਵਿਦਿਆਰਥੀਆਂ ਦਾ ਕਤਲ ਮਾਮਲਾ

ਮੁਲਜ਼ਮਾ ਦੀ ਪਛਾਣ ਅੰਕਿਤ ਨਰਵਾਲ(18), ਸੁਨੀਲ(21) ਅਤੇ ਵਿੱਕੀ (21) ਵਜੋਂ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਵਿਦਿਆਰਥੀਆਂ ਵਿਨੀਤ, ਅਜੈ ਅਤੇ ਉਨ੍ਹਾਂ ਦੇ ਕੁੱਝ ਦੋਸਤਾਂ ਨਾਲ ਝਗੜਾ ਹੋ ਗਿਆ ਸੀ। ਜਿਸ ਦੇ ਚਲਦੇ ਮੁਲਜ਼ਮਾਂ ਵੱਲੋਂ ਬਦਲੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਤਿੰਨੋਂ ਮੁਲਜ਼ਮ ਇੱਕ ਹੋਰ ਵਿਦਿਆਰਥੀ ਆਸ਼ੂ ਨੂੰ ਵੀ ਮਾਰਨਾ ਚਾਹੁੰਦੇ ਸਨ ਪਰ ਉਸ ਸਮੇ ਆਸ਼ੂ ਮੌਕੇ 'ਤੇ ਨਹੀਂ ਸੀ। ਤਿੰਨੋਂ ਮੁਲਜ਼ਮ ਵਿਨੀਤ ਅਤੇ ਅਜੈ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ।

ਹੋਰ ਪੜ੍ਹੋ : ਨਿਖਤ ਕੋਲ ਮੈਰੀਕਾਮ ਵਰਗਾ ਬਣਨ ਦੀ ਯੋਗਤਾ ਹੈ : ਕਿਰਨ ਰਿਜਿਜੂ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤੋਂ ਹੀ ਚੰਡੀਗੜ੍ਹ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਸੀ।ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਆਸ਼ੂ ਨੂੰ ਮਾਰਨ ਲਈ ਮੁੜ ਚੰਡੀਗੜ੍ਹ ਆ ਸਕਦੇ ਹਨ, ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਚੰਡੀਗੜ੍ਹ ਵਿੱਚ ਛਾਪੇਮਾਰੀ ਦੇ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਪਾਸਪੋਰਟ, ਇੱਕ ਕਾਰ ਅਤੇ ਕਤਲ 'ਚ ਇਸਤੇਮਾਲ ਕੀਤੇ ਗਏ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮੁਲਜ਼ਮਾਂ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Intro:ਪੁਲਿਸ ਨੇ 19 ਦਸੰਬਰ ਨੂੰ ਚੰਡੀਗੜ੍ਹ ਵਿੱਚ ਦੋ ਵਿਦਿਆਰਥੀਆਂ ਦੇ ਕਤਲ ਦੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰBody:ਪੁਲਿਸ 19 ਦਸੰਬਰ ਨੂੰ ਚੰਡੀਗੜ੍ਹ ਵਿੱਚ ਦੋ ਵਿਦਿਆਰਥੀਆਂ ਦੇ ਕਤਲ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਹੋ ਗਈ ਹੈ। ਤਿੰਨਾਂ ਦੀ ਪਛਾਣ 18 ਸਾਲਾ ਅੰਕਿਤ ਨਰਵਾਲ, 21 ਸਾਲਾ ਸੁਨੀਲ ਅਤੇ 21 ਸਾਲਾ ਵਿੱਕੀ ਵਜੋਂ ਹੋਈ ਹੈ। ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਤਿੰਨਾਂ ਦੇ ਵਿਦਿਆਰਥੀਆਂ, ਵਿਨੀਤ ਅਜੈ ਅਤੇ ਉਸਦੇ ਦੋਸਤਾਂ ਦਾ ਝਗੜਾ ਹੋਯਾ ਸੀ ਬਦਲਾ ਲੈਣ ਲਈ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਉਹ ਆਸ਼ੂ ਲਾਈਨ ਨੂੰ ਵੀ ਮਾਰਨਾ ਚਾਹੁੰਦੇ ਸਨ। ਪਰ ਉਸ ਸਮੇਂ ਆਸ਼ੂ ਮੌਕੇ 'ਤੇ ਨਹੀਂ ਸੀ, ਇਸ ਲਈ ਇਹ ਲੋਕ ਵਿਨੀਤ ਅਤੇ ਅਜੇ ਨੂੰ ਮਾਰਨ ਤੋਂ ਬਾਅਦ ਫਰਾਰ ਹੋ ਗਏ।

ਐਸਪੀ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤੋਂ ਹੀ ਚੰਡੀਗੜ੍ਹ ਪੁਲਿਸ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਰਹੀ ਹੈ। ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਉਤਰਾਖੰਡ ਦਿੱਲੀ ਮੁੰਬਈ ਸਮੇਤ ਕਈ ਥਾਵਾਂ ‘ਤੇ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਸਨ। ਤਲਾਸ਼ੀ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਆਸ਼ੂ ਨੂੰ ਮਾਰਨ ਲਈ ਦੁਬਾਰਾ ਚੰਡੀਗੜ੍ਹ ਆ ਸਕਦੇ ਹਨ, ਇਸ ਲਈ ਚੰਡੀਗੜ੍ਹ ਪੁਲਿਸ ਨੇ ਵੀ ਚੰਡੀਗੜ੍ਹ ਵਿੱਚ ਛਾਪਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਦੋਸ਼ੀ ਉਨ੍ਹਾਂ ਕੋਲੋਂ ਦੋ ਦੇਸੀ ਪਿਸਤੌਲ ਸਮੇਤ ਫੜੇ ਗਏ। ਕਾਰਤੂਸ ਅਤੇ ਇਕ ਪੋਲੋ ਕਾਰ ਬਰਾਮਦ ਕੀਤੀ ਗਈ ਹੈ ਅਤੇ ਨਾਲ ਹੀ ਦੋਵਾਂ ਮੁਲਜ਼ਮਾਂ ਦੇ ਪਾਸਪੋਰਟ ਵੀ ਬਰਾਮਦ ਕਰ ਲਏ ਗਏ ਹਨ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਅਪਰਾਧ ਵਿਚ ਸ਼ਾਮਲ ਸੀ ਅਤੇ ਵਿਦੇਸ਼ ਭੱਜਣਾ ਚਾਹੁੰਦਾ ਸੀ। ...Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.