ਚੰਡੀਗੜ੍ਹ: ਨਗਰ ਨਿਗਮ ਚੋਣ ਦੇ ਨਤੀਜੇ (Chandigarh Municipal Corporation Election Result) ਆ ਗਏ ਹਨ। ਅੰਤਿਮ ਨਤੀਜਿਆਂ ਤੋਂ ਬਾਅਦ ਸਾਫ ਹੋਏ ਤਸਵੀਰ ਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ। ਕੁੱਲ 35 ਸੀਟਾਂ ਤੋਂ ਬੀਜੇਪੀ ਨੂੰ 12 ਸੀਟਾਂ ਮਿਲੀਆਂ ਹਨ। ਉੱਥੇ ਹੀ ਪਹਿਲੀ ਵਾਰ ਚੰਡੀਗੜ੍ਹ ਚ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਆਗਾਜ ਕੀਤਾ। ਆਮ ਆਦਮੀ ਪਾਰਟੀ ਨੇ ਕੁੱਲ 14 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 8 ਸੀਟਾਂ ’ਤੇ ਜਿੱਤ ਮਿਲੀ ਹੈ। ਹਾਲਾਂਕਿ ਬਹੁਮਤ ਦੇ ਲਈ ਜਰੂਰੀ 18 ਅੰਕੜਾ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਹੈ।
ਹੁਣ ਤੱਕ ਦੇ ਆਏ ਨਤੀਜ਼ਿਆਂ ਚ ਆਮ ਆਦਮੀ ਪਾਰਟੀ ਪਹਿਲੇ ਨੰਬਰ ’ਤੇ ਰਹੀ ਹੈ। ਦੂਜੇ ’ਤੇ ਬੀਜੇਪੀ ਅਤੇ ਤੀਜੇ ਤੇ ਕਾਂਗਰਸ ਪਾਰਟੀ ਰਹੀ। ਉੱਥੇ ਹੀ ਅਕਾਲੀ ਦਲ ਦੇ ਖਾਤੇ ਚ ਇੱਕ ਹੀ ਸੀਟ ਆਈ ਹੈ। ਚੰਡੀਗੜ੍ਹ ਨਗਰ ਨਿਗਮ ਚੋਣ ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਬਹੁਮਤ ਦੇ ਲਈ 35 ਸੀਟਾਂ ਚੋਂ 18 ਸੀਟਾਂ ਚਾਹੀਦੀਆਂ ਹਨ। ਭਾਜਪਾ ਨੂੰ ਬਹੁਮਤ ਦੇ ਲਈ 17 ਸੀਟਾਂ ਚਾਹੀਦੀਆਂ ਹਨ, ਕਿਉਂਕਿ ਉਨ੍ਹਾਂ ਦੇ ਕੋਲ ਇੱਕ ਵੋਟ ਸਾਂਸਦ ਦਾ ਹੈ। ਆਪ ਨੇ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਦਾ ਚੋਣ ਲੜਿਆ। ਉੱਥੇ ਹੀ ਬੀਜੇਪੀ ਅਤੇ ਅਕਾਲੀ ਦਲ ਨੇ ਪਹਿਲੀ ਵਾਰ ਵੱਖ ਵੱਖ ਚੋਣ ਲੜੀ ਸੀ।
ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜੇ - ਜੇਤੂ ਉਮੀਦਵਾਰਾਂ ਦੀ ਸੂਚੀ
ਵਾਰਡ ਨੰ. 1- ਜਸਵਿੰਦਰ ਕੌਰ, ਆਪ
ਵਾਰਡ ਨੰ. 2 - ਮਹੇਸ਼ਇੰਦਰ ਸਿੰਘ ਸਿੱਧੂ, ਭਾਜਪਾ
ਵਾਰਡ ਨੰ. 3 - ਦਲੀਪ, ਭਾਜਪਾ
ਵਾਰਡ ਨੰ. 4 - ਸੁਮਨ, ਆਪ
ਵਾਰਡ ਨੰ. 5 - ਦਰਸ਼ਨਾ ਦੇਵੀ, ਕਾਂਗਰਸ
ਵਾਰਡ ਨੰ. 6 - ਸਰਬਜੀਤ ਕੌਰ, ਭਾਜਪਾ
ਵਾਰਡ ਨੰ. 7 - ਮਨੋਜ ਕੁਮਾਰ, ਭਾਜਪਾ
ਵਾਰਡ ਨੰ. 8 - ਹਰਜੀਤ, ਭਾਜਪਾ
ਵਾਰਡ ਨੰ. 9 - ਬਿਮਲਾ ਦੂਬੇ, ਭਾਜਪਾ
ਵਾਰਡ ਨੰ. 10 - ਹਰਪ੍ਰੀਤ ਕੌਰ ਬਬਲਾ, ਕਾਂਗਰਸ
ਵਾਰਡ ਨੰ. 11 - ਅਨੂਪ ਗੁਪਤਾ, ਭਾਜਪਾ
ਵਾਰਡ ਨੰ. 12 - ਸੌਰਭ ਜੋਸ਼ੀ, ਭਾਜਪਾ
ਵਾਰਡ ਨੰ. 13 - ਸਚਿਨ ਗਾਲਵ, ਕਾਂਗਰਸ
ਵਾਰਡ ਨੰ. 14 - ਕੁਲਜੀਤ ਸਿੰਘ, ਭਾਜਪਾ
ਵਾਰਡ ਨੰ. 15 - ਰਾਮਚੰਦਰ ਯਾਦਵ, ਆਪ
ਵਾਰਡ ਨੰ. 16 - ਪੂਨਮ, ਆਪ
ਵਾਰਡ ਨੰ. 17 - ਦਮਨਪ੍ਰੀਤ ਸਿੰਘ, ਆਪ
ਵਾਰਡ ਨੰ. 18 - ਤਰੁਣਾ ਮਹਿਤਾ, ਆਪ
ਵਾਰਡ ਨੰ. 19 - ਨੇਹਾ, ਆਪ
ਵਾਰਡ ਨੰ. 20 - ਗੁਰਚਰਨ, ਕਾਂਗਰਸ
ਵਾਰਡ ਨੰ. 21 - ਜਸਬੀਰ ਸਿੰਘ, ਆਪ
ਵਾਰਡ ਨੰ. 22 - ਅੰਜੂ ਕਟਿਆਲ, ਆਪ
ਵਾਰਡ ਨੰ. 23 - ਪ੍ਰੇਮ ਲਤਾ, ਆਪ
ਵਾਰਡ ਨੰ. 24 - ਜਸਬੀਰ, ਕਾਂਗਰਸ
ਵਾਰਡ ਨੰ. 25 - ਯੋਗੇਸ਼ ਢੀਂਗਰਾ, ਆਪ
ਵਾਰਡ ਨੰ. 26 - ਕੁਲਦੀਪ ਧਲੋਰ, ਆਪ
ਵਾਰਡ ਨੰ. 27 - ਗੁਰਬਖਸ਼ ਸਿੰਘ, ਕਾਂਗਰਸ
ਵਾਰਡ ਨੰ. 28 - ਨਿਰਮਲਾ ਦੇਵੀ, ਕਾਂਗਰਸ
ਵਾਰਡ ਨੰ. 29 - ਮਨੌਰ, ਆਪ
ਵਾਰਡ ਨੰ. 30 - ਹਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ
ਵਾਰਡ ਨੰ. 31 - ਲਖਬੀਰ ਸਿੰਘ, ਆਪ
ਵਾਰਡ ਨੰ. 32 - ਜਸਮਨਪ੍ਰੀਤ, ਭਾਜਪਾ
ਵਾਰਡ ਨੰ. 33 - ਕੰਵਰਪ੍ਰੀਤ ਸਿੰਘ, ਭਾਜਪਾ
ਵਾਰਡ ਨੰ. 34 - ਗੁਰਪ੍ਰੀਤ ਸਿੰਘ, ਕਾਂਗਰਸੀ
ਵਾਰਡ ਨੰ. 35 - ਰਜਿੰਦਰ ਕੁਮਾਰ, ਭਾਜਪਾ
- ਆਮ ਆਦਮੀ ਪਾਰਟੀ - 14 ਵਾਰਡਾਂ ਵਿੱਚ ਜੇਤੂ
- ਭਾਜਪਾ - 12 ਵਾਰਡਾਂ ਵਿੱਚ ਜੇਤੂ
- ਕਾਂਗਰਸ - 8 ਵਾਰਡਾਂ ਵਿੱਚ ਜੇਤੂ
- ਸ਼੍ਰੋਮਣੀ ਅਕਾਲੀ ਦਲ 1 ਵਾਰਡ ਵਿੱਚ ਜਿੱਤਿਆ
ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਨਮ ਜੇਤੂ ਰਹੀ
- ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਨਮ ਨੇ ਭਾਜਪਾ ਦੀ ਉਮੀਦਵਾਰ ਆਸ਼ਾ ਨੂੰ 993 ਵੋਟਾਂ ਨਾਲ ਹਰਾਇਆ।
- ਵਾਰਡ ਨੰ: 28 ਤੋਂ ਕਾਂਗਰਸ ਉਮੀਦਵਾਰ ਨਿਰਮਲਾ ਦੇਵੀ ਨੇ ਭਾਜਪਾ ਉਮੀਦਵਾਰ ਜਸਵਿੰਦਰ ਕੋਰ ਲੱਡੂ ਨੂੰ 2568 ਵੋਟਾਂ ਨਾਲ ਹਰਾਇਆ।
- ਵਾਰਡ ਨੰ: 24 ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਜੇਤੂ, ਭਾਜਪਾ ਦੇ ਸਚਿਨ ਕੁਮਾਰ ਨੂੰ 997 ਵੋਟਾਂ ਨਾਲ ਹਰਾਇਆ।
ਕਾਂਗਰਸ ਉਮੀਦਵਾਰ ਗੁਰਬਖਸ਼ ਰਾਵਤ ਦੀ ਜਿੱਤ, ਕਿਹਾ- ਇਹ ਖੱਟਰ ਸਰਕਾਰ ਦੀ ਹਾਰ ਹੈ
ਵਾਰਡ ਨੰਬਰ 27 ਤੋਂ ਕਾਂਗਰਸੀ ਉਮੀਦਵਾਰ ਗੁਰਬਖਸ਼ ਰਾਵਤ ਜੇਤੂ ਰਹੇ। ਗੁਰਬਖਸ਼ ਨੇ ਭਾਜਪਾ ਉਮੀਦਵਾਰ ਰਵਿੰਦਰ ਸਿੰਘ ਰਾਵਤ ਨੂੰ 2862 ਵੋਟਾਂ ਨਾਲ ਹਰਾਇਆ। ਜਿੱਤ ਤੋਂ ਬਾਅਦ ਗੁਰਬਖਸ਼ ਨੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਸਾਨੂੰ ਹਰਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਮੇਰੀ ਜਿੱਤ ਖੱਟਰ ਸਰਕਾਰ ਦੀ ਹਾਰ ਹੈ। ਦੱਸ ਦਈਏ ਕਿ ਗੁਰਬਖਸ਼ ਲਗਾਤਾਰ ਤੀਜੀ ਵਾਰ ਜਿੱਤੇ ਹਨ। ਸਭ ਤੋਂ ਪਹਿਲਾਂ ਉਹ ਸਾਲ 2011 ਵਿੱਚ ਜਿੱਤੀ ਸੀ। ਗੁਰਬਖਸ਼ ਰਾਵਤ ਚੰਡੀਗੜ੍ਹ ਦੇ ਸਾਬਕਾ ਡਿਪਟੀ ਸੀਨੀਅਰ ਮੇਅਰ ਰਹਿ ਚੁੱਕੇ ਹਨ।
ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇਹਾ ਜੇਤੂ ਰਹੀ
- ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇਹਾ ਨੇ ਕਾਂਗਰਸ ਦੇ ਕਮਲੇਸ਼ ਕੁਮਾਰ ਨੂੰ 4 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
- ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੀ ਸੁਮਨ ਦੇਵੀ ਨੇ ਭਾਜਪਾ ਦੀ ਸਵਿਤਾ ਗੁਪਤਾ ਨੂੰ 12 ਵੋਟਾਂ ਨਾਲ ਹਰਾਇਆ।
- ਵਾਰਡ ਨੰਬਰ 32 ਤੋਂ ਭਾਜਪਾ ਦੇ ਜਸਮਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਕੋਛੜ ਨੂੰ 940 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਵਾਰਡ ਨੰਬਰ 11 ਤੋਂ ਭਾਜਪਾ ਦੇ ਅਨੂਪ ਗੁਪਤਾ ਜੇਤੂ ਰਹੇ
- ਵਾਰਡ ਨੰ: 11 ਤੋਂ ਭਾਜਪਾ ਦੇ ਅਨੂਪ ਗੁਪਤਾ ਜੇਤੂ, ਆਮ ਆਦਮੀ ਪਾਰਟੀ ਦੇ ਓਂਕਾਰ ਸਿੰਘ ਔਲਖ ਨੂੰ 187 ਵੋਟਾਂ ਨਾਲ ਹਰਾਇਆ
- ਵਾਰਡ ਨੰ: 15 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮਚੰਦਰ ਯਾਦਵ ਨੇ ਕਾਂਗਰਸ ਦੇ ਉਮੀਦਵਾਰ ਧੀਰਜ ਗੁਪਤਾ ਨੂੰ 178 ਵੋਟਾਂ ਨਾਲ ਹਰਾਇਆ।
- ਵਾਰਡ ਨੰਬਰ 35 ਤੋਂ ਭਾਜਪਾ ਦੇ ਉਮੀਦਵਾਰ ਰਾਜਿੰਦਰ ਕੁਮਾਰ ਸ਼ਰਮਾ ਨੇ ‘ਆਪ’ ਦੇ ਜਗਜੀਵਨ ਜੀਤ ਸਿੰਘ ਨੂੰ 474 ਵੋਟਾਂ ਨਾਲ ਹਰਾਇਆ।
- ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੀ ਪ੍ਰੇਮਲਤਾ ਨੇ ਕਾਂਗਰਸ ਦੀ ਰਵਿੰਦਰ ਕੌਰ ਨੂੰ 681 ਵੋਟਾਂ ਨਾਲ ਹਰਾਇਆ।
ਹੁਣ ਤੱਕ ਦੇ ਨਤੀਜੇ
- ਆਮ ਆਦਮੀ ਪਾਰਟੀ - 13 ਵਾਰਡਾਂ ਵਿੱਚ ਜਿੱਤ
- ਭਾਜਪਾ - 10 ਵਾਰਡਾਂ ਵਿੱਚ ਜਿੱਤ
- ਕਾਂਗਰਸ- 5 ਵਾਰਡਾਂ ਵਿੱਚ ਜਿੱਤ
- ਸ਼੍ਰੋਮਣੀ ਅਕਾਲੀ ਦਲ 1 ਵਾਰਡ ਵਿੱਚ ਜੇਤੂ ਰਿਹਾ
- ਵਾਰਡ ਨੰਬਰ 3 ਤੋਂ ਭਾਜਪਾ ਦੇ ਦਲੀਪ ਸ਼ਰਮਾ ਨੇ ਕਾਂਗਰਸ ਦੇ ਰਵੀ ਕੁਮਾਰ ਨੂੰ 90 ਵੋਟਾਂ ਨਾਲ ਹਰਾਇਆ।
- ਵਾਰਡ ਨੰ: 31 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਬੀਰ ਸਿੰਘ ਨੇ ਭਾਜਪਾ ਦੇ ਭਰਤ ਕੁਮਾਰ ਨੂੰ 1062 ਵੋਟਾਂ ਨਾਲ ਹਰਾਇਆ।
- ਵਾਰਡ ਨੰ: 27 ਤੋਂ ਕਾਂਗਰਸ ਉਮੀਦਵਾਰ ਗੁਰਬਖਸ਼ ਰਾਵਤ ਜੇਤੂ, ਭਾਜਪਾ ਉਮੀਦਵਾਰ ਰਵਿੰਦਰ ਸਿੰਘ ਰਾਵਤ ਨੂੰ 2862 ਵੋਟਾਂ ਨਾਲ ਹਰਾਇਆ।
ਸਿਸੋਦੀਆ ਨੇ ਵੋਟਰਾਂ ਦਾ ਕੀਤਾ ਧੰਨਵਾਦ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਚ ਆਪ ਪਹਿਲੀ ਵਾਰ ਚੋਣ ਲੜ ਰਹੀ ਹੈ ਅਤੇ ਮੌਜੂਦਾ ਰੁਝਾਨਾਂ ਮੁਤਾਬਿਕ ਚੰਡੀਗੜ੍ਹ ਦੇ ਲੋਕਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ ਹੈ। ਉਹ ਇਸ ਲਈ ਹਰ ਇੱਕ ਵੋਟਰ ਅਤੇ ਪਾਰਟੀ ਵਰਕਰ ਦਾ ਧੰਨਵਾਦ ਕਰਦੇ ਹਨ।
ਚੰਡੀਗੜ੍ਹ ਚ ਬੀਜੇਪੀ ਨੂੰ ਇੱਕ ਹੋਰ ਵੱਡਾ ਝਟਕਾ
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਵੀ ਆਪਣਾ ਵਾਰਡ ਨਹੀਂ ਬਚਾ ਸਕੇ। ਪ੍ਰਧਾਨ ਅਰੁਣ ਸੂਦ ਦੇ ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਵਾਰ ਸੂਦ ਨੇ ਖੁਦ ਇੱਥੋਂ ਚੋਣ ਨਾ ਲੜ ਕੇ ਯੁਵਾ ਮੋਰਚਾ ਦੇ ਪ੍ਰਧਾਨ ਵਿਜੇ ਰਾਣਾ ਨੂੰ ਉਮੀਦਵਾਰ ਬਣਾਇਆ ਸੀ।
ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਜੇਤੂ ਰਹੇ
- ਵਾਰਡ ਨੰਬਰ 30 ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਜੇਤੂ ਰਹੇ
- ਕਾਂਗਰਸੀ ਉਮੀਦਵਾਰ ਅਤਿੰਦਰਜੀਤ ਸਿੰਘ ਨੂੰ 2145 ਵੋਟਾਂ ਨਾਲ ਹਰਾਇਆ
- ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਹਨ
ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਅੱਗੇ
- ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਕਾਂਗਰਸੀ ਉਮੀਦਵਾਰ ਅਤਿੰਦਰਜੀਤ ਸਿੰਘ ਤੋਂ 693 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਹਨ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੌਰ ਜੇਤੂ, ਭਾਜਪਾ ਦੇ ਰਵਿੰਦਰ ਕੁਮਾਰ ਨੂੰ 2738 ਵੋਟਾਂ ਨਾਲ ਹਰਾਇਆ
- ਵਾਰਡ ਨੰ: 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ।
- ਵਾਰਡ ਨੰ: 6 ਤੋਂ ਭਾਜਪਾ ਦੀ ਸਰਵਜੀਤ ਕੌਰ ਜੇਤੂ, ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ।
ਅਕਾਲੀ ਦਲ ਦਾ ਨਹੀਂ ਖੁੱਲ੍ਹਿਆ ਖਾਤਾ
- ਹੁਣ ਤੱਕ ਆਮ ਆਦਮੀ ਪਾਰਟੀ 4 ਸੀਟਾਂ 'ਤੇ ਕਬਜ਼ਾ ਕਰ ਚੁੱਕੀ ਹੈ।
- ਭਾਜਪਾ ਨੇ 4 ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਹਨ।
- ਅਕਾਲੀ ਦਲ ਅਜੇ ਤੱਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਹੈ।
ਵਾਰਡ ਨੰ 2 ਅਤੇ 14 ਵਿੱਚ ਭਾਜਪਾ ਦੀ ਜਿੱਤ
- ਵਾਰਡ ਨੰਬਰ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 255 ਵੋਟਾਂ ਨਾਲ ਹਰਾਇਆ।
- ਵਾਰਡ ਨੰਬਰ 2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ ਜੇਤੂ, ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਲੱਕੀ ਨੂੰ ਸਿਰਫ਼ 11 ਵੋਟਾਂ ਨਾਲ ਹਰਾਇਆ, ਮੁੰਬਈ ਤੋਂ ਆ ਕੇ ਸੰਸਦ ਮੈਂਬਰ ਕਿਰਨ ਖੇਰ ਨੇ ਮਹੇਸ਼ਇੰਦਰ ਸਿੰਘ ਸਿੱਧੂ ਨੂੰ ਵੋਟ ਪਾਈ।
4 ਸੀਟਾਂ ’ਤੇ ਕਬਜ਼ਾ ਕਰ ਆਮ ਆਦਮੀ ਪਾਰਟੀ ਅੱਗੇ
- ਆਮ ਆਦਮੀ ਪਾਰਟੀ ਨੇ 4 ਸੀਟਾਂ ਤੇ ਕੀਤਾ ਕਬਜ਼ਾ
- ਬੀਜੇਪੀ ਨੇ 2 ਸੀਟਾਂ ਜਿੱਤੀਆਂ
- ਕਾਂਗਰਸ ਨੇ 2 ਸੀਟਾਂ ਤੇ ਕੀਤਾ ਆਪਣਾ ਕਬਜ਼ਾ
ਮੌਜੂਦਾ ਮੇਅਰ ਰਵਿਕਾਂਤ ਸ਼ਰਮਾ ਦੀ ਹਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਉਮੀਦਵਾਰ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ, ਮੌਜੂਦਾ ਮੇਅਰ ਸਨ ਰਵੀਕਾਂਤ ਸ਼ਰਮਾ।
- ਵਾਰਡ ਨੰਬਰ 13 ਤੋਂ ਕਾਂਗਰਸ ਉਮੀਦਵਾਰ ਸਚਿਨ ਨੇ ‘ਆਪ’ ਉਮੀਦਵਾਰ ਚੰਦਰਮੁਖੀ ਸ਼ਰਮਾ ਨੂੰ ਹਰਾਇਆ।
ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ ਰਹੇ
- ਵਾਰਡ ਨੰ: 9 ਤੋਂ ਭਾਜਪਾ ਉਮੀਦਵਾਰ ਬਿਮਲਾ ਦੂਬੇ ਜੇਤੂ, ਬਿਮਲਾ ਦੂਬੇ ਨੇ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ ਨੂੰ 1795 ਵੋਟਾਂ ਨਾਲ ਹਰਾਇਆ।
- ਵਾਰਡ ਨੰ: 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ, ਭਾਜਪਾ ਦੇ ਦੇਵੇਸ਼ ਮੌਦਗਿਲ ਨੂੰ 939 ਵੋਟਾਂ ਨਾਲ ਹਰਾਇਆ, ਸਾਬਕਾ ਮੇਅਰ ਹਨ ਦੇਵੇਸ਼ ਮੋਦਗਿਲ।
ਭਾਜਪਾ ਉਮੀਦਵਾਰ ਬਿਮਲਾ ਦੂਬੇ ਜੇਤੂ
- ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਮਨਪ੍ਰੀਤ ਸਿੰਘ ਭਾਜਪਾ ਦੇ ਰਵੀਕਾਂਤ ਸ਼ਰਮਾ ਤੋਂ 707 ਵੋਟਾਂ ਨਾਲ ਅੱਗੇ ਹਨ।
- ਭਾਜਪਾ ਉਮੀਦਵਾਰ ਬਿਮਲਾ ਦੂਬੇ 'ਆਪ' ਉਮੀਦਵਾਰ ਕੇਐਮ ਬੰਦਨਾ ਯਾਦਵ ਤੋਂ 1100 ਵੋਟਾਂ ਨਾਲ ਅੱਗੇ ਹਨ।
ਵਾਰਡ ਨੰਬਰ 25 ਅਤੇ 1 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
- ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
- ਵਾਰਡ ਨੰ: 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸੀ ਉਮੀਦਵਾਰ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ।
- ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨੇ ਭਾਜਪਾ ਦੀ ਮਨਜੀਤ ਕੌਰ ਨੂੰ 1009 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਦਰਸ਼ਨਾ ਜੇਤੂ
- ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਦਰਸ਼ਨਾ ਨੇ ਭਾਜਪਾ ਉਮੀਦਵਾਰ ਨੀਤਿਕਾ ਗੁਪਤਾ ਨੂੰ 2737 ਵੋਟਾਂ ਨਾਲ ਹਰਾਇਆ।
- ਵਾਰਡ ਨੰ: 9 ਤੋਂ ਭਾਜਪਾ ਦੀ ਬਿਮਲਾ ਦੂਬੇ 'ਆਪ' ਉਮੀਦਵਾਰ ਕੇਐਮ ਵੰਦਨਾ ਯਾਦਵ ਤੋਂ 863 ਵੋਟਾਂ ਨਾਲ ਅੱਗੇ ਹਨ।
- ਵਾਰਡ ਨੰਬਰ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਆਜ਼ਾਦ ਅਨਿਲ ਕੁਮਾਰ ਤੋਂ 1 ਵੋਟ ਨਾਲ ਅੱਗੇ ਹਨ
ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਸਚਿਨ ਗਾਲਵ ਜਿੱਤੇ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਜਿੱਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਸਚਿਨ ਗਾਲਵ ਜੇਤੂ ਰਹੇ ਹਨ।
ਬੀਜੇਪੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਟੱਕਰ
- ਵਾਰਡ 1 ਤੋਂ ਕਾਂਗਰਸ ਉਮੀਦਵਾਰ ਮੋਨਿਕਾ ਆਮ ਆਦਮੀ ਪਾਰਟੀ ਦੀ ਜਸਵਿੰਦਰ ਕੌਰ ਤੋਂ 323 ਵੋਟਾਂ ਨਾਲ ਅੱਗੇ ਹੈ।
- ਵਾਰਡ ਨੰ 5 ਦਾ ਦੂਜਾ ਗੇੜ: ਭਾਜਪਾ ਦੀ ਨਿਤਿਆ ਗੁਪਤਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਰਸ਼ਨਾ ਤੋਂ 2488 ਵੋਟਾਂ ਨਾਲ ਅੱਗੇ ਹੈ।
- ਪਹਿਲੇ ਗੇੜ ਵਿੱਚ ਵਾਰਡ ਨੰ.9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੇਐਮ ਵੰਦਨਾ ਯਾਦਵ ਭਾਜਪਾ ਦੀ ਬਿਮਲਾ ਦੂਬੇ ਤੋਂ 1096 ਵੋਟਾਂ ਨਾਲ ਅੱਗੇ ਹਨ।
- ਵਾਰਡ ਨੰਬਰ 13 ਤੋਂ ਕਾਂਗਰਸ ਉਮੀਦਵਾਰ ਸਚਿਨ ਗਾਲਵ ਆਮ ਆਦਮੀ ਪਾਰਟੀ ਦੀ ਉਮੀਦਵਾਰ ਚੰਦਰਮੁਖੀ ਸ਼ਰਮਾ ਤੋਂ ਅੱਗੇ।
ਚੰਡੀਗੜ੍ਹ ਨਗਰ ਨਿਗਮ ਚੋਣ ਦਾ ਪਹਿਲਾ ਰੁਝਾਨ
ਵਾਰਡ ਨੰਬਰ 5 ਬੀਜੇਪੀ ਦੀ ਨੀਤੀਕਾ ਗੁਪਤਾ ਕਾਂਗਰਸ ਉਮੀਦਵਾਰ ਤੋਂ 554 ਵੋਟਾਂ ਨਾਲ ਅੱਗੇ ਚਲ ਰਹੀ ਹੈ। ਵਾਰਡ ਨੰਬਰ 13 ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਚੰਦਰਮੁਖੀ ਸ਼ਰਮਾ ਬੀਜੇਪੀ ਦੇ ਉਮੀਦਵਾਰ ਤੋਂ 968 ਵੋਟ ਅੱਗੇ ਚਲ ਰਹੇ ਹਨ। ਵਾਰਡ ਨੰਬਰ 25 ਤੋਂ ਬੀਜੇਪੀ ਦੇ ਉਮੀਦਵਾਰ ਵਿਜੇ ਕੌਸ਼ਲ ਰਾਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ 372 ਵੋਟਾਂ ਤੋਂ ਅੱਗੇ ਚਲ ਰਹੇ ਹਨ। ਵਾਰਡ ਨੰਬਰ 29 ਤੋਂ ਕਾਂਗਰਸ ਦੇ ਜਗਜੀਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ 183 ਵੋਟ ਅੱਗੇ ਚਲ ਰਹੇ ਹਨ।
ਦੱਸ ਦਈਏ ਕਿ ਚੰਡੀਗੜ੍ਹ ਵਿੱਚ 6 ਲੱਖ 30 ਹਜ਼ਾਰ ਦੇ ਕਰੀਬ ਵੋਟਰ ਹਨ ਅਤੇ ਇਸ ਵਾਰ ਹੁਣ ਤੱਕ ਸਭ ਤੋਂ ਵੱਧ ਵੋਟਿੰਗ ਹੋਈ ਹੈ। ਨਗਰ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਇਸ ਵਾਰ ਇਨ੍ਹਾਂ ਚੋਣਾਂ ਵਿੱਚ 60 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ। ਜਦਕਿ ਸਾਲ 2011 ਅਤੇ 2016 ਵਿੱਚ ਇਹ ਫੀਸਦ 60 ਤੋਂ ਵੀ ਘੱਟ ਸੀ। ਦੱਸਣਯੋਗ ਹੈ ਕਿ ਇਸ ਵਾਰ ਸਭ ਤੋਂ ਵੱਧ ਵੋਟਿੰਗ ਵਾਰਡ ਨੰ. ਵਾਰਡ ਨੰਬਰ 4 ਵਿੱਚ ਕੁੱਲ 73.78 ਫੀਸਦੀ ਪੋਲਿੰਗ ਦਰਜ ਕੀਤੀ ਗਈ ਜਦਕਿ ਸਭ ਤੋਂ ਘੱਟ ਵਾਰਡ ਨੰਬਰ 23 ਵਿੱਚ 42.66 ਫੀਸਦੀ ਪੋਲਿੰਗ ਹੋਈ।
ਇਹ ਵੀ ਪੜੋ: ਸਿਹਤ ਸਕੱਤਰ ਨਾਲ ਚੋਣ ਕਮਿਸ਼ਨ ਕਰੇਗਾ ਮੀਟਿੰਗ, ਵਿਧਾਨ ਸਭਾ ਚੋਣਾਂ 'ਤੇ ਹੋ ਸਕਦਾ ਹੈ ਵੱਡਾ ਫੈਸਲਾ