ਚੰਡੀਗੜ੍ਹ: ਸ਼ਹਿਰ ਵਿੱਚ ਕਈ ਪੱਤਰਕਾਰ ਯੂਨੀਅਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰ ਇੱਕ ਮੰਗ ਪੱਤਰ ਹਰਿਆਣਾ ਤੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਮੀਡੀਆ ਹਾਊਸ ਨੂੰ ਦੇਣ ਦੀ ਅਪੀਲ ਕੀਤੀ ਤੇ ਲੇਬਰ ਕਾਨੂੰਨ ਤਹਿਤ ਮੀਡੀਆ ਕਰਮਚਾਰੀਆਂ ਦੀ ਨੌਕਰੀਆਂ ਸੁਰੱਖਿਅਤ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੱਤਰਕਾਰਾਂ ਦੇ ਮਾੜੇ ਹੁੰਦੇ ਆਰਥਿਕ ਹਾਲਾਤਾਂ ਬਾਰੇ ਕੇਂਦਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਜਿਵੇਂ ਵਪਾਰੀਆਂ ਨੂੰ ਕੇਂਦਰ ਸਰਕਾਰ ਨੇ ਰਾਹਤ ਦਿੱਤੀ ਹੈ ਉਸੇ ਤਰ੍ਹਾਂ ਮੀਡੀਆ ਹਾਊਸ ਦੀ ਵੀ ਮਦਦ ਕਰ ਪੱਤਰਕਾਰਾਂ ਦੀਆਂ ਨੌਕਰੀਆਂ ਬਚਾਈਆਂ ਜਾ ਸਕਦੀਆਂ ਹਨ।
ਪ੍ਰਦਰਸ਼ਨ ਕਰ ਰਹੇ ਪੱਤਰਕਾਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਜਾਂ ਨਹੀਂ ਪਰ ਉਨ੍ਹਾਂ ਦਾ ਕੰਮ ਆਵਾਜ਼ ਉਠਾਉਣਾ ਹੈ ਤੇ ਨਾਲ ਹੀ ਚੰਡੀਗੜ੍ਹ ਦੇ ਪੱਤਰਕਾਰ ਯੂਨੀਅਨਾਂ ਵੱਲੋਂ ਮਿਲ ਕੇ ਇੱਕ ਵੋਟ ਤਿਆਰ ਕੀਤੇ ਜਾ ਰਹੇ ਨੇ ਜਿਸ ਵਿੱਚ ਬੇਰੁਜ਼ਗਾਰ ਹੋਏ ਮੀਡੀਆ ਕਰਮਚਾਰੀਆਂ ਨੂੰ ਰੋਜ਼ਗਾਰ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਇੱਕ ਵੀਡੀਓ ਜਰਨਲਿਸਟ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ ਉਸ ਦੇ ਘਰ ਦਾ ਗੁਜ਼ਾਰਾ ਸਿਰਫ਼ ਉਸ ਦੇ ਸਿਰ 'ਤੇ ਹੀ ਚੱਲਦਾ ਸੀ ਪਰ ਉਸ ਦੀ ਨੌਕਰੀ ਚਲੇ ਜਾਣ ਤੋਂ ਬਾਅਦ ਉਹ ਦਿਹਾੜੀਆਂ ਲਗਾ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ।