ਚੰਡੀਗੜ੍ਹ: ਅੱਜ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੀ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਨਾ ਹੁੰਦਾ ਤਾਂ ਪੂਰੇ ਦੇਸ਼ ਅਯੁੱਧਿਆ ਹੁੰਦਾ।
ਚੰਡੀਗੜ੍ਹ ਵਿੱਚ ਭਾਜਪਾ ਵੱਲੋਂ ਇੱਕ ਪਾਸੇ ਮਿਠਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਇਸ ਦੇ ਇਲਾਵਾ ਮਹਾਯੱਗ ਕੀਤਾ ਜਾ ਰਿਹਾ ਹੈ। ਹਰ ਕੋਈ ਉਥੇ ਅਹੂਤੀ ਪਾਉਣ ਦੇ ਲਈ ਆ ਰਿਹਾ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਸਾਰਿਆਂ ਵੱਲੋਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀ ਜਾ ਰਹੀਆਂ ਹਨ।
ਹਾਲਾਂਕਿ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਇਕਾਂਤਵਾਸ ਵਿੱਚ ਹਨ, ਇਸ ਕਰਕੇ ਸਾਬਕਾ ਪ੍ਰਧਾਨ ਸੰਜੇ ਟੰਡਨ ਵੱਲੋਂ ਇਸ ਦੌਰਾਨ ਲੋਕਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਅਯੁੱਧਿਆ ਨਹੀਂ ਜਾ ਪਾਏ ਪਰ ਚੰਡੀਗੜ੍ਹ ਦੇ ਵਿੱਚ ਹੀ ਅਯੁੱਧਿਆ ਜਿਹਾ ਮਾਹੌਲ ਬਣਾਇਆ ਗਿਆ ਹੈ।
ਹਰ ਕਿਸੇ ਨੇ ਆਪਣਾ ਘਰ ਸਜਾਇਆ ਹੈ ਹਰ ਕੋਈ ਦੀਵੇ ਬਾਲ ਕੇ ਭਗਵਾਨ ਰਾਮ ਦਾ ਸਵਾਗਤ ਕਰ ਰਹੇ ਹਨ। ਅਕਸਰ ਅਜਿਹਾ ਦੀਵਾਲੀ ਵਾਲੇ ਦਿਨ ਹੀ ਵੇਖਣ ਨੂੰ ਮਿਲਦਾ ਹੈ ਪਰ ਅੱਜ ਵੀ ਅਜਿਹਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਈ ਲੋਕੀ ਇਸ ਦਿਨ ਵੀ ਰਾਜਨੀਤੀ ਕਰ ਰਹੇ ਹਨ।
ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਪਹੁੰਚੇ ਤੇ ਉਨ੍ਹਾਂ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਉਹ ਅਯੁੱਧਿਆ ਨਹੀਂ ਜਾ ਸਕੇ।