ਚੰਡੀਗੜ੍ਹ: ਮੁਹਾਲੀ ਧਮਾਕੇ ਦੀ ਸੀਸੀਟੀਵੀ ਫੁਟੇਜ਼ ਸਾਹਮਣੇ (CCTV footage of Mohali blast exposed) ਆਈ ਹੈ। ਸੀਸੀਟੀਵੀ ਵਿੱਚ ਸ਼ੱਕੀ ਕਾਰ ਕੈਦ ਹੋਈ ਹੈ। ਜਦੋਂ ਇਹ ਕਾਰ ਲੰਘਦੀ ਹੈ ਤਾਂ ਉਸੇ ਸਮੇਂ ਹੀ ਧਮਾਕਾ ਹੁੰਦਾ ਹੈ, ਜੋ ਕਿ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਸਮੇਂ ਸ਼ੱਕੀ ਕਾਰ ਲੰਘੀ ਹੈ, ਜਿਸ ਨੂੰ ਪੁਲਿਸ ਟ੍ਰੇਸ ਕਰ ਰਹੀ ਹੈ।
ਇਹ ਵੀ ਪੜੋ: ਮੁਹਾਲੀ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਤਰਨ ਤਾਰਨ ਤੋਂ ਦਾ ਰਹਿਣ ਵਾਲਾ ਨੌਜਵਾਨ ਹਿਰਾਸਤ ’ਚ
ਪੁਲਿਸ ਨੇ ਤਰਨ ਤਾਰਨ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ: ਧਮਾਕੇ ਮਾਮਲੇ ਵਿੱਚ ਸੁਰੱਖਿਆ ਏਜੰਸੀ ਨੇ ਤਰਨ ਤਾਰਨ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਦਾ ਨਾਂ ਨਿਸ਼ਾਨ ਸਿੰਘ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਜਿਸ ਤੇ ਕਈ ਮਾਮਲੇ ਦਰਜ ਹਨ। ਮੁਹਾਲੀ ਧਮਾਕੇ ਵਿੱਚ ਨਿਸ਼ਾਨ ਸਿੰਘ ਦੀ ਸ਼ਮੂਲੀਅਤ ਆ ਰਹੀ ਹੈ ਜਿਸ ਤੋਂ ਸੁਰੱਖਿਆ ਏਜੰਸੀਆਂ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਨਿਸ਼ਾਨ ਸਿੰਘ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਹੈ।
ਧਮਾਕਾ ਕਰਨ ਵਾਲਾ ਰਾਕੇਟ ਲਾਂਚਰ ਬਰਾਮਦ: ਮੁਹਾਲੀ ਧਮਾਕੇ ਵਿੱਚ ਜਾਂਚ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ, ਏਜੰਸੀਆਂ ਨੇ ਧਮਾਕਾ ਕਰਨ ਵਾਲੇ ਰਾਕੇਟ ਲਾਂਚਰ ਨੂੰ ਬਰਾਮਦ ਕਰ ਲਿਆ ਹੈ। ਇਹ ਬਰਾਮਦਗੀ ਰਾਧਾ ਸੁਆਮੀ ਸੰਤਸੰਗ ਘਰ ਸੈਕਟਰ 76-77 ਮੁਹਾਲੀ ਤੋਂ ਬਰਾਮਦ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਾਮਕਾ ਕਰਨ ਵਾਲਾ ਰਾਕੇਟ ਲਾਂਚਰ ਰਸ਼ੀਅਨ ਦੱਸਿਆ ਜਾ ਰਿਹਾ ਹੈ।
ਕਦੋਂ ਹੋਇਆ ਧਮਾਕਾ : ਮੁਹਾਲੀ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕਿਹਾ ਜਾਂਦਾ ਹੈ ਕਿ ਆਰਪੀਜੀ (ਰਾਕੇਟ ਪ੍ਰੋਪੈਨਲ ਗ੍ਰੇਨੇਡ) ਡਿੱਗਿਆ ਅਤੇ ਇਸ ਨੇ ਧਮਾਕੇ ਵਰਗੀ ਆਵਾਜ਼ ਕੀਤੀ।
ਧਮਾਕਾ ਸ਼ਾਮ ਕਰੀਬ 7.45 ਵਜੇ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਨੇਡ ਨਹੀਂ ਫਟਿਆ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ।
ਇਹ ਵੀ ਪੜੋ: ਹਿਮਾਚਲ ਵਿਧਾਨ ਸਭਾ ਗੇਟ 'ਤੇ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ 'ਚ ਪਹਿਲੀ ਗ੍ਰਿਫ਼ਤਾਰੀ