ETV Bharat / city

ਕੈਪਟਨ ਵਲੋਂ ਅਧਿਕਾਰਿਤ ਟਵਿੱਟਰ ਤੋਂ ਕਾਂਗਰਸ ਸ਼ਬਦ ਹਟਾਇਆ, ਸਿੱਧੂ ਲਿਖ ਰਹੇ ਹੁਣ ਵੀ ਪ੍ਰਧਾਨ - official Twitter

ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਤੋਂ ਕਾਂਗਰਸ ਪਾਰਟੀ ਸਬੰਧੀ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਹੈ। ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਰਹੇ ਹਨ।

ਕੈਪਟਨ ਵਲੋਂ ਅਧਿਕਾਰਿਤ ਟਵਿੱਟਰ ਤੋਂ ਕਾਂਗਰਸ ਸ਼ਬਦ ਹਟਾਇਆ, ਸਿੱਧੂ ਲਿਖ ਰਹੇ ਹੁਣ ਵੀ ਪ੍ਰਧਾਨ

author img

By

Published : Sep 30, 2021, 4:49 PM IST

ਚੰਡੀਗੜ੍ਹ: ਪੰਜਾਬ ਦੀ ਸਿਆਸਤ 'ਚ ਭੂਚਾਲ ਲਗਾਤਾਰ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਲਗਾਤਾਰ ਪਾਰਟੀ ਤੋਂ ਦੂਰੀ ਬਣਾਏ ਹੋਏ ਸਨ।ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ਛੱਡ ਰਹੇ ਹਨ ਅਤੇ ਕਿਉਂਕਿ ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਭਾਜਪਾ 'ਚ ਸ਼ਾਮਲ ਨਹੀਂ ਹੋਣਗੇ।

ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਨੇ ਲਗਾਤਾਰ ਸਿੱਧੂ 'ਤੇ ਅਕਰਾਤਮਕ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਸਿੱਧੂ ਨੂੰ ਮੁੱਖ ਮੰਤਰੀ ਲਗਾਉਣ 'ਤੇ ਵੀ ਇਤਰਾਜ਼ ਜਤਾਇਆ ਸੀ। ਇਸ ਦੇ ਨਾਲ ਹੀ ਕੈਪਟਨ ਵਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਰਾਜਨੀਤੀ ਦੇ ਹੋਰ ਵਿਕਲਪ ਖੁੱਲ੍ਹੇ ਹਨ, ਜਿਸ ਲਈ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।

ਕੈਪਟਨ ਵਲੋਂ ਅਧਿਕਾਰਿਤ ਟਵਿੱਟਰ ਤੋਂ ਕਾਂਗਰਸ ਸ਼ਬਦ ਹਟਾਇਆ, ਸਿੱਧੂ ਲਿਖ ਰਹੇ ਹੁਣ ਵੀ ਪ੍ਰਧਾਨ
ਕੈਪਟਨ ਵਲੋਂ ਅਧਿਕਾਰਿਤ ਟਵਿੱਟਰ ਤੋਂ ਕਾਂਗਰਸ ਸ਼ਬਦ ਹਟਾਇਆ, ਸਿੱਧੂ ਲਿਖ ਰਹੇ ਹੁਣ ਵੀ ਪ੍ਰਧਾਨ

ਕੈਪਟਨ ਅਮਰਿੰਦਰ ਸਿੰਘ ਆਪਣੇ ਦਿੱਲੀ ਦੌਡਰੇ 'ਤੇੁ ਸਨ, ਜਿਸ 'ਚ ਉਹ ਅੱਜ ਵਾਪਸੀ ਕਰਨਗੇ। ਇਸ ਦੌਰਾਨ ਉਨ੍ਹਾਂ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ, ਜਿਸ 'ਚ ਉਨ੍ਹਾਂ ਕਿਸਾਨੀ ਮਸਲੇ ਅਤੇ ਸੂਬੇ ਦੀ ਸੁਰੱਖਿਆ ਨੂੰ ਲੈਕੇ ਗੱਲ ਵੀ ਕੀਤੀ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਜਲਦ ਭਾਜਪਾ 'ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕੈਪਟਨ ਵਲੋਂ ਇਹ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ਚੱਡ ਰਹੇ ਹਨ, ਕਿਉਂਕਿ ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਆਪਣੇ ਅਧਿਕਾਰਿਤ ਟਵਿੱਟਰ ਖਾਤੇ ਤੋਂ ਕਾਂਗਰਸ ਸਬੰਧੀ ਜਾਣਕਾਰੀ ਹਟਾ ਦਿੱਤੀ ਹੈ।

ਇਹ ਵੀ ਪੜ੍ਹੋ:ਭਾਜਪਾ 'ਚ ਨਹੀਂ ਜਾ ਰਿਹਾ, ਛੱਡਾਂਗਾ ਕਾਂਗਰਸ, ਕੈਪਟਨ ਨੇ ਕੀਤਾ ਸਾਫ਼

ਦੂਜੇ ਪਾਸੇ ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਜਿਸ 'ਚ ਉਨ੍ਹਾਂ ਨੂੰ ਮਨਾਉਣ ਦੀ ਕਬਾਇਦ ਲਗਾਤਾਰ ਪਾਰਟੀ ਵਲੋਂ ਕੀਤੀ ਜਾ ਰਹੀ ਹੈ। ਇਸ 'ਚ ਜੇਕਰ ਗੱਲ ਸਿੱਧੂ ਦੀ ਕੀਤੀ ਜਾਵੇ ਤਾਂ ਆਪਣੇ ਅਸਤੀਫ਼ੇ ਦੇ ਤੀਜੇ ਦਿਨ ਵੀ ਨਵਜੋਤ ਸਿੱਧੂ ਵਲੋਂ ਆਪਣੇ ਅਧਿਕਾਰਿਤ ਟਵਿੱਟਰ ਖਾਤੇ 'ਤੇ ਖੁਦ ਨੂੰ ਪਾਰਟੀ ਪ੍ਰਧਾਨ ਲਿਖਿਆ ਜਾ ਰਿਹਾ ਹੈ।

ਅਜਿਹੇ 'ਚ ਵੱਡਾ ਸਵਾਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਕਰਨ ਤੋਂ ਕੁਝ ਦੇਰ ਬਾਅਦ ਹੀ ਆਪਣੇ ਖਾਤੇ ਤੋਂ ਜਾਣਕਾਰੀ ਹਟਾ ਦਿੱਤੀ ਗਈ, ਜਦਕਿ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਵਾਲੇ ਨਵਜੋਤ ਸਿੱਧੂ ਹਾਲੇ ਵੀ ਆਪਣੇ ਟਵਿੱਟਰ ਖਾਤਿਆਂ 'ਚ ਖੁਦ ਨੂੰ ਪ੍ਰਧਾਨ ਲਿਖ ਰਹੇ ਹਨ।

ਇਹ ਵੀ ਪੜ੍ਹੋ:ਸਹੋਤਾ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ:ਨਵਜੋਤ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.