ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Punjab Chief Minister Capt. Amarinder Singh) ਨੂੰ ਹਸਪਤਾਲ ਤੋਂ ਵਾਪਸ ਘਰ ਪਹੁੰਚ ਗਏ ਹਨ। ਦਰਅਸਲ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਲੰਡਨ ਦੇ ਹਸਪਤਾਲ (Hospitals of London) ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਗਏ ਸਨ।
ਲੰਡਨ ਦੇ ਹਸਪਤਾਲ (Hospitals of London) ਵਿੱਚ ਉਨ੍ਹਾਂ ਦੀ ਰੀੜ ਦੀ ਹੱਡੀ ਦੀ ਸਫ਼ਲ ਸਰਜਰੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਕਾਫ਼ੀ ਸਮੇਂ ਤੋਂ ਰੀੜ ਦੀ ਹੱਡੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ। ਡਾਕਟਰਾਂ ਦੀ ਸਲਾਹ ਮੰਨ ਕੇ ਉਨ੍ਹਾਂ ਨੇ ਲੰਡਨ ਵਿੱਚ ਆਪਣਾ ਇਲਾਜ ਕਰਵਾਇਆ ਹੈ।
ਇਹ ਵੀ ਪੜ੍ਹੋ:ਬਜਟ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ, ਤਾਂ ਆਪ ਵਿਧਾਇਕਾਂ ਨੇ ਦਿੱਤੇ ਠੋਕਵੇਂ ਜਵਾਬ !
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Punjab Chief Minister Capt. Amarinder Singh) ਦੀ ਪਤਨੀ ਮਹਾਰਾਣ ਪ੍ਰਨੀਤ ਕੌਰ ਨੇ ਦੋ ਦਿਨ ਪਹਿਲਾਂ ਉਨ੍ਹਾਂ ਦੀ ਸਰਜਰੀ ਦੀ ਖ਼ਬਰ ਸਾਂਝੀ ਕੀਤੀ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਅਤੇ ਹੋਰ ਪਰਿਵਾਰਿਕ ਮੈਂਬਰ ਲੰਡਨ ਵਿੱਚ ਸਨ। ਆਪਣੀ ਬਿਮਾਰੀ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਾਫ਼ੀ ਸਮੇਂ ਤੋਂ ਪੰਜਾਬ ਦੀ ਸਿਆਸਤ (Politics of Punjab) ਤੋਂ ਵੀ ਦੂਰੀ ਬਣਾਕੇ ਰੱਖੀ ਹੋਈ ਸੀ।
ਇਹ ਵੀ ਪੜ੍ਹੋ:ਸੰਗਰੂਰ ਜ਼ਿਮਨੀ ਚੋਣ: 100 ਦਿਨਾਂ 'ਚ ਬਦਲੇ ਸਮੀਕਰਨ, 'ਆਪ' ਆਪਣੇ ਗੜ੍ਹ 'ਚ ਵੋਟ ਬੈਂਕ ਵੀ ਨਹੀਂ ਬਚਾ ਸਕੀ