ਚੰਡੀਗੜ੍ਹ: ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਪੰਜਾਬ ਭਵਨ ਪਹੁੰਚੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਿਹਾ ਕਿ ਜਾਂਚ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਖਿਲਾਫ ਵੱਡੀ ਕਾਰਵਾਈ ਹੋਵੇਗੀ। ਇਸ ਦੌਰਾਨ ਗੁਰਪ੍ਰੀਤ ਕਾਂਗੜ ਨੇ ਸਾਬਕਾ ਆਈਪੀਐਸ ਅਫ਼ਸਰ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਕੁੰਵਰ ਵਿਜੇ ਪ੍ਰਤਾਪ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਪਾਪ ਸੀ ਤਾਹੀਂਓ ਅਰਵਿੰਦ ਕੇਜਰੀਵਾਲ ਨਾਲ ਉਹਨਾਂ ਨੇ ਹੱਥ ਮਿਲਾ ਕੇ ਜਾਂਚ ਨੂੰ ਸਿਰੇ ਨਹੀਂ ਚੜ੍ਹਾਇਆ ਅਤੇ ਕੁੰਵਰ ਵਿਜੇ ਪ੍ਰਤਾਪ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ ਹੈ।
ਇਹ ਵੀ ਪੜੋ: ਵੋਟਾਂ ਲਈ ਰਾਮ ਰਹੀਮ ਨੂੰ ਬਚਾਉਣ ਦੀ ਹੋਈ ਕੋਸ਼ਿਸ਼: ਜਥੇਦਾਰ
ਹਾਲਾਂਕਿ ਇਸ ਦੌਰਾਨ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਕੇ ਰੇਤ ਮਾਫ਼ੀਆ ਟਰਾਂਸਪੋਰਟ ਮਾਫ਼ੀਆ ਸ਼ਰਾਬ ਮਾਫ਼ੀਆ ਕੇਬਲ ਮਾਫ਼ੀਆ ਅਤੇ ਤਮਾਮ ਮਾਫੀਏ ਦੀ ਗੱਲ ਕਰ ਰਹੇ ਹਨ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਹੁਣ ਤੱਕ ਸੂਬੇ ਵਿੱਚ ਇਹ ਮਾਫ਼ੀਆ ਝੱਲ ਰਿਹਾ ਤਾਂ ਇਸ ਸਵਾਲ ਦਾ ਜਵਾਬ ਇਗਨੋਰ ਕਰਦਿਆਂ ਗੁਰਪ੍ਰੀਤ ਕਾਂਗੜ ਨੇ ਚੁੱਪੀ ਧਾਰ ਲਈ ਅਤੇ ਬਿਨਾਂ ਜਵਾਬ ਦਿੰਦਿਆਂ ਚੁੱਪ ਚਾਪ ਸਮਾਈਲ ਦੇ ਕੇ ਨਿਕਲਦੇ ਬਣੇ।
ਇਹ ਵੀ ਪੜੋ: ਗੁਰਨਾਮ ਸਿੰਘ ਚਡੂਨੀ 7 ਦਿਨ ਲਈ ਸਸਪੈਂਡ