ETV Bharat / city

ਆਂਗਨਵਾੜੀ ਭਰਤੀਆਂ 'ਚ ਭਾਈ ਭਤੀਜਾਵਾਦ ਸਣੇ ਰਿਸ਼ਵਤ ਚੱਲੇਗੀ:ਹਰਗੋਬਿੰਦ ਕੌਰ - ਵਿੱਤ ਮੰਤਰੀ ਜਾਂ ਮੁੱਖ ਮੰਤਰੀ

ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਪੋਸ਼ਣ ਅਭਿਆਨ, ਨਾ ਹੀ ਤਿੰਨ ਸਾਲਾਂ ਵਿੱਚ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਹਨ, ਉਨ੍ਹਾਂ ਦਾ ਪੈਸਾ ਦਿੱਤਾ ਗਿਆ। ਜਦਕਿ ਹੁਣ ਸਿਲੰਡਰ ਅੱਠ ਸੌ ਰੁਪਏ ਦਾ ਮਿਲਦਾ ਹੈ ਪਰ ਸਰਕਾਰ ਉਨ੍ਹਾਂ ਨੂੰ ਸਿਰਫ ਚਾਰ ਸੌ ਰੁਪਏ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਪੋਸਟਾਂ ਭਰੀਆਂ ਜਾ ਰਹੀਆਂ ਹਨ, ਉਹ ਸਿਰਫ਼ ਚੋਣਾਂ ਨੇੜੇ ਆਉਂਦੇ ਹੀ ਸਰਕਾਰ ਵੱਲੋਂ ਭਰੀਆਂ ਜਾ ਰਹੀਆਂ ਹਨ। ਜਦ ਕਿ ਤਿੰਨ ਮਹੀਨੇ ਜੇਕਰ ਕੋਈ ਪੋਸਟ ਖਾਲੀ ਰਹਿ ਜਾਵੇ ਤਾਂ ਉਹ ਆਂਗਨਵਾੜੀ ਸੈਂਟਰ ਨਹੀਂ ਚੱਲ ਸਕਦਾ।

ਆਂਗਨਵਾੜੀ ਭਰਤੀਆਂ 'ਚ ਭਾਈ ਭਤੀਜਾਵਾਦ ਸਣੇ ਰਿਸ਼ਵਤ ਚੱਲੇਗੀ:ਹਰਗੋਬਿੰਦ ਕੌਰ

author img

By

Published : Jun 28, 2021, 10:19 PM IST

ਚੰਡੀਗੜ੍ਹ: ਸੈਕਟਰ 34 ਸਥਿਤ ਆਂਗਨਵਾੜੀ ਵਰਕਰ ਪੰਜਾਬ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਸੈਂਕੜੇ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਈਟੀਵੀ ਭਾਰਤ 'ਤੇ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਹਾਲ ਹੀ 'ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਪਰ ਮੁਲਾਕਾਤ ਦਾ ਵੀ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੀਆਂ ਮੰਗਾਂ ਹਨ ਉਹ ਵਿੱਤ ਮੰਤਰੀ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪੂਰੀਆਂ ਕਰ ਸਕਦੇ ਹਨ।

ਆਂਗਨਵਾੜੀ ਭਰਤੀਆਂ 'ਚ ਭਾਈ ਭਤੀਜਾਵਾਦ ਸਣੇ ਰਿਸ਼ਵਤ ਚੱਲੇਗੀ:ਹਰਗੋਬਿੰਦ ਕੌਰ

ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਪੋਸ਼ਣ ਅਭਿਆਨ, ਨਾ ਹੀ ਤਿੰਨ ਸਾਲਾਂ ਵਿੱਚ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਹਨ, ਉਨ੍ਹਾਂ ਦਾ ਪੈਸਾ ਦਿੱਤਾ ਗਿਆ। ਜਦਕਿ ਹੁਣ ਸਿਲੰਡਰ ਅੱਠ ਸੌ ਰੁਪਏ ਦਾ ਮਿਲਦਾ ਹੈ ਪਰ ਸਰਕਾਰ ਉਨ੍ਹਾਂ ਨੂੰ ਸਿਰਫ ਚਾਰ ਸੌ ਰੁਪਏ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਪੋਸਟਾਂ ਭਰੀਆਂ ਜਾ ਰਹੀਆਂ ਹਨ, ਉਹ ਸਿਰਫ਼ ਚੋਣਾਂ ਨੇੜੇ ਆਉਂਦੇ ਹੀ ਸਰਕਾਰ ਵੱਲੋਂ ਭਰੀਆਂ ਜਾ ਰਹੀਆਂ ਹਨ। ਜਦ ਕਿ ਤਿੰਨ ਮਹੀਨੇ ਜੇਕਰ ਕੋਈ ਪੋਸਟ ਖਾਲੀ ਰਹਿ ਜਾਵੇ ਤਾਂ ਉਹ ਆਂਗਨਵਾੜੀ ਸੈਂਟਰ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਆਂਗਨਵਾੜੀ ਵਰਕਰਾਂ ਦੀ ਇੰਟਰਵਿਊ ਰਾਹੀਂ ਭਰਤੀ ਕਰੇਗੀ ਜਦਕਿ ਇੰਟਰਵਿਊ ਨਹੀਂ ਕੀਤੀ ਜਾ ਸਕਦੀ।

ਹਰਗੋਬਿੰਦ ਕੌਰ ਨੇ ਸਰਕਾਰ 'ਤੇ ਇਹ ਵੀ ਇਲਜ਼ਾਮ ਲਗਾਇਆ ਕਿ ਜੇਕਰ ਕਿਸੇ ਆਂਗਨਵਾੜੀ ਵਰਕਰ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਮੌਤ ਦਾ ਸਰਟੀਫਿਕੇਟ ਡੀ.ਸੀ ਤੋਂ ਬਣਵਾਉਣ ਲਈ ਕਿਹਾ ਜਾਂਦਾ ਹੈ। ਜਦ ਕਿ ਡੀ.ਸੀ ਸਿਰਫ਼ ਸਰਕਾਰੀ ਮਾਮਲਿਆਂ ਸਬੰਧੀ ਹੀ ਸਰਟੀਫਿਕੇਟ ਬਣਾ ਕੇ ਦਿੰਦਾ ਹੈ। ਇਸ ਤਕਨੀਕੀ ਅੜਚਣ ਕਾਰਨ ਵੀ ਪੁਰਾਣੀ ਆਂਗਨਵਾੜੀ ਵਰਕਰਾਂ ਨੂੰ ਇਗਨੋਰ ਕੀਤਾ ਜਾ ਰਿਹਾ ਅਤੇ ਨਾ ਹੀ ਕੋਈ ਆਂਗਨਵਾੜੀ ਵਰਕਰ ਆਪਣੀ ਬਦਲੀ ਕਰਵਾ ਸਕਦੀ ਹੈ।

ਇੰਨਾ ਹੀ ਨਹੀਂ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਆਂਗਨਵਾੜੀ ਸੈਂਟਰਾਂ ਵਿੱਚ ਸੋਇਆਬੀਨ ਦੀ ਬੜੀਆਂ ਦਾ ਰਾਸ਼ਨ ਭੇਜਿਆ ਜਾ ਰਿਹਾ, ਜਦਕਿ ਇਸ ਮੌਸਮ ਵਿੱਚ ਸੋਇਆਬੀਨ ਦੀ ਬੜੀਆਂ 'ਚ ਸੁਸਰੀ ਪੈਣ ਕਾਰਨ ਉਹ ਖਰਾਬ ਹੋ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਬੋਰੀਆਂ ਭਰ ਭਰ ਆਂਗਨਵਾੜੀ ਸੈਂਟਰਾਂ 'ਚ ਸੋਇਆਬੀਨ ਭੇਜੀ ਜਾ ਰਹੀ ਹੈ, ਜਿਸ ਨਾਲ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ। ਇੰਨਾ ਹੀ ਨਹੀਂ ਦੋ ਹਜ਼ਾਰ ਪੰਦਰਾਂ 'ਚ ਸੁਪਰਵਾਈਜ਼ਰਾਂ ਦੀ ਭਰਤੀ ਦੌਰਾਨ ਜਾਅਲੀ ਡਿਗਰੀਆਂ ਲਾ ਕੇ ਭਰਤੀ ਕੀਤੀ ਗਈਆਂ ਸੁਪਰਵਾਈਜ਼ਰਾਂ ਨੂੰ ਹਟਾਉਣ ਦੀ ਮੰਗ ਵੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਸਿਸਵਾਂ ਫਾਰਮ ਹਾਊਸ 'ਤੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਦੀ ਪੁਲਿਸ ਨੇ ਕੀਤੀ ਖਿੱਚ ਧੂਹ

ETV Bharat Logo

Copyright © 2025 Ushodaya Enterprises Pvt. Ltd., All Rights Reserved.