ETV Bharat / city

ਢੇਸੀ ਦੀ ਮੁਲਾਕਾਤ ’ਤੇ 'ਆਪ' ਦਾ ਬੀਜੇਪੀ ’ਤੇ ਪਲਟਵਾਰ, ਕਿਹਾ- 'ਭਾਜਪਾ ਦਾ ਹੈ ਦੋਗਲਾ ਚਿਹਰਾ'

author img

By

Published : Apr 18, 2022, 1:19 PM IST

ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਮੁਲਾਕਾਤ ’ਤੇ ਚੁੱਕੇ ਗਏ ਸਵਾਲ ’ਤੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਟਵਿੱਟਰ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਉਨ੍ਹਾਂ ਨੇ ਇਸ ਨੂੰ ਬੀਜੇਪੀ ਨੂੰ ਦੋਗਲਾ ਆਖਿਆ ਹੈ।

ਢੇਸੀ ਦੀ ਮੁਲਾਕਾਤ ’ਤੇ 'ਆਪ' ਦਾ ਬੀਜੇਪੀ ’ਤੇ ਪਲਟਵਾਰ

ਚੰਡੀਗੜ੍ਹ: ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਕਾਰਨ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਇਸ ਮੁਲਾਕਾਤ ’ਤੇ ਜਿੱਥੇ ਭਾਜਪਾ ਆਗੂ ਅਤੇ ਸਾਬਕਾ ਫੌਜੀ ਜੇਜੇ ਸਿੰਘ ਨੇ ਸਵਾਲ ਚੁੱਕਦੇ ਹੋਏ ਸੀਐੱਮ ਮਾਨ ਤੋਂ ਸਵਾਲ ਪੁੱਛੇ ਸੀ ਉੱਥੇ ਹੀ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਉਲਟ ਬੀਜੇਪੀ ’ਤੇ ਪਲਟਵਾਰ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ

ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਤਨਮਨਜੀਤ ਸਿੰਘ ਢੇਸੀ ਦੇ ਨਾਲ ਬੀਜੇਪੀ ਆਗੂ ਮੁਲਾਕਾਤ ਕਰਦੇ ਹੋਏ ਨਜਰ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਟਵਿੱਟਰ ’ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਹ ਬੀਜੇਪੀ ਦਾ ਦੋਗਲਾ ਚਿਹਰਾ ਹੈ। ਸੀਐੱਮ ਭਗਵੰਤ ਮਾਨ ਯੂਕੇ ਦੇ ਐਮਪੀ ਢੇਸੀ ਨੂੰ ਮਿਲਣ ਤਾਂ ਗਲਤ ਪਰ ਜੇਕਰ ਬੀਜੇਪੀ ਦੇ ਮੰਤਰੀ ਢੇਸੀ ਨੂੰ ਮਿਲਣ ਦਾ ਸਹੀ। ਵਾਹ ਬਈ ਵਾਹ।

ਭਾਜਪਾ ਦਾ ਦੋਗਲਾ ਚਿਹਰਾ!! ਮੁੱਖ ਮੰਤਰੀ ਭਗਵੰਤ ਮਾਨ ਯੂ ਕੇ ਦੇ ਐਮ ਪੀ ਢੇਸੀ ਨੂੰ ਮਿਲਣ ਤਾਂ ਗ਼ਲਤ। ਬੀਜੇਪੀ ਦੇ ਮੰਤਰੀ ਮਿਲਣ ਤਾਂ ਠੀਕ ਵਾਹ ਬਈ ਵਾਹ!!!! @ArvindKejriwal @BhagwantMann @ANI @TV9Bharatvarsh @ZeePunjabHH @News18Punjab pic.twitter.com/nV8hMz5n9h

— Neel Garg (@GargNeel) April 18, 2022

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਕੌਰ ਨੇ ਦੱਸਿਆ ਕਿ ਇਹ ਬੀਜੇਪੀ ਦਾ ਦੋਗਲਾ ਚਿਹਰਾ ਹੈ। ਮੈਨੂੰ ਲਗਦਾ ਹੈ ਕਿ ਬੀਜੇਪੀ ਦਾ ਦੋਗਲਾ ਮਿਆਰ ਹੈ ਅਤੇ ਇਹ ਬੇਇਨਸਾਫੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਮ ਕਰੋ ਤੋਂ ਠੀਕ ਹਮ ਕਰੇ ਤੋਂ ਪਾਪ।

ਇਹ ਵੀ ਪੜੋ: ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ 2 ਜ਼ਖ਼ਮੀ, 1 ਬੱਚੇ ਦੀ ਮੌਤ

ਬੀਜੇਪੀ ਨੇ ਚੁੱਕੇ ਸੀ ਸਵਾਲ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਢੇਸੀ ਅਤੇ ਸੀਐੱਮ ਮਾਨ ਦੀ ਮੁਲਾਕਾਤ ਤੋਂ ਬਾਅਦ ਬੀਜੇਪੀ ਆਗੂ ਅਤੇ ਸਾਬਕਾ ਫੌਜੀ ਜੇਜੇ ਸਿੰਘ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਸੀਐੱਮ ਮਾਨ ਨੂੰ ਸਪਸ਼ੱਟ ਕਰਨਾ ਚਾਹੀਦਾ ਹੈ ਕਿ ਆਪ ਕੀ ਬ੍ਰਿਟਿਸ਼ ਦੇ ਵੱਖਵਾਦੀ ਅਤੇ ਭਾਰਤ ਵਿਰੋਧੀ ਵਿਚਾਰਾਂ ਨਾਲ ਸਮਰਥਨ ਕਰਦੀ ਹੈ। ਨਾਲ ਹੀ ਉਨ੍ਹਾਂ ਨੇ ਆਪ ’ਤੇ ਭਾਰਤ ਵਿਰੋਧੀ ਸਟੈਂਡ ਰੱਖਣ ਦੇ ਵੀ ਇਲਜ਼ਾਮ ਲਗਾਏ ਸੀ।

ਚੰਡੀਗੜ੍ਹ: ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਕਾਰਨ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਇਸ ਮੁਲਾਕਾਤ ’ਤੇ ਜਿੱਥੇ ਭਾਜਪਾ ਆਗੂ ਅਤੇ ਸਾਬਕਾ ਫੌਜੀ ਜੇਜੇ ਸਿੰਘ ਨੇ ਸਵਾਲ ਚੁੱਕਦੇ ਹੋਏ ਸੀਐੱਮ ਮਾਨ ਤੋਂ ਸਵਾਲ ਪੁੱਛੇ ਸੀ ਉੱਥੇ ਹੀ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਉਲਟ ਬੀਜੇਪੀ ’ਤੇ ਪਲਟਵਾਰ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ

ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਤਨਮਨਜੀਤ ਸਿੰਘ ਢੇਸੀ ਦੇ ਨਾਲ ਬੀਜੇਪੀ ਆਗੂ ਮੁਲਾਕਾਤ ਕਰਦੇ ਹੋਏ ਨਜਰ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਟਵਿੱਟਰ ’ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਹ ਬੀਜੇਪੀ ਦਾ ਦੋਗਲਾ ਚਿਹਰਾ ਹੈ। ਸੀਐੱਮ ਭਗਵੰਤ ਮਾਨ ਯੂਕੇ ਦੇ ਐਮਪੀ ਢੇਸੀ ਨੂੰ ਮਿਲਣ ਤਾਂ ਗਲਤ ਪਰ ਜੇਕਰ ਬੀਜੇਪੀ ਦੇ ਮੰਤਰੀ ਢੇਸੀ ਨੂੰ ਮਿਲਣ ਦਾ ਸਹੀ। ਵਾਹ ਬਈ ਵਾਹ।

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਕੌਰ ਨੇ ਦੱਸਿਆ ਕਿ ਇਹ ਬੀਜੇਪੀ ਦਾ ਦੋਗਲਾ ਚਿਹਰਾ ਹੈ। ਮੈਨੂੰ ਲਗਦਾ ਹੈ ਕਿ ਬੀਜੇਪੀ ਦਾ ਦੋਗਲਾ ਮਿਆਰ ਹੈ ਅਤੇ ਇਹ ਬੇਇਨਸਾਫੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਮ ਕਰੋ ਤੋਂ ਠੀਕ ਹਮ ਕਰੇ ਤੋਂ ਪਾਪ।

ਇਹ ਵੀ ਪੜੋ: ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ 2 ਜ਼ਖ਼ਮੀ, 1 ਬੱਚੇ ਦੀ ਮੌਤ

ਬੀਜੇਪੀ ਨੇ ਚੁੱਕੇ ਸੀ ਸਵਾਲ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਢੇਸੀ ਅਤੇ ਸੀਐੱਮ ਮਾਨ ਦੀ ਮੁਲਾਕਾਤ ਤੋਂ ਬਾਅਦ ਬੀਜੇਪੀ ਆਗੂ ਅਤੇ ਸਾਬਕਾ ਫੌਜੀ ਜੇਜੇ ਸਿੰਘ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਸੀਐੱਮ ਮਾਨ ਨੂੰ ਸਪਸ਼ੱਟ ਕਰਨਾ ਚਾਹੀਦਾ ਹੈ ਕਿ ਆਪ ਕੀ ਬ੍ਰਿਟਿਸ਼ ਦੇ ਵੱਖਵਾਦੀ ਅਤੇ ਭਾਰਤ ਵਿਰੋਧੀ ਵਿਚਾਰਾਂ ਨਾਲ ਸਮਰਥਨ ਕਰਦੀ ਹੈ। ਨਾਲ ਹੀ ਉਨ੍ਹਾਂ ਨੇ ਆਪ ’ਤੇ ਭਾਰਤ ਵਿਰੋਧੀ ਸਟੈਂਡ ਰੱਖਣ ਦੇ ਵੀ ਇਲਜ਼ਾਮ ਲਗਾਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.