ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ (Aam Aadmi Party MLA Aman Arora) ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri) ਦੀ ਘਟਨਾ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਤਾਂ ਉਹ ਕੰਮ ਹੈ ਜੋ ਅੰਗਰੇਜਾਂ ਤੇ ਮੁਗਲਾਂ ਵੇਲੇ ਜਾਂ ਅੱਜ ਵੀ ਜਿਵੇਂ ਤਾਲਿਵਾਨ ਜਿਵੇਂ ਲੋਕਾਂ ਦਾ ਕਤਲੇਆਮ ਕਰਦਾ ਹੈ, ਉਹ ਕੰਮ ਬੀਜੇਪੀ (BJP) ਕਿਸਾਨਾਂ ਦੇ ਨਾਲ ਅਤੇ ਆਮ ਲੋਕਾਂ ਦੇ ਨਾਲ ਕਰ ਰਹੀ ਹੈ। ਜੋ ਬਹੁਤ ਹੀ ਮੰਦਾਭਾਗਾ ਹੈ।
ਅਮਨ ਅਰੋੜਾ (Aman Arora) ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਜਾਵਾਂ ਨਾ ਦਿੱਤੀਆਂ ਗਈਆਂ ਤਾਂ ਇਸਦਾ ਮਤਲਬ ਤਾਂ ਜੋ ਵੀ ਕੋਈ ਸੱਤਾ ਵਿੱਚ ਹੋਇਆ ਕਰੇਗਾ, ਉਨ੍ਹਾਂ ਵੱਲੋਂ ਵੀ ਇਹੀ ਕੁਝ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਸ ਹਾਦਸੇ ਦਾ ਸਿਕਾਰ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਇਨ੍ਹਾਂ ਨਾਲ ਸਮਝੋਤਾ ਹੋ ਗਿਆ ਹੈ ਪਰ ਦੋਸ਼ੀਆਂ ਦਾ ਸਮਾਜ ਦੇ ਵਿੱਚ ਖੁਲੇਆਮ ਘੁੰਮਣਆ, ਇਹ ਸਮਾਜ ਦੇ ਲਈ ਬਹੁਤ ਵੱਡਾ ਖ਼ਤਰਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਯੂਪੀ ਸਰਕਾਰ (UP Government) ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਇਹ ਕਿਉਂ ਹੋਇਆ, ਕਿਉਂ ਇਹੋ ਜਿਹੇ ਹਾਲਾਤ ਬਣੇ ਕਿ ਸਾਰੇ ਮੁਲਕ ਦੇ ਲੀਡਰ ਉੱਥੇ ਪਹੁੰਚ ਰਹੇ ਹਨ, ਉਨ੍ਹਾਂ ਲੋਕਾਂ ਦੇ ਨਾਲ ਉਨ੍ਹਾਂ ਪਰਿਵਾਰਾਂ ਦੇ ਨਾਲ ਉੱਥੇ ਹਮਦਰਦੀ ਜਤਾ ਰਹੇ ਹਨ।
ਅਮਨ ਅਰੋੜਾ (Aman Arora) ਨੇ ਡਰੱਗਜ਼ ਕੇਸ ਬਾਰੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਕੋਈ ਵੀ ਡਰੱਗਜ਼ ਕੇਸ ਦੀ ਸੁਣਵਾਈ ਨੂੰ ਲੈ ਕੇ ਗੰਭੀਰ ਨਹੀਂ ਹੈ। ਜਦਕਿ ਹੁਣ ਆਪਣੀ ਸਰਕਾਰ ਦੇ ਖਿਲਾਫ਼ ਟਵੀਟ ਕਰਦੇ ਹੋਏ ਉਸਨੂੰ ਖੁਦ ਇਸ 'ਤੇ ਕੰਮ ਕਰਨਾ ਚਾਹੀਦਾ ਸੀ। ਹੁਣ ਇਸ ਤਰ੍ਹਾਂ ਜਿਵੇਂ ਅਦਾਲਤੀ ਕੇਸਾਂ ਬਾਰੇ ਪਹਿਲਾਂ ਹੀ ਟਵੀਟ ਕਰਨਾ ਸਿਰਫ਼ ਸਿਆਸੀ ਡਰਾਮਾ ਹੈ ਜਦੋਂ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਅਜੇ ਵੀ ਪੰਜਾਬ ਵਿੱਚ ਵੱਧ ਰਿਹਾ ਹੈ। ਸਰਕਾਰ ਇਸ 'ਤੇ ਸ਼ਿਕੰਜਾ ਕੱਸਣ ਵਿੱਚ ਅਸਫ਼ਲ ਰਹੀ ਹੈ।
ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (UP Chief Minister Charanjit Singh Channy) ਨੂੰ ਸੁਭਕਾਮਨਾਵਾਂ ਦਿੰਦੇ ਹੋਏ ਅਮਨ ਅਰੋੜਾ (Aman Arora) ਨੇ ਕਿਹਾ ਕਿ ਚੰਨੀ ਉਹ ਡੱਕਾ ਤੋੜਨ ਦੀ ਕੋਸ਼ਿਸ ਕਰ ਰਹੇ ਹਨ, ਜੋ ਕਾਂਗਰਸ ਨੇ ਇੰਨ੍ਹੇ ਸਮੇਂ ਵਿੱਚ ਨਹੀਂ ਤੋੜਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਘਰ-ਘਰ ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਗੱਲ ਕੀਤੀ ਸੀ, ਉਹ ਮਾਫ ਹੋਣਾ ਚਾਹੀਦਾ ਹੈ, ਘਰ-ਘਰ ਵਿੱਚ ਨੌਕਰੀ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਚਾਹੀਦਾ ਹੈ, ਪੰਜਾਬ ਨੂੰ ਕਰਜਾ ਰਹਿਤ ਕਰਨ ਦੀਆਂ ਗੱਲਾਂ ਹੋਈਆਂ ਸੀ, ਨਸ਼ਾਂ ਮੁਕਤ ਕਰਨ ਦੀਆਂ ਗੱਲਾਂ ਹੋਈਆਂ ਸੀ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀਆਂ ਗੱਲਾਂ ਹੋਈਆਂ ਸੀ, ਇਹ ਸਾਰੇ ਕੰਮ ਚਰਨਜੀਤ ਚੰਨੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਹ ਸਾਰੇ ਕੰਮ ਕਰਨੇ ਚਾਹੀਦੇ ਹਨ ਇਹੀ ਉਨ੍ਹਾਂ ਦੇ ਵਾਅਦੇ ਸੀ।
ਅਮਨ ਅਰੋੜਾ (Aman Arora) ਨੇ ਕਿਹਾ ਕਿ ਭਾਜਪਾ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਭਾਜਪਾ ਸਰਕਾਰ ਇਹ ਦਿਖਾ ਰਹੀ ਹੈ ਕਿ ਦੇਸ਼ ਵਿੱਚ ਤਾਲਿਬਾਨ ਆ ਗਏ ਹਨ।
ਡੀਜੀਪੀ (DGP) ਨਾਲ ਮੁੱਖ ਮੰਤਰੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਉਨ੍ਹਾਂ ਦੇ ਬੇਟੇ ਦੀ ਸ਼ਮੂਲੀਅਤ ਤੇ ਅਮਨ ਅਰੋੜਾ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਸਰਕਾਰ ਕਿੰਨੀ ਗੰਭੀਰ ਹੈ ਮੁੱਖ ਮੰਤਰੀ ਨਿਸ਼ਚਤ ਰੂਪ ਤੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਗੁਪਤਤਾ ਦੀ ਸਹੁੰ ਦੀ ਉਲੰਘਣਾ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਟਵੀਟ ਰਾਹੀਂ ਦਿੱਤੇ ਜਾ ਰਹੇ ਬਿਆਨਾਂ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕੰਮ ਨਵਜੋਤ ਸਿੰਘ ਸਿੱਧੂ (Navjot Singh Sidhu) ਕਰਦੇ ਸਨ, ਹੁਣ ਅਮਰਿੰਦਰ ਸਿੰਘ ਉਹੀ ਕੰਮ ਕਰ ਰਹੇ ਹਨ, ਜਦੋਂ ਕਿ ਇਹ ਸਭ ਸਿਰਫ ਕੁਰਸੀ ਦੀ ਲੜਾਈ ਹੈ, ਜਿਸ ਨੂੰ ਪੂਰਾ ਪੰਜਾਬ ਪਿਛਲੇ 4 ਮਹੀਨਿਆਂ ਤੋਂ ਦੇਖ ਰਿਹਾ ਹੈ।
ਇਹ ਵੀ ਪੜ੍ਹੋ: VIDEO: ਸੀਐਮ ਚੰਨੀ 'ਤੇ ਮਨਪ੍ਰੀਤ ਬਾਦਲ ਦੀ ਭਾਜਪਾ ਅਤੇ ਮੋਦੀ ਸਰਕਾਰ ਨੂੰ ਧਮਕੀ !