ETV Bharat / city

9 ਫਰਵਰੀ ਤੋਂ ਬੂਥ ਪੱਧਰ 'ਤੇ ਬੀਜੇਪੀ ਨਿਗਮ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ: ਕਿਸਾਨ - ਪੇਂਡੂ ਕਿਸਾਨ ਸੰਘਰਸ਼ ਕਮੇਟੀ

ਪੇਂਡੂ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੋਝੀਆਂ ਚਾਲਾਂ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੀ ਪਰੇਡ 'ਚ 450 ਕਿਸਾਨ ਅਜੇ ਲਾਪਤਾ ਹੈ ਤੇ ਕਈਆਂ 'ਤੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੈਰੀਹੇਡਿੰਗ ਇਸ ਤਰ੍ਹਾਂ ਕੀਤੀ ਗਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਮੋੜ੍ਹਿਆ ਗਿਆ ਤੇ ਅੰਦੋਲਨ ਤੋਂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

9 ਫਰਵਰੀ ਤੋਂ ਬੂਥ ਪੱਧਰ 'ਤੇ ਬੀਜੇਪੀ ਨਿਗਮ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ: ਕਿਸਾਨ

author img

By

Published : Feb 7, 2021, 8:48 AM IST

ਚੰਡੀਗੜ੍ਹ: ਕਿਸਾਨਾਂ ਦਾ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ ਤੇ ਉਨ੍ਹਾਂ ਦੀ 6 ਫਰਵਰੀ 'ਤੇ ਚੱਕਾ ਜਾਮ ਦੀ ਕਾਲ 'ਤੇ ਮੁੱਲਾਂਪੁਰ ਬੈਰੀਗੇਡ 'ਤੇ ਹਜ਼ਾਰਾ ਦੀ ਗਿਣਤੀ ਦੇ 'ਚ ਕਿਸਾਨ ਇੱਕਠੇ ਹੋਏ ਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕੇਂਦਰ ਖੇਲ ਰਹੀ ਕਿਸਾਨਾਂ ਨਾਲ ਗੰਦੀ ਰਾਜਨੀਤੀ

ਇਸ ਮੌਕੇ ਗੱਲ ਕਰਦੇ ਹੋਏ ਪੇਂਡੂ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੋਝੀਆਂ ਚਾਲਾਂ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੀ ਪਰੇਡ 'ਚ 450 ਕਿਸਾਨ ਅਜੇ ਲਾਪਤਾ ਹੈ ਤੇ ਕਈਆਂ 'ਤੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੈਰੀਹੇਡਿੰਗ ਇਸ ਤਰ੍ਹਾਂ ਕੀਤੀ ਗਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਮੋੜ੍ਹਿਆ ਗਿਆ ਤੇ ਅੰਦੋਲਨ ਤੋਂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

9 ਫਰਵਰੀ ਤੋਂ ਬੂਥ ਪੱਧਰ 'ਤੇ ਬੀਜੇਪੀ ਨਿਗਮ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ: ਕਿਸਾਨ

ਲੋਕਲ ਲੀਡਰਾਂ ਨੇ ਅਦਾ ਕੀਤਾ ਗ਼ਲਤ ਰੋਲ

ਉਨ੍ਹਾਂ ਨੇ ਸਥਾਨਕ ਲੀਡਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸਥਾਨਕ ਲੀਡਰਾਂ ਨੇ ਇਸ ਅੰਦੋਲਨ 'ਚ ਗ਼ਲਤ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਤੱਕ ਪੰਜਾਬ ਦੇ ਹਲਾਤ ਪਹੁੰਚਣ ਹੀ ਨਹੀਂ ਦਿੱਤੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਲੈ ਕੇ ਕੀਤੇ ਇਨ੍ਹਾਂ ਦੇ ਸਰਵੇ ਝੂਠੇ ਹੋ ਗਏ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਲੜਦੇ ਰਹਿਣਗੇ ਤੇ ਜੇਤੂ ਵੀ ਹੋਣਗੇ।

ਜ਼ਬਰਦਸਤੀ ਥੋਪ ਰਹੇ ਬਿੱਲਾਂ ਨੂੰ

ਇਸ ਬਾਰੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਜਬਰਦਸਤੀ ਕਾਨੂੰਨ ਥੋਪ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਿਆ ਸੀ, ਅਸੀਂ ਉਨ੍ਹਾਂ ਨੂੰ ਇਸ ਦੇ ਨਫ਼ੇ ਸਾਰੇ ਗਿਣਾਏ ਪਰ ਉਨ੍ਹਾਂ ਨੇ ਕਿਹਾ ਮੈਨੂੰ ਇਸਦੀ ਜ਼ਰੂਰਤ ਨਹੀਂ ਇਸੇ ਤਰ੍ਹਾਂ ਸਾਨੂੰ ਇਨ੍ਹਾਂ ਖੇਤੀ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੈ।

ਕਿਸੇ ਸਿਆਸੀ ਪਾਰਟੀ 'ਤੇ ਵਿਸ਼ਵਾਸ ਨਹੀਂ

ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਮੁੜ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ਼ ਕੀਤੀ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੇ ਮੁਤਾਬਕ, ਕੇਂਦਰ ਦੇ ਪਾਸ ਕੀਤੇ ਕਾਨੂੰਨ ਸੂਬੇ 'ਚ ਰੋਕੇ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਕਿਸੇ ਸਿਆਸੀ ਪਾਰਟੀ 'ਤੇ ਵਿਸ਼ਵਾਸ ਨਹੀਂ ਰਿਹਾ ਹੈ।

9 ਫਰਵਰੀ ਬੂਥ ਪੱਧਰ 'ਤੇ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੰਜਾਬ 'ਚ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਇਸ ਬਾਰੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਉਹ 9 ਫਰਵਰੀ ਨੂੰ ਬੂਥ ਪੱਧਰ 'ਤੇ ਬੀਜੇਪੀ ਆਗੂਆਂ ਖਿਲਾਫ ਰੋਸ ਮੁਜਾਹਰਾ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.