ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਐੱਨਡੀਪੀਐੱਸ ਮਾਮਲੇ (NDPS cases) 'ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਜ਼ਮਾਨਤ ਅਗਾਊਂ ਮਨਜ਼ੂਰ ਹੋ ਗਈ ਹੈ।
ਹਾਈਕੋਰਟ ਨੇ ਕਿਹਾ ਕਿ ਮਜੀਠਿਆ ਨੂੰ ਅੰਤਰਿਮ ਰਾਹਤ ਦਿੱਤੀ ਗਈ ਹੈ ਅਤੇ ਨਾਲ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਮਜੀਠੀਆ ਬੁੱਧਵਾਰ ਨੂੰ ਸਵੇਰੇ 11 ਵਜੇ ਜਾਂਚ 'ਚ ਸ਼ਾਮਲ ਹੋਣਗੇ।
ਬਿਕਰਮ ਮਜੀਠੀਆ ਦੇ ਵਕੀਲ ਨੇ ਕੀ ਕਿਹਾ
ਮਜੀਠੀਆ ਦੇ ਵਕੀਲ ਡੀ.ਐਸ ਸੋਬਤੀ ਨੇ ਕਿਹਾ ਕਿ ਇਹ ਬਹੁਤ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਬਹੁਤ ਵੱਡਾ ਇਨਸਾਫ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ ਅਤੇ ਮਜੀਠੀਆ ਨੂੰ ਇਨਵੈਸਟੀਗੇਸ਼ਨ (Investigation) ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਦਾਇਤ ਦਿੱਤੀ ਹੈ, ਕਿ ਜਦੋਂ ਉਹ ਇਨਵੈਸਟੀਗੇਸ਼ਨ ਵਿੱਚ ਆਉਣਗੇ ਤਾਂ ਉਸਦੀ ਗ੍ਰਿਫਤਾਰੀ ਨਹੀਂ ਹੋਵੇਗੀ। ਇਸ ਲਈ ਮਜੀਠੀਆ ਬੁੱਧਵਾਰ ਨੂੰ ਸਵੇਰੇ 11 ਵਜੇ ਜਾਂਚ 'ਚ ਸ਼ਾਮਲ ਹੋਣਗੇ। ਇਸ ਦੌਰਾਨ SIT ਮੁਖੀ ਬਲਰਾਜ ਸਿੰਘ ਦੇ ਪੁੱਤਰ ਪ੍ਰਿੰਸ ਪ੍ਰੀਤ ਸਿੰਘ ਦੀ ਤਰੱਕੀ ਦਾ ਮੁੱਦਾ ਵੀ ਉਠਿਆ ਅਤੇ ਕਿਹਾ ਗਿਆ ਕਿ ਇਹ ਤਰੱਕੀ ਉਨ੍ਹਾਂ ਨੂੰ ਸਾਬਕਾ ਡੀਜੀਪੀ ਚਟੋਪਾਧਿਆਏ ਨੇ ਇਨਾਮ ਵੱਜੋਂ ਦਿੱਤੀ ਹੈ। ਬਿਕਰਮਜੀਤ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਖੁਸ਼ੀ ਦੀ ਲਹਿਰ ਹੈ।
ਦਲਜੀਤ ਚੀਮਾ ਨੇ ਕਿਹਾ ਬਿਕਰਮ ਮਜੀਠੀਆ ਜਾਂਚ 'ਚ ਕਰਾਂਗੇ ਸਹਿਯੋਗ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਬਿਕਰਮ ਮਜੀਠਆਂ 'ਤੇ ਜੋ ਝੂਠਾ ਕੇਸ ਪਾਇਆ ਸੀ, ਉਸ ਵਿੱਚ ਉਨ੍ਹਾਂ ਨੂੰ ਜੋ ਅਗਾਉਂ ਜਮਾਨਤ ਮਿਲੀ ਹੈ, ਅਦਾਲਤ ਦੇ ਇਸ ਫੈਸਲੇ ਦਾ ਮੈਂ ਸੁਆਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਵੱਡੀ ਸ਼ਾਜਿਸ ਵਿੱਚ ਮੁੱਖ ਮੰਤਰੀ ਖ਼ੁਦ ਆਪ ਸ਼ਾਮਿਲ ਸੀ, ਗ੍ਰਹਿ ਮੰਤਰੀ ਸ਼ਾਮਿਲ ਸੀ, ਡੀਜੀਪੀ ਸ਼ਾਮਿਲ ਸੀ। ਇਨ੍ਹਾਂ ਨੇ ਅਕਾਲੀ ਲੀਡਰ ਨੂੰ ਬਦਨਾਮ ਕਰਨ ਲਈ ਜੋ ਝੂਠ ਦਾ ਇੰਨ੍ਹਾਂ ਵੱਡਾ ਪਹਾੜ ਬਣਾਇਆ ਸੀ, ਉਹ ਅੱਜ ਅਦਾਲਤ ਦੇ ਵਿੱਚ ਢਹਿ ਢੇਰੀ ਹੋ ਗਿਆ। ਇਸ ਕਰਕੇ ਜੋ ਮਜੀਠੀਆ ਨੂੰ ਬਦਨਾਮ ਕਰਨ ਲਈ ਜਿਸ ਤਰੀਕੇ ਦੀ ਸ਼ਾਜਿਸ ਰਚੀ ਗਈ ਸੀ, ਇਸ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ।
6 ਹਜ਼ਾਰ ਕਰੋੜ ਰੁਪਏ ਡਰੱਗ ਰੈਕੇਟ ਨਾਲ ਜੁੜਿਆ ਮਾਮਲਾ
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਗਈ ਹੈ। ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਐਸਆਈਟੀ (SIT) ਦੀਆਂ ਟੀਮਾਂ ਬਣਾਈਆਂ ਗਈਆਂ ਸੀ, ਜੋ ਸਰਚ ਕਰ ਰਹੀਆਂ ਸਨ ਕਿ ਉਹ ਕਿੱਥੇ ਹਨ। ਇਹ ਪੂਰਾ ਮਾਮਲਾ 6 ਹਜ਼ਾਰ ਕਰੋੜ ਰੁਪਏ ਡਰੱਗ ਰੈਕੇਟ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਦੀ ਰਿਪੋਰਟ ਦੇ ਆਧਾਰ 'ਤੇ ਐਫਆਈਆਰ (FIR) ਦਰਜ ਕੀਤੀ ਗਈ ਸੀ।
ਹਰਸਿਮਰਤ ਬਾਦਲ ਨੇ ਕਿਹਾ ਸੱਚ ਦੀ ਹੁੰਦੀ ਹੈ ਜਿੱਤ
-
Truth always triumphs, no matter how big the lie is. Justice prevails.@bsmajithia pic.twitter.com/usPjIU3IKU
— Harsimrat Kaur Badal (@HarsimratBadal_) January 10, 2022 " class="align-text-top noRightClick twitterSection" data="
">Truth always triumphs, no matter how big the lie is. Justice prevails.@bsmajithia pic.twitter.com/usPjIU3IKU
— Harsimrat Kaur Badal (@HarsimratBadal_) January 10, 2022Truth always triumphs, no matter how big the lie is. Justice prevails.@bsmajithia pic.twitter.com/usPjIU3IKU
— Harsimrat Kaur Badal (@HarsimratBadal_) January 10, 2022
ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਭਾਵੇਂ ਝੂਠ ਕਿੰਨਾ ਵੀ ਵੱਡਾ ਹੋਵੇ। ਨਿਆਂ ਦੀ ਜਿੱਤ ਹੁੰਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਨਿਆ ਕਾਇਮ
-
Justice prevails 🙏🏼@bsmajithia pic.twitter.com/FlljLub52a
— Sukhbir Singh Badal (@officeofssbadal) January 10, 2022 " class="align-text-top noRightClick twitterSection" data="
">Justice prevails 🙏🏼@bsmajithia pic.twitter.com/FlljLub52a
— Sukhbir Singh Badal (@officeofssbadal) January 10, 2022Justice prevails 🙏🏼@bsmajithia pic.twitter.com/FlljLub52a
— Sukhbir Singh Badal (@officeofssbadal) January 10, 2022
ਸੁਖਬੀਰ ਬਾਦਲ ਨੇ ਕਿਹਾ ਕਿ ਨਿਆ ਕਾਇਮ ਹੈ।
ਬਿਕਰਮਜੀਤ ਮਜੀਠੀਆ ਨੂੰ ਪੰਜਾਬ ਦੇ ਮਾਝਾ ਖੇਤਰ ਦਾ ਜਰਨੈਲ ਦੱਸਿਆ ਜਾਂਦਾ ਹੈ
ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੂੰ ਪੰਜਾਬ ਦੇ ਮਾਝਾ ਖੇਤਰ ਦਾ ਜਰਨੈਲ ਦੱਸਿਆ ਜਾਂਦਾ ਹੈ ਅਤੇ ਮਾਝਾ ਖੇਤਰ ਦੀਆਂ ਸੀਟਾਂ ਜਿੱਤਣ ਵਿੱਚ ਵੀ ਵਿਕਰਮਜੀਤ ਦੀ ਅਹਿਮ ਭੂਮਿਕਾ ਰਹਿੰਦੀ ਸੀ। ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਬਿਕਰਮਜੀਤ ਮਜੀਠੀਆ ਅੰਡਰਗਰਾਉਂਡ ਹੋ ਗਏ ਸੀ। ਇਸ ਬਾਰੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਉਪਰ ਤੰਜ ਕਸਿਆ ਸੀ, ਰੰਧਾਵਾ ਨੇ ਕਿਹਾ ਸੀ ਕਿ ਮੇਰੀ ਮਾਝੇ ਦਾ ਜਰਨੈਲ ਗਿੱਦੜਾਂ ਵਾਂਗ ਨਹੀਂ ਲੁੱਕਦਾ। ਅੱਜ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ 'ਚ ਮਾਝਾ ਖੇਤਰ ਦੀ ਚੋਣ ਕਾਫੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਇੱਕ ਵਾਰ ਫਿਰ ਮਾਝੇ ਵਿੱਚ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਰਮਿਆਨ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ।
ਪੰਜਾਬ ਸਰਕਾਰ (Government of Punjab) ਨੂੰ ਨੋਟਿਸ ਜਾਰੀ
ਦੱਸ ਦਈਏ ਕਿ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠੀਆ ਦੀ ਅਗਾਉਂ ਜਮਾਨਤ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।
ਮਜੀਠੀਆ ਖਿਲਾਫ ਡਰੱਗਜ਼ ਮਾਮਲਾ ਦਰਜ
ਕਾਬਿਲੇਗੌਰ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਸਰਕਾਰ ਵੱਲੋਂ ਲਗਾਤਾਰ ਕਈ ਤਰ੍ਹਾਂ ਦੇ ਆਰੋਪ ਲਗਦੇ ਰਹੇ ਪਰ ਉਨ੍ਹਾਂ ’ਤੇ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਸਾਢੇ ਚਾਰ ਸਾਲ ਦਾ ਸਮਾਂ ਬਿਤਾਉਣ ਦੇ ਅਖੀਰ ਵਿਚ ਡਰੱਗਜ਼ ਮਾਮਲੇ (Action against Drug peddling) ਦਾ ਪਰਚਾ ਦਰਜ ਕਰਾਉਣ ਵਿੱਚ ਸਫ਼ਲ (Congress govt registered FIR against Majithia) ਹੋਈ।
ਗ੍ਰਿਫਤਾਰੀ ਹੋਣ ਤੋਂ ਪਹਿਲਾਂ ਹੀ ਦੱਸੇ ਜਾ ਰਹੇ ਹਨ ਫਰਾਰ
ਮਜੀਠੀਆ ’ਤੇ ਮਾਮਲਾ ਦਰਜ ਤਾਂ ਹੋਇਆ ਪਰ ਉਹ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਹੀ ਫਰਾਰ ਦੱਸੇ ਜਾ ਰਹੇ ਸਨ। ਨਾਲ ਹੀ ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ (Bikram Singh Majithia) ਆਪਣੇ ਬਚਾਅ ਲਈ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਜਿਸ ਨੂੰ ਦੋ ਦਿਨ ਦੀ ਕਾਰਵਾਈ ਦੇ ਦੌਰਾਨ ਅੱਜ ਮੁਹਾਲੀ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਹਾਈਕੋਰਟ ਤੋਂ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਕੋਈ ਰਾਹਤ