ETV Bharat / city

ਕੀ ਮਾਫ਼ੀ ਮੰਗ ਕੇ ਛੁੱਟੇਗਾ ਭਗਵੰਤ ਮਾਨ ਦਾ ਖਹਿੜਾ ? - bhagwant clash with media

ਪੱਤਰਕਾਰ ਨਾਲ ਕੀਤੀ ਬਦਸਲੂਕੀ ਤੋਂ ਬਾਅਦ ਸੂਬੇ ਭਰ ਵਿੱਚ ਪੱਤਰਕਾਰਾਂ ਵੱਲੋਂ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲ ਰਹੀ ਹੈ ਕਿ ਭਗਵੰਤ ਮਾਨ ਮੀਡੀਆ ਕੋਲੋਂ ਮਾਫ਼ੀ ਮੰਗ ਸਕਦੇ ਹਨ।

bhagwant mann
ਭਗਵੰਤ ਮਾਨ
author img

By

Published : Dec 26, 2019, 9:09 PM IST

Updated : Dec 26, 2019, 10:26 PM IST

ਚੰਡੀਗੜ੍ਹ: ਬੀਤੇ ਮੰਗਲਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਇੱਕ ਪੱਤਰਕਾਰ ਨਾਲ ਕੀਤੀ ਬਦਸਲੂਕੀ ਤੋਂ ਬਾਅਦ ਜਿੱਥੇ ਸਿਆਸੀ ਆਗੂਆਂ ਵੱਲੋਂ ਮਾਨ ਦੀ ਨਿਖੇਧੀ ਕੀਤੀ ਗਈ ਉੱਥੇ ਹੀ ਮੀਡੀਆ ਵੱਲੋਂ ਵੀ ਭਗਵੰਤ ਮਾਨ ਦਾ ਬਾਇਕਾਟ ਕਰਨ ਦਾ ਫ਼ੈਸਲਾ ਲਿਆ ਗਿਆ। ਸੂਬੇ ਭਰ ਵਿੱਚ ਪੱਤਰਕਾਰਾਂ ਵੱਲੋਂ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਦਰਅਸਲ, ਬੀਤੇ ਮੰਗਲਵਾਰ ਨੂੰ ਇੱਕ ਪੱਤਰਕਾਰ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ ਤੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਸੂਬਾ ਸਰਕਾਰ ਵਿਰੁੱਧ ਧਰਨੇ ਲਗਾ ਵਿਰੋਧੀ ਧਿਰ ਦੀ ਭੂਮੀਕਾ ਨਿਭਾ ਰਹੀ ਹੈ। ਜਿਸ 'ਤੇ ਮਾਨ ਭੜਕ ਗਏ ਸਨ ਤੇ ਉਸ ਮਗਰੋਂ ਉਸ ਪੱਤਰਕਾਰ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਤੇ ਸਵਾਲਾਂ ਤੋਂ ਬਚਦੇ ਹੋਏ ਉੱਥੋਂ ਨਿਕਲ ਗਏ।

ਮਾਨ ਮੰਗ ਸਕਦੇ ਨੇ ਮਾਫ਼ੀ

ਇਸ ਮਗਰੋਂ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਪਣੇ ਇਸ ਕਾਰਨਾਮੇ 'ਤੇ ਮਾਨ ਭਲਕੇ ਪੰਜਾਬ ਭਵਨ ਪ੍ਰੈਸ ਵਿਖੇ ਮੀਡੀਆ ਕੋਲੋਂ ਮਾਫ਼ੀ ਮੰਗ ਉਸ ਘਟਨਾ 'ਤੇ ਸਪਸ਼ਟੀਕਰਨ ਦੇ ਸਕਦੇ ਹਨ।

ਕੀ ਨਸ਼ੇ ਵਿੱਚ ਸਨ ਮਾਨ ?

ਜਿਸ ਪੱਤਰਕਾਰ ਨਾਲ ਮਾਨ ਉਲਝੇ ਸਨ, ਉਸ ਨੇ ਕਿਹਾ ਕਿ ਮਾਨ ਦੇ ਹਾਵ ਭਾਵ ਵੇਖ ਕੇ ਲੱਗ ਰਿਹਾ ਸੀ, ਜਿਵੇਂ ਉਨ੍ਹਾਂ ਨੇ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੁੰਦਾ ਹੈ।

ਸਿਆਸੀ ਆਗੂਆਂ ਵੱਲੋਂ ਨਿਖੇਧੀ

ਮਾਨ ਦੇ ਇਸ ਕਾਰਨਾਮੇ 'ਤੇ ਵਿਰੋਧੀਆਂ ਨੇ ਜੰਮ ਕੇ ਉਨ੍ਹਾਂ 'ਤੇ ਨਿਸ਼ਾਨੇ ਸਾਧੇ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਰਾਬੀ ਬੰਦੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਅੱਗੇ ਤੋਂ ਮੀਡੀਆ ਵਾਲੇ ਮਾਨ ਕੋਲ ਪੁਲਿਸ ਮੁਲਾਜ਼ਮ ਨਾਲ ਲੈ ਕੇ ਹੀ ਜਾਇਆ ਕਰਨ।

ਡੋਪ ਟੈਸਟ ਦੀ ਮੰਗ

ਬਿਕਰਮ ਮਜੀਠੀਆ ਦੇ ਨਾਲ-ਨਾਲ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ।

ਮੈਡਮ ਸਿੱਧੂ ਵੀ ਨਿੱਤਰੀ ਪੱਤਰਕਾਰਾਂ ਦੇ ਹੱਕ 'ਚ

ਡਾ. ਨਵਜੋਤ ਕੌਰ ਸਿੱਧ ਨੇ ਭਗਵੰਤ ਮਾਨ ਦੀ ਇਸ ਹਰਕਤ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਦੇ ਪ੍ਰਤੀਨਿਧੀ ਨਾਲ ਉਨ੍ਹਾਂ ਨੂੰ ਬਦਸਲੂਕੀ ਨਹੀਂ ਕਰਨੀ ਚਾਹੀਦੀ ਸੀ। ਜੇ ਮਾਨ ਨੂੰ ਪੱਤਰਕਾਰ ਦਾ ਸਵਾਲ ਚੰਗਾ ਨਹੀਂ ਸੀ ਲੱਗਿਆ ਤਾਂ ਉਨ੍ਹਾਂ ਨੂੰ ਜਵਾਬ ਦੇਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ।

Intro:Body:

bhagwant mann

Conclusion:
Last Updated : Dec 26, 2019, 10:26 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.