ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਸਿਆਸੀਆਂ ਆਗੂਆਂ ਵੱਲੋਂ ਉਨ੍ਹਾਂ ਨੂੰ ਖੁਸ਼ਹਾਲ ਵਿਆਹੁਤਾ ਜੀਵਨ ਦੇ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਸੀਐੱਮ ਮਾਨ ਵੱਲੋਂ ਚੰਡੀਗੜ੍ਹ ਦੇ ਸੈਕਟਰ 8 ’ਚ ਵਿਆਹ ਦੀਆਂ ਰਸਮਾਂ ਹੋਣਗੀਆਂ। ਸੀਐੱਮ ਰਿਹਾਇਸ਼ ਵਿਖੇ ਵਿਆਹ ਦਾ ਸਾਦਾ ਸਮਾਗਮ ਹੋਵੇਗਾ।
ਸਾਬਕਾ ਵਿਧਾਇਕ ਨਿੰਮਾ ਨੇ 70 ਸਾਲਾਂ ਦੀ ਉਮਰ ਚ ਕੀਤਾ ਸੀ ਵਿਆਹ: ਦੱਸ ਦਈਏ ਕਿ ਸੀਐੱਮ ਪਹਿਲੇ ਅਜਿਹੇ ਲੀਡਰ ਨਹੀਂ ਹਨ ਜੋ ਕਿ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਇਨ੍ਹਾਂ ਤੋਂ ਪਹਿਲਾਂ ਕਈ ਆਗੂ ਹਨ ਜਿਨ੍ਹਾਂ ਨੇ ਇਸ ਉਮਰ ਚ ਵਿਆਹ ਕਰਵਾ ਆਪਣੀ ਘਰੇਲੂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ 70 ਸਾਲ ਦੀ ਉਮਰ ਚ ਦੂਜਾ ਵਿਆਹ ਕੀਤਾ ਸੀ। ਦੱਸ ਦਈਏ ਕਿ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ 32 ਸਾਲ ਦੀ ਲੁਧਿਆਣਾ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਵਿਆਹ ਕਰਵਾਇਆ ਸੀ।
ਕਾਂਗਰਸ ਚ ਹੋਏ ਸੀ ਸ਼ਾਮਲ: ਕਾਬਿਲੇਗੌਰ ਹੈ ਕਿ ਨਿਰਮਲ ਸਿੰਘ ਨਿੰਮਾ ਬਹੁਜਨ ਸਮਾਜ ਪਾਰਟੀ ਤੋਂ ਚੋਣ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਚ ਸ਼ਾਮਲ ਹੋ ਗਏ ਸੀ। ਪਰ ਬਾਅਦ ’ਚ ਉਹ ਕਾਂਗਰਸ ’ਚ ਸ਼ਾਮਲ ਹੋ ਗਏ ਸੀ। ਚਰਨਜੀਤ ਸਿੰਘ ਚੰਨੀ ਹੀ ਉਨ੍ਹਾਂ ਨੂੰ ਪਾਰਟੀ ਚ ਲੈ ਕੇ ਆਏ ਸੀ। ਨਿਰਮਲ ਸਿੰਘ ਨਿੰਮਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਹੁਤ ਹੀ ਖਾਸ ਦੱਸੇ ਜਾਂਦੇ ਰਹੇ ਹਨ।
ਭਲਕੇ ਸੀਐੱਮ ਮਾਨ ਦਾ ਵਿਆਹ: ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਸੀਐੱਮ ਰਿਹਾਇਸ਼ ਵਿਖੇ ਸਾਦੇ ਤਰੀਕੇ ਦੇ ਨਾਲ ਹੋਵੇਗਾ। ਵਿਆਹ ਸਮਾਗਮ ’ਚ ਘੱਟ ਗਿਣਤੀ ਚ ਮਹਿਮਾਨ ਸ਼ਾਮਲ ਹੋਣਗੇ। ਦੱਸ ਦਈਏ ਕਿ ਸੀਐੱਮ ਮਾਨ ਚੰਡੀਗੜ੍ਹ ਦੇ ਸੈਕਟਰ 8 ’ਚ ਆਨੰਦ ਕਾਰਜ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਿਆਹ ਸਮਾਗਮ ਚ ਸ਼ਾਮਲ ਹੋਣਗੇ।
ਇਹ ਵੀ ਪੜੋ: ਭਲਕੇ ਸੀਐੱਮ ਮਾਨ ਦਾ ਵਿਆਹ, ਦੇਖੋ ਕੌਣ ਹੈ ਲਾੜੀ...