ETV Bharat / city

ਮਿਹਨਤਕਸ਼ ਤੇ ਸਮਾਜ ਸੇਵੀ ਹਨ ਇਕਲੌਤੇ ਮਹਿਲਾ ਮੰਤਰੀ ਡਾਕਟਰ ਬਲਜੀਤ ਕੌਰ, ਜਾਣੋ ਜੀਵਨਸ਼ੈਲੀ - conducted more than 17thousand operations

ਪੰਜਾਬ ਦੇ ਇਕਲੌਤੇ ਮਹਿਲਾ ਮੰਤਰੀ ਡਾਕਟਰ ਬਲਜੀਤ ਕੌਰ (baljit kaur the only lady minister)ਮਿਹਨਤਕਸ਼ ਅਤੇ ਸਮਾਜ ਸੇਵੀ ਹਨ(hard worker and socially dedicated doctor)। ਇਥੋਂ ਤੱਕ ਕਿ ਚੋਣ ਪ੍ਰਚਾਰ ਜਿਹੇ ਵਿਅਸਤ ਦਿਨਾਂ ਵਿੱਚ ਵੀ ਉਹ ਹਸਪਤਾਲ ਜਾ ਕੇ ਆਪਣੇ ਮਰੀਜਾਂ ਨੂੰ ਵੇਖਦੇ (checks patient in hospital during campaign)ਰਹੇ।

ਇਕਲੌਤੇ ਮਹਿਲਾ ਮੰਤਰੀ ਡਾਕਟਰ ਬਲਜੀਤ ਕੌਰ
ਇਕਲੌਤੇ ਮਹਿਲਾ ਮੰਤਰੀ ਡਾਕਟਰ ਬਲਜੀਤ ਕੌਰ
author img

By

Published : Mar 19, 2022, 2:28 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਜਿੱਥੇ ਕਈ ਧਨਾਢ਼ਾਂ ਨੂੰ ਟਿਕਟਾਂ ਦਿੱਤੀਆਂ, ਉਥੇ ਹੀ ਨਾ ਸਿਰਫ ਵਿਧਾਇਕ ਦੀ ਚੋਣ ਲਈ ਸਮਾਜ ਵਿੱਚ ਵਿਚਰ ਰਹੇ ਕਈ ਚੰਗੇ ਵਿਅਕਤੀਆਂ ਨੂੰ ਮੌਕਾ ਦਿੱਤਾ। ਇਹੋ ਨਹੀਂ ਹੁਣ ਮੰਤਰੀ ਮੰਡਲ ਵਿੱਚ ਵੀ ਆਮ ਚਿਹਰੇ ਸ਼ਾਮਲ ਕਰਕੇ ਚੰਗੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਚਿਹਰਿਆਂ ਵਿੱਚੋਂ ਹੀ ਇੱਕ ਹਨ ਡਾਕਟਰ ਬਲਜੀਤ ਕੌਰ, ਜਿਹੜੇ ਕਿ ਇਕਲੌਤੇ ਮਹਿਲਾ ਮੰਤਰੀ ਹਨ (baljit kaur the only lady minister is a hard worker and socially dedicated doctor)। ਆਓ ਜਾਣਦੇ ਹਾਂ ਕੌਣ ਹਨ ਬਲਜੀਤ ਕੌਰ.....

ਬਲਜੀਤ ਕੌਰ ਜਾਣ ਪਛਾਣ

ਪੇਸ਼ੇ ਤੋਂ ਡਾਕਟਰ ਰਹੇ ਹਨ। ਪਿਤਾ ਫਰੀਦਕੋਟ ਰਾਖਵੀਂ ਸੀਟ ਤੋਂ 2014 ਵਿੱਚ ਸੰਸਦ ਮੈਂਬਰ ਚੁਣੇ ਗਏ ਪਰ 2019 ਵਿੱਚ ਚੋਣ ਹਾਰ ਗਏ। ਹੁਣ ਪਾਰਟੀ ਨੇ ਉਨ੍ਹਾਂ ਦੀ ਬੇਟੀ ਬਲਜੀਤ ਕੌਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੌਕਾ ਦਿੱਤਾ। ਵਿਰਾਸਤੀ ਸਿਆਸਤਦਾਨ ਬਣੇ ਬਲਜੀਤ ਕੌਰ (baljit kaur gets politics from family)ਨੇ ਤਿੰਨ ਮਹੀਨੇ ਪਹਿਲਾਂ ਹੀ ਨੌਕਰੀ ਛੱਡੀ ਪਰ ਇਸ ਤੋਂ ਪਹਿਲਾਂ ਉਹ 18 ਸਾਲਾਂ ਤੱਕ ਸਰਕਾਰੀ ਡਾਕਟਰ ਰਹੇ ਹਨ (practiced as doctor for 18 years)। ਇਸ ਦੌਰਾਨ ਉਨ੍ਹਾਂ 17 ਹਜਾਰ ਤੋਂ ਵੱਧ ਆਪ੍ਰੇਸ਼ਨ ਕੀਤੇ (conducted more than 17thousand operations)। ਸਮਾਜ ਸੇਵੀ ਇਸ ਕਦਰ ਹਨ ਕਿ ਚੋਣ ਪ੍ਰਚਾਰ ਦੌਰਾਨ ਵੀ ਉਹ ਮਰੀਜਾਂ ਦੇ ਇਲਾਜ ਲਈ ਹਸਪਤਾਲ ਜਾਂਦੇ ਰਹੇ।

ਕੈਬਨਿਟ ਵਿੱਚ ਇਕਲੌਤੀ ਮਹਿਲਾ ਮੰਤਰੀ

ਪੰਜਾਬ ਦੀ ਭਗਵੰਤ ਮਾਨ ਕੈਬਨਿਟ ਦੇ 10 ਮੰਤਰੀਆਂ ਨੇ ਅੱਜ ਸਹੁੰ ਚੁੱਕੀ ਹੈ। ਬਲਜੀਤ ਕੌਰ ਉਨ੍ਹਾਂ ਵਿੱਚੋਂ ਇਕੱਲੇ ਮਹਿਲਾ ਮੰਤਰੀ ਹਨ। ਮਾਨ ਦੀ ਇਸ ਕੈਬਨਿਟ ਵਿੱਚ ਦੋ ਕਿਸਾਨ, ਤਿੰਨ ਵਕੀਲ, ਦੋ ਡਾਕਟਰ, ਇੱਕ ਸਮਾਜ ਸੇਵੀ, ਇੱਕ ਇੰਜੀਨੀਅਰ ਅਤੇ ਇੱਕ ਵਪਾਰੀ ਨੂੰ ਮੰਤਰੀ ਬਣਾਇਆ ਗਿਆ ਹੈ। ਪੰਜਾਬ ਦੀ ਨਵੀਂ ਕੈਬਨਿਟ ਵਿੱਚ ਡਾ: ਬਲਜੀਤ ਕੌਰ ਇੱਕੋ ਇੱਕ ਮਹਿਲਾ ਮੰਤਰੀ ਹਨ। 46 ਸਾਲਾ ਡਾ ਬਲਜੀਤ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

ਪਹਿਲੀ ਵਾਰ ਬਣੇ ਵਿਧਾਇਕ

ਡਾਕਟਰ ਬਲਜੀਤ ਕੌਰ ਪੇਸ਼ੇ ਤੋਂ ਡਾਕਟਰ ਰਹੇ ਹਨ ਤੇ ਚੋਣਾਂ 'ਚ ਵੀ ਇਲਾਜ ਕਰਦੇ ਰਹੇ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਟਿਕਟ ਮਿਲਦੇ ਹੀ ਉਨ੍ਹਾਂ ਨੇ ਡਾਕਟਰ ਦੇ ਸਰਕਾਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਹਿਲੀ ਵਾਰ ਹੀ ਚੋਣ ਜਿੱਤ ਲਈ ਹੈ। ਡਾ: ਬਲਜੀਤ ਕੌਰ ਨੂੰ ਸਿਆਸਤ ਵਿਰਸੇ ਵਿਚ ਮਿਲੀ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਸਾਧੂ ਸਿੰਘ ਸੰਸਦ ਮੈਂਬਰ ਚੁਣੇ ਗਏ ਸੀ। ਡਾ: ਬਲਜੀਤ ਕੌਰ ਇੱਕ ਮਹਾਨ ਅੱਖਾਂ ਦੇ ਸਰਜਨ ਹਨ।

ਪਤੀ ਵੀ ਸਰਕਾਰੀ ਨੌਕਰੀ ਵਿੱਚ

ਡਾਕਟਰ ਬਲਜੀਤ ਕੌਰ ਬਾਰੇ ਕੁਝ ਖਾਸ ਜਾਣਕਾਰੀ ਇਹ ਹੈ ਕਿ ਉਨ੍ਹਾਂ ਦੇ ਪਤੀ ਵੀ ਸਰਕਾਰੀ ਨੌਕਰੀ ਵਿੱਚ ਹੈ। ਉਹ ਐਕਸੀਅਨ ਵਜੋਂ ਤਾਇਨਾਤ ਹੈ। ਉਨ੍ਹਾਂ ਦੀ ਪੋਸਟਿੰਗ ਕੋਟਕਪੂਰਾ ਵਿੱਚ ਹੈ। ਉਨ੍ਹਾਂ ਦੀਆਂ ਦੋ ਧੀਆਂ ਨਵਨੀਤ ਕੌਰ ਅਤੇ ਰਿਆਦੀਪ ਕੌਰ ਹਨ। ਡਾ: ਕੌਰ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਤੋਂ 2010 ਵਿੱਚ ਐਮਐਸ ਓਪਥੈਲਮੋਲੋਜੀ ਕੀਤੀ ਹੈ। ਭਗਵੰਤ ਮਾਨ ਦੀ ਕੈਬਨਿਟ ਦੀ ਇਕਲੌਤੀ ਮਹਿਲਾ ਮੰਤਰੀ ਡਾ. ਬਲਜੀਤ ਕੋਲ ਕੁੱਲ 1.17 ਕਰੋੜ ਰੁਪਏ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ’ਚ ਗਰਮੀ ਆਉਣ ਤੋਂ ਪਹਿਲਾਂ ਹੋਇਆ ਪੰਜਾਬ ਦਾ ਮੌਸਮ ਗਰਮ, ਬਿਜਲੀ ਸਕੰਟ ਦੀ ਆਹਟ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.