ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਲਈ ਹੋਈਆਂ ਚੋਣਾਂ (punjab election 2022) ਵਿੱਚ ਜਿੱਥੇ ਇਸ ਵਾਰ ਵੱਡੇ-ਵੱਡੇ ਆਗੂਆਂ ਦੇ ਕਿਲੇ ਢਹਿ ਗਏbadal, rana, jakhar and henery's legacy remained intact, rest lose , ਉਥੇ ਰਾਣਾ ਗੁਰਜੀਤ ਸਿੰਘ ਅਤੇ ਜਾਖ਼ੜ ਪਰਿਵਾਰ ਅਜਿਹੇ ਘਰਾਣੇ ਸਾਬਤ ਹੋਏ, ਜਿਨ੍ਹਾਂ ਦੀ ਰਾਜਸੀ ਵਿਰਾਸਤ (political families lose legacy)ਇਸ ਵਾਰ ਆਮ ਆਦਮੀ ਪਾਰਟੀ ਦੀ ਹਨੇਰੀ ਵਿੱਚ ਵੀ ਕਾਇਮ ਰਹੀ। ਹਾਲਾਂਕਿ ਬਾਦਲ ਪਰਿਵਾਰ ਦੀ ਨੇੜਲੀ ਰਿਸ਼ਤੇਦਾਰ ਗਨੀਵ ਕੌਰ ਨੇ ਵੀ ਅਕਾਲੀ ਦਲ ਦੀ ਲਾਜ ਬਚਾ ਲਈ(some retained political legacy)।
ਮਜੀਠਾ ਤੋਂ ਗਨੀਵ ਕੌਰ (ਅਕਾਲੀ ਦਲ)
ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੇਨਵਜੋਤ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਵੀ ਤੋਂ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਤੇ ਮਜੀਠਾ ਸੀਟ ਤੋਂ ਪਤਨੀ ਗਨੀਵ ਕੌਰ ਨੂੰ ਟਿਕਟ ਦਿੱਤੀ ਗਈ। ਬਾਦਲ ਪਰਿਵਾਰ ਵਿੱਚੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਖੁਦ ਬਿਕਰਮ ਸਿੰਘ ਮਜੀਠੀਆ ਚੋਣ ਹਾਰ ਗਏ ਪਰ ਗਨੀਵ ਕੌਰ ਨੇ ਪਰਿਵਾਰ ਦੀ ਲਾਜ ਬਚਾ ਲਈ ਤੇ ਵਿਧਾਇਕ ਚੁਣੇ ਗਏ।
ਰਾਣਾ ਇੰਦਰ ਪ੍ਰਤਾਪ ਸਿੰਘ (ਆਜ਼ਾਦ ਉਮੀਦਵਾਰ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਵਿਰੁੱਧ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਵਾਉਣ ਦਾ ਐਲਾਨ ਕੀਤਾ ਤੇ ਚੋਣ ਜਿਤਵਾ ਵੀ ਦਿੱਤੀ। ਰਾਣਾ ਗੁਰਜੀਤ ਆਪ ਵੀ ਕਪੂਰਥਲਾ ਤੋਂ ਵਿਧਾਇਕ ਬਣੇ ਤੇ ਇੰਦਰ ਪ੍ਰਤਾਪ ਨੂੰ ਵੀ ਵਿਧਾਇਕ ਬਣਵਾ ਦਿੱਤਾ।
ਅਬੋਹਰ ਤੋਂ ਸੰਦੀਪ ਜਾਖੜ (ਕਾਂਗਰਸ)
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਨੇ ਅਬੋਹਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਸੁਨੀਲ ਜਾਖ਼ੜ ਨੇ ਸਰਗਰਮ ਰਾਜਨੀਤੀ ਵਿੱਚ ਨਾ ਰਹਿਣ ਦੀ ਗੱਲ ਕਹੀ ਸੀ ਤੇ ਉਨ੍ਹਾਂ ਦੀ ਥਾਂ ਹੁਣ ਸੰਦੀਪ ਜਾਖ਼ੜ ਨੇ ਚੋਣ ਜਿੱਤ ਕੇ ਵਿਰਾਸਤ ਸੰਭਾਲ ਲਈ ਹੈ।
ਜਲੰਧਰ ਤੋਂ ਅਵਤਾਰ ਸਿੰਘ ਜੂਨੀਅਰ
ਅਵਤਾਰ ਸਿੰਘ ਜੂਨੀਅਰ ਫੇਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ। ਉਹ ਅਵਤਾਰ ਹੈਨਰੀ ਦੇ ਬੇਟੇ ਹਨ ਤੇ ਪਰਿਵਾਰ ਦੀ ਵਿਰਾਸਤ ਕਾਇਮ ਰੱਖਣ ਵਿੱਚ ਅਵਤਾਰ ਸਿੰਘ ਜੂਨੀਅਰ ਕਾਮਯਾਬ ਰਹੇ ਹਨ। ਉਹ ਦੂਜੀ ਵਾਰ ਜਲੰਧਰ ਤੋਂ ਚੋਣ ਜਿੱਤੇ ਹਨ। ਉਨ੍ਹਾਂ ਨੇ ਪਰਿਵਾਰ ਦੀ ਵਿਰਾਸਤ ਕਾਇਮ ਰੱਖੀ ਹੈ। ਜਿਕਰਯੋਗ ਹੈ ਕਿ ਜਲੰਧਰ ਖੇਤਰ ਵਿੱਚ ਹੈਨਰੀ ਪਰਿਵਾਰ ਦਾ ਚੰਗਾ ਰਸੂਖ ਹੈ।
ਇਹ ਹੋਏ ਨਮੋਸ਼
ਪਰਮਿੰਦਰ ਸਿੰਘ ਢੀਂਡਸਾ
ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਹਨ। ਵੱਡੇ ਢੀਂਡਸਾ ਦਿੱਲੀ ਦੀ ਰਾਜਨੀਤੀ ਵਿੱਚ ਸਰਗਰਮ ਹੋਏ ਤਾਂ ਪਰਮਿੰਦਰ ਢੀਂਡਸਾ ਨੇ ਪਹਿਲਾਂ ਸੁਨਾਮ ਅਤੇ ਬਾਅਦ ਵਿੱਚ ਲਹਿਰਾ ਗਾਗਾ ਤੋਂ ਚੋਣ ਜਿੱਤੀ ਪਰ ਇਸ ਵਾਰ ਗੂੜ੍ਹ ਮਾਲਵੇ ਦੀ ਲਹਿਰਾ ਗਾਗਾ ਸੀਟ ਤੋਂ ਉਹ ਚੋਣ ਹਾਰ ਗਏ ਤੇ ਫਿਲਹਾਲ ਪਰਿਵਾਰ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਗਿਆ ਹੈ।
ਬਿਕਰਮ ਬਾਜਵਾ
ਬਿਕਰਮ ਬਾਜਵਾ ਕਾਂਗਰਸ ਵੱਲੋਂ ਸਾਹਨੇਵਾਲ ਤੋਂ ਚੋਣ ਮੈਦਾਨ ਵਿੱਚ ਸੀ। ਉਹ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਹਨ। ਇਸ ਵਾਰ ਕਾਂਗਰਸ ਨੇ ਗਾਇਕਾ ਸਤਵਿੰਦਰ ਬਿੱਟੀ ਦੀ ਥਾਂ ਬਿਕਰਮ ’ਤੇ ਦਾਅ ਖੇੱਡਿਆ ਸੀ ਪਰ ਉਹ ਬੁਰੀ ਤਰ੍ਹਾਂ ਚੋਣ ਹਾਰ ਗਏ। ਬੀਬੀ ਭੱਠਲ ਖੁਦ ਵੀ ਚੋਣ ਹਾਰ ਗਏ ਹਨ ਤੇ ਇਸ ਤਰ੍ਹਾਂ ਨਾਲ ਇਸ ਪਰਿਵਾਰ ਦੀ ਰਾਜਸੀ ਵਿਰਾਸਤ ਕਾਇਮ ਨਹੀਂ ਹੋ ਸਕੀ ਹੈ।
ਕਰਨ ਕੌਰ ਬਰਾੜ
ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਨੇ ਮੁੜ ਕਰਨ ਕੌਰ ਬਰਾੜ ਨੂੰ ਉਮੀਦਵਾਰ ਬਣਾਇਆ ਸੀ। ਉਹ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਨੂੰਹ ਹਨ ਤੇ ਚੋਣ ਹਾਰ ਗਏ ਹਨ। ਇਨ੍ਹਾਂ ਚੋਣਾਂ ਵਿੱਚ ਬਰਾੜ ਪਰਿਵਾਰ ਵੱਲੋਂ ਕੋਈ ਵੀ ਰਾਜਸੀ ਵਾਰਸ ਵਿਧਾਨਸਭਾ ਵਿੱਚ ਨਹੀਂ ਹੋਵੇਗਾ।
ਹਰਿੰਦਰਪਾਲ ਸਿੰਘ ਚੰਦੂਮਾਜਰਾ
ਹਰਿੰਦਰਪਾਲ ਸਿੰਘ ਚੰਦੂਮਾਜਰਾ ਸਨੌਰ ਤੋਂ ਅਕਾਲੀ ਵਿਧਾਇਕ ਰਹੇ ਹਨ ਤੇ ਇਸ ਵਾਰ ਪਾਰਟੀ ਨੇ ਫੇਰ ਉਨ੍ਹਾਂ ’ਤੇ ਭਰੋਸਾ ਜਿਤਾਇਆ ਸੀ। ਉਹ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਹਨ। ਹਰਿੰਦਰਪਾਲ ਸਿੰਘ ਚੰਦੂਮਾਜਰਾ ਸਨੌਰ ਤੋਂ ਚੋਣ ਹਾਰ ਗਏ ਹਨ। ਇਹੋ ਨਹੀਂ ਇਹ ਪਰਿਵਾਰ ਸੂਬੇ ਤੇ ਕੇਂਦਰ ਵਿੱਚ ਹਿੱਸੇਦਾਰੀ ਤੋਂ ਬਾਹਰ ਹੈ, ਕਿਉਂਕਿ ਘਨੌਰ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਵੀ ਸੀਟ ਨਹੀਂ ਜਿੱਤ ਸਕੇ।
ਗੁਰਕੀਰਤ ਕੋਟਲੀ
ਗੁਰਕੀਰਤ ਕੋਟਲੀ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ ਤੇ ਖੰਨਾ ਤੋਂ ਵਿਧਾਇਕ ਰਹੇ। ਚਾਰ ਮਹੀਨੇ ਦੀ ਚੰਨੀ ਕੈਬਨਿਟ ਵਿੱਚ ਉਹ ਸਨਅਤ ਮੰਤਰੀ ਵੀ ਰਹੇ ਤੇ ਕਾਂਗਰਸ ਨੇ ਉਨ੍ਹਾਂ ਨੂੰ ਦੁਬਾਰਾ ਖੰਨਾ ਤੋਂ ਉਮੀਦਵਾਰ ਬਣਾਇਆ ਪਰ ਚੋਣ ਹਾਰ ਗਏ। ਫਿਲਹਾਲ ਇਸ ਪਰਿਵਾਰ ਦੀ ਪੰਜਾਬ ਵਿਧਾਨ ਸਭਾ ਵਿੱਚੋਂ ਪ੍ਰਤੀਨਿਧਤਾ ਖ਼ਤਮ ਹੋ ਗਈ ਹੈ। ਹਾਲਾਂਕਿ ਬੇਅੰਤ ਸਿੰਘ ਦੇ ਹੀ ਦੂਜੇ ਪੋਤੇ ਰਵਨੀਤ ਬਿੱਟੂ ਲੁਧਿਆਣਾ ਤੋਂ ਅਜੇ ਸੰਸਦ ਮੈਂਬਰ ਬਣੇ ਹੋਏ ਹਨ।
ਰਵੀਕਰਨ ਸਿੰਘ ਕਾਹਲੋਂ
ਰਵੀਕਰਨ ਸਿੰਘ ਕਾਹਲੋਂ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਹਨ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਸੀ। ਰਵੀਕਰਨ ਕਾਹਲੋਂ ਤਗੜੇ ਤੇ ਫਸਵੇਂ ਮੁਕਾਬਲੇ ਵਿੱਚ ਸਿਰਫ 441 ਵੋਟਾਂ ਤੋਂ ਚੋਣ ਹਾਰ ਗਏ ਤੇ ਇਸ ਤਰ੍ਹਾਂ ਨਾਲ ਇਸ ਅਕਾਲੀ ਪਰਿਵਾਰ ਦੀ ਰਾਜਨੀਤੀ ਨੂੰ ਵੀ ਗ੍ਰਹਿਣ ਲੱਗ ਗਿਆ ਹੈ।
ਜਗਰੂਪ ਸਿੰਘ ਸੇਖਵਾਂ
ਅਕਾਲੀ ਦਲ ਤੋਂ ਵੱਖ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਮਰਹੂਮ ਸੇਵਾ ਸਿੰਘ ਸੇਖਵਾਂ ਦੇ ਬੇਟੇ ਨੂੰ ਆਮ ਆਦਮੀ ਪਾਰਟੀ ਨੇ ਕਾਦੀਆਂ ਤੋਂ ਉਮੀਦਵਾਰ ਬਣਾਇਆ ਸੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਧੁਰੰਤਰ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਸੀ ਤੇ ਬਾਜਵਾ ਚੋਣ ਜਿੱਤ ਗਏ। ਇਸ ਦੇ ਨਾਲ ਹੀ ਸੇਖਵਾਂ ਪਰਿਵਾਰ ਸਰਗਰਮ ਰਾਜਨੀਤੀ ਤੋਂ ਬਾਹਰ ਹੋ ਗਿਆ।
ਇਹ ਵੀ ਪੜ੍ਹੋ:ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ