ETV Bharat / city

ਦੇਖੋ ਕਿਵੇਂ ਐਕਸਿਸ ਬੈਂਕ ਦੇ ਚੌਂਕੀਦਾਰ ਨੇ ਚੋਰੀ ਕੀਤੇ 4 ਕਰੋੜ ਰੁਪਏ, ਘਟਨਾ ਸੀਸੀਟੀਵੀ ’ਚ ਕੈਦ - ਚੋਰੀ ਕਰਕੇ ਫਰਾਰ

ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਸੁਰੱਖਿਆ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਹੈ। ਪਰ ਉਹ ਸਵੇਰੇ 3 ਵਜੇ ਤੋਂ ਲਾਪਤਾ ਹੈ ਅਤੇ ਸੀਸੀਟੀਵੀ ਫੁਟੇਜ ਵਿੱਚ ਉਹ ਆਖਰੀ ਵਾਰ ਤਿੰਨ ਵਜੇ ਵੇਖਿਆ ਗਿਆ ਸੀ।

ਐਕਸਿਸ ਬੈਂਕ ਦੇ ਚੌਂਕੀਦਾਰ ਨੇ 4 ਕਰੋੜ ਰੁਪਏ ਕੀਤੇ ਚੋਰੀ, ਘਟਨਾ ਸੀਸੀਟੀਵੀ ’ਚ ਕੈਦ

author img

By

Published : Apr 12, 2021, 9:55 PM IST

ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਦੇ ਸੈਕਟਰ -34 ਸਥਿਤ ਐਕਸਿਸ ਬੈਂਕ ਵਿਖੇ ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸੁਰੱਖਿਆ ਗਾਰਡ ਬੈਂਕ ਵਿੱਚੋਂ 4 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਸੁਰੱਖਿਆ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਹੈ। ਪਰ ਉਹ ਸਵੇਰੇ 3 ਵਜੇ ਤੋਂ ਲਾਪਤਾ ਹੈ ਅਤੇ ਸੀਸੀਟੀਵੀ ਫੁਟੇਜ ਵਿੱਚ ਉਹ ਆਖਰੀ ਵਾਰ ਤਿੰਨ ਵਜੇ ਵੇਖਿਆ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਗਾਰਡ ਨੇ 4 ਕਰੋੜ ਦੀ ਚੋਰੀ ਕੀਤੀ ਹੈ। ਸੀਸੀਟੀਵੀ ਫੁਟੇਜ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮ ਸੁਰੱਖਿਆ ਗਾਰਡ ਪੈਸੇ ਬੈਗ ਵਿੱਚ ਭਰ ਕੇ ਬੈਂਕ ਬਾਹਰ ਜਾਂਦਾ ਹੈ।

ਐਕਸਿਸ ਬੈਂਕ ਦੇ ਚੌਂਕੀਦਾਰ ਨੇ 4 ਕਰੋੜ ਰੁਪਏ ਕੀਤੇ ਚੋਰੀ, ਘਟਨਾ ਸੀਸੀਟੀਵੀ ’ਚ ਕੈਦ

ਘਟਨਾ ਦੇ ਸਮੇਂ ਪੰਜਾਬ ਪੁਲਿਸ ਦੇ 4 ਜਵਾਨ ਵੀ ਡਿਊਟੀ 'ਤੇ ਸਨ ਤੈਨਾਤ

ਜਿਸ ਸਮੇਂ ਗਾਰਡ ਨੇ ਬੈਂਕ ਵਿੱਚ ਲੁੱਟ ਕੀਤੀ ਸੀ, ਉਸ ਸਮੇਂ ਪੰਜਾਬ ਪੁਲਿਸ ਦੇ 4 ਜਵਾਨ ਵੀ ਉਸ ਨਾਲ ਡਿਊਟੀ 'ਤੇ ਸਨ, ਪਰ ਉਨ੍ਹਾਂ ਨੂੰ ਵੀ ਚੋਰੀ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਘਟਨਾ ਦੇ ਸਮੇਂ ਮੌਜੂਦ ਪੰਜਾਬ ਪੁਲਿਸ ਮੁਲਾਜ਼ਮਾਂ ਅਤੇ ਹੋਰ ਸੁਰੱਖਿਆ ਗਾਰਡਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਮੁਲਜ਼ਮ ਸੁਮਿਤ ਮੁਹਾਲੀ ਦੇ ਪਿੰਡ ਸੋਹਾਨਾ ਦਾ ਵਸਨੀਕ ਹੈ।

ਇਹ ਵੀ ਪੜੋ: ਬਠਿੰਡਾ ਵਿੱਚ ਸ਼ਰ੍ਹੇਆਮ ਹੋ ਰਿਹਾ ਚਿੱਟੇ ਦਾ ਕਾਰੋਬਾਰ, ਤਿੰਨ ਦਿਨਾਂ ਵਿੱਚ ਸਾਹਮਣੇ ਆਇਆ ਦੂਜਾ ਕੇਸ

ਸੂਤਰਾਂ ਅਨੁਸਾਰ ਮੁਲਜ਼ਮ ਨੇ ਪੈਸੇ ਨਾਲ ਭਰੇ ਡੱਬੇ ਦਾ ਤਾਲਾ ਨਹੀਂ ਤੋੜਿਆ, ਬਲਕਿ ਟਰੰਕ ਨੂੰ ਪਿਛਲੇ ਪਾਸੇ ਤੋਂ ਕੱਟ ਕੇ ਉਸ ਵਿੱਚੋਂ ਪੈਸੇ ਕੱਢੇ ਹਨ। ਪੁਲਿਸ ਉਸ ਸਮੇਂ ਮੌਜੂਦ ਸਾਰੇ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਰਹੀ ਹੈ, ਪੁਲਿਸ ਨੂੰ ਸ਼ੱਕ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵੀ ਸ਼ਾਮਲ ਹੋ ਸਕਦਾ ਹੈ।

ਮੁਲਜ਼ਮ ਵਾਰ-ਵਾਰ ਬੈਂਕ ਤੋਂ ਬਾਹਰ ਜਾ ਰਿਹਾ ਸੀ

ਸੀਸੀਟੀਵੀ ਫੁਟੇਜ ਤੋਂ ਇਹ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸੁਮਿਤ ਵਾਰ-ਵਾਰ ਬੈਂਕ ਤੋਂ ਬਾਹਰ ਜਾ ਰਿਹਾ ਸੀ। ਹਰ ਵਾਰ ਜਦੋਂ ਉਹ ਪੈਸਿਆਂ ਦੇ ਬੈਗ ਆਪਣੀ ਬਾਂਹ ਹੇਠਾਂ ਲੁਕਾਉਂਦਾ ਸੀ। ਕਰੋੜਾਂ ਰੁਪਏ ਦੀ ਗੁੰਮਸ਼ੁਦਗੀ ਤੋਂ ਬਾਅਦ ਮੁਲਜ਼ਮ 3 ਵਜੇ ਤੋਂ ਹੀ ਬੈਂਕ ਤੋਂ ਗਾਇਬ ਹੋ ਗਿਆ।

ਇਹ ਵੀ ਪੜੋ: ਜਲਾਲਾਬਾਦ ’ਚ ਕਾਂਗਰਸੀ ਆਗੂ ਵੱਲੋਂ ਬਸ ਕੰਡਕਟਰ ਨਾਲ ਕੀਤੀ ਗਈ ਕੁੱਟਮਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.