ETV Bharat / city

Assembly Elections 2022: ਰਾਘਵ ਤੋਂ ਬਾਅਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਘੇਰੀ ਪੰਜਾਬ ਸਰਕਾਰ

ਵਿਧਾਨਸਭਾ ਚੋਣਾਂ 2022 (Assembly Elections 2022) ਤੋਂ ਪਹਿਲਾਂ ਪੰਜਾਬ ਦਾ ਸਿਆਸੀ ਪਾਰਾ ਗਰਮਾਉਂਦਾ ਜਾ ਰਿਹਾ ਹੈ। ਰਾਘਵ ਚੱਢਾ ਦੇ ਕਾਂਗਰਸ ਮੰਤਰੀਆਂ ਦੇ ਆਪ ਦੇ ਸੰਪਰਕ ’ਚ ਹੋਣ (Congress ministers wants to join AAP) ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਕਾਂਗਰਸ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਮਾਨ ਦੇ ਬਿਆਨ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ ਹੈ ਆਮ ਆਦਮੀ ਪਾਰਟੀ ਭ੍ਰਿਸ਼ਟ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਨਹੀਂ ਕਰੇਗੀ।

author img

By

Published : Dec 13, 2021, 2:19 PM IST

ਕੇਜਰੀਵਾਲ ਤੇ ਭਗਵੰਤ ਮਾਨ ਨੇ ਘੇਰੀ ਸੂਬਾ ਸਰਕਾਰ

ਚੰਡੀਗੜ੍ਹ: ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਆਪ ਦੇ ਸਹਿ ਇੰਚਾਰਜ ਰਾਘਵ ਚੱਢਾ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਰਾਘਵ ਵੱਲੋਂ ਕਾਂਗਰਸ ਮੰਤਰੀਆਂ ਦੇ ਆਪ ਨਾਲ ਸੰਪਰਕ ’ਚ (Congress ministers wants to join AAP) ਹੋਣ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ।

  • कांग्रेस सरकार जाने वाली है। केवल एक महीना बचा है। इसलिए उनके कई बड़े नेता जम के पंजाब को लूट रहे हैं। हम किसी भी बेईमान नेता को अपनी पार्टी में शामिल नहीं करेंगे। https://t.co/gnc08uE6WG

    — Bhagwant Mann (@BhagwantMann) December 13, 2021 " class="align-text-top noRightClick twitterSection" data=" ">

ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਕੇਜਰੀਵਾਲ ਨੇ ਕਿਹਾ ਕਿ ਆਪ ਦੀ ਕੁਝ ਮਹੀਨਿਆਂ ਬਾਅਦ ਸਰਕਾਰ ਬਣਨ ਜਾ ਰਹੀ ਹੈ ਇਸੇ ਦੇ ਚੱਲਦੇ ਹੋਰ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਆਪ ਕਿਸੇ ਵੀ ਭ੍ਰਿਸ਼ਟ ਲੀਡਰ ਨੂੰ ਪਾਰਟੀ ਵਿੱਚ ਸ਼ਾਮਿਲ ਨਹੀਂ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰੀ ਸਰਕਾਰ ਅਤੇ ਇਮਾਨਦਾਰ ਸਰਕਾਰ ਦਿੱਤੀ ਜਾਵੇਗੀ।

  • पंजाब में कुछ महीने बाद आम आदमी पार्टी की सरकार बनने जा रही है। इसलिए दूसरी पार्टियों के कई नेता आम आदमी पार्टी ने शामिल होने के लिए आ रहे हैं। लेकिन हम किसी भी हालत में भ्रष्टाचारी और क्रिमिनल नेता को नहीं लेंगे। पंजाब को साफ़ सुथरी ईमानदार सरकार देंगे। https://t.co/Q6kNrZPi10

    — Arvind Kejriwal (@ArvindKejriwal) December 13, 2021 " class="align-text-top noRightClick twitterSection" data=" ">

ਕੇਜਰੀਵਾਲ ਦੇ ਬਿਆਨ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਜਾਣ ਵਾਲੀ ਹੈ। ਮਾਨ ਨੇ ਕਿਹਾ ਕਿ ਕਾਂਗਰਸ ਕੋਲ ਸਿਰਫ ਇੱਕ ਮਹੀਨਾ ਬਚਿਆ ਹੈ ਇਸੇ ਲਈ ਕਈ ਵੱਡੇ ਲੀਡਰ ਪੰਜਾਬ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਵੀ ਬੇਈਮਾਨ ਆਗੂ ਨੂੰ ਸ਼ਾਮਿਲ ਨਹੀਂ ਕਰੇਗੀ।

ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੇ ਚਾਰ ਮੰਤਰੀ ਆਪਣੀ ਪਾਰਟੀ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਜਿਸ ਕਰਕੇ ਉਹ ਆਪ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਰਾਘਵ ਨੇ ਕਿਹਾ ਹੈ ਕਿ ਉਹ ਜਿਹੜੇ ਮੰਤਰੀ ਆਪ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਉਨ੍ਹਾਂ ਦੇ ਮਾਫੀਆ ਨਾਲ ਸਬੰਧ ਹਨ ਇਸ ਲਈ ਉਨ੍ਹਾਂ ਲੀਡਰਾਂ ਨੂੰ ਆਪ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਸਾਫ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਵਿਧਾਨਸਭਾ ਚੋਣਾਂ 2022: ਆਪ ’ਚ ਆਉਣਾ ਚਾਹੁੰਦੇ ਨੇ ਕਾਂਗਰਸ ਦੇ 4 ਮੰਤਰੀ-ਰਾਘਵ ਚੱਢਾ

ETV Bharat Logo

Copyright © 2024 Ushodaya Enterprises Pvt. Ltd., All Rights Reserved.