ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਵਿਧਾਨਸਭਾ ਚੋਣ 2022 (Punjab Assembly Election 2022) ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਕੋਵਿਡ 19 ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਵੀ ਖਤਰਾ ਵਧਿਆ ਹੋਇਆ ਹੈ। ਇੱਕ ਪਾਸੇ ਜਿੱਥੇ ਦਿੱਲੀ ਸਰਕਾਰ ਵੱਲੋਂ ਓਮੀਕਰੋਨ ਦੇ ਖਤਰੇ ਨੂੰ ਵੇਖਦੇ ਹੋਏ ਨਾਈਟ ਕਰਫਿਉ ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਜੀ ਹਾਂ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੇ 14 ਉਮੀਦਵਾਰ ਦੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿਖੇ ਵਿਜੈ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ 1 ਕਿਲੋਮੀਟਰ ਦਾ ਲੰਬਾ ਰੋਡ ਸ਼ੋਅ ਕੀਤਾ ਗਿਆ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਕੋਰੋਨਾ ਵਾਇਰਸ ਦੀ ਨਿਯਮਾਂ ਦੀ ਧੱਜੀਆਂ ਉਡਦੀਆਂ ਹੋਈਆਂ ਸਾਫ ਦਿਖਾਈ ਦਿੱਤੀ।
ਇਸ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਸਣੇ ਸਾਰੇ ਆਗੂ ਬਿਨਾਂ ਮਾਸਕ ਤੋਂ ਦਿਖਾਈ ਦਿੱਤੇ। ਇਸ ਨੂੰ ਚਿਹਰਾ ਚਮਕਾਉਣ ਦੀ ਰਾਜਨੀਤੀ ਕਿਹਾ ਜਾਵੇ ਜਾਂ ਫਿਰ ਕੁਝ ਹੋਰ ਪਰ ਇਸ ਪਾਰਟੀ ਦੇ ਤਮਾਮ ਨੇਤਾਵਾਂ ਚੋਂ ਕਿਸੇ ਨੇ ਵੀ ਨਿਯਮਾਂ ਦੀ ਪਾਲਣਾ ਨਾ ਕੀਤੀ, ਦੂਜੇ ਪਾਸੇ ਰੈਲੀ ਚ ਮੌਜੂਦ ਵਰਕਰ ਵੀ ਬਿਨਾਂ ਮਾਸਕ ਤੋਂ ਜਸ਼ਨ ਮਨਾਉਂਦੇ ਹੋਏ ਦਿਖਾਈ ਦਿੱਤੇ।
ਦੱਸ ਦਈਏ ਕਿ ਅਰਵਿੰਦ ਕੇਜੀਰਵਾਲ ਨੇ ਜਿੱਥੇ ਦਿੱਲੀ ’ਚ ਈ ਰਿਕਸ਼ਾ ’ਤੇ 2 ਲੋਕਾਂ ਦੇ ਬੈਠਣ ਦੀ ਨੋਟਿਫਿਕੇਸ਼ਨ ਜਾਰੀ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਪਾਰਟੀ ਦੇ ਤਮਾਮ ਆਗੂ ਇੱਕ ਦੂਜੇ ਨਾਲ ਇੱਕਠੇ ਟਰੱਕ ਚ ਖੜੇ ਹੋਏ ਦਿਖਾਈ ਦਿੱਤੇ ਉਹ ਵੀ ਬਿਨਾਂ ਮਾਸਕ ਤੋਂ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਏ ਹਨ, ਜਿਹਨਾਂ ਨੇ ਆਮ ਆਦਮੀ ਪਾਰਟੀ ’ਤੇ ਵਿਸ਼ਾਵਾਸ਼ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਲੜੀ ਹੈ ਜਿਸ ਵਿੱਚ ਜਿੱਤ ਹਾਸਲ ਕੀਤੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ਉਨ੍ਹਾਂ ਤੇ ਭਰੋਸਾ ਜਤਾਇਆ ਹੈ। ਉਹ ਉਨ੍ਹਾਂ ਦਾ ਭਰੋਸਾ ਕਦੇ ਵੀ ਟੁੱਟਣ ਨਹੀਂ ਦੇਣਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ।