ETV Bharat / city

Assembly Elections: ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਮੁੱਕ ਚੁੱਕੇ ਹਨ ਲੋਕਾਂ ਦੇ ਮੁੱਦੇ ? - ਬਸਪਾ ਪੰਜਾਬ

ਪੰਜਾਬ ਵਿੱਚ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸਿਆਸੀ ਪਾਰਟੀਆਂ ਉਸੇ ਤਰ੍ਹਾਂ ਮੁੱਦੇ ਲੈ ਕੇ ਲੋਕਾਂ ਸਾਹਮਣੇ ਆ ਰਹੀਆਂ ਹਨ ਵੇਖੋ ਇਹ ਖਾਸ ਰਿਪੋਰਟ...

ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਮੁੱਕ ਚੁੱਕੇ ਹਨ ਲੋਕਾਂ ਦੇ ਮੁੱਦੇ

author img

By

Published : Jul 2, 2021, 8:38 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ਹਰ ਪਾਰਟੀ ਹੁਣੇ ਤੋਂ ਹੀ ਵਿਚਾਰ ਕਰ ਰਹੀ ਹੈ ਕਿ ਉਨ੍ਹਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕੀ ਕੁਝ ਹੋਵੇਗਾ। ਇਸ ਵਾਰ ਰਾਜਨੀਤਕ ਸਮੀਕਰਨ ਵੀ ਕਾਫੀ ਜ਼ਿਆਦਾ ਬਦਲ ਗਏ ਹਨ, ਕਿਉਂਕਿ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵਿੱਚ ਕਾਫੀ ਫੇਰਬਦਲ ਹੋ ਗਏ ਹਨ।

ਇਹ ਵੀ ਪੜੋ: ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਖੇਤ ਵਿੱਚੋਂ ਕਿਸਾਨਾਂ ਨੇ ਪੱਟਿਆ ਝੋਨਾ

ਇਕ ਪਾਸੇ ਜਿਥੇ ਅਕਾਲੀ ਦਲ ਤੇ ਬੀਜੇਪੀ ਜਿਹੜੀ ਕਿ ਭਾਈਵਾਲ ਪਾਰਟੀ ਸੀ ਉਹ ਵੱਖ ਹੋ ਗਏ ਹਨ, ਕਾਂਗਰਸ ਦੇ ਵਿੱਚ ਇਸ ਵੇਲੇ ਕਾਫ਼ੀ ਜ਼ਿਆਦਾ ਕਲੇਸ਼ ਚੱਲ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਮੰਤਰੀਆਂ ਵਿਧਾਇਕਾਂ ਦੇ ਘੇਰੇ ਵਿੱਚ ਹਨ। ਜੇਕਰ ਗੱਲ ਕੀਤੀ ਜਾਏ ਬੀਜੇਪੀ ਦੀ ਤਾਂ ਬੀਜੇਪੀ ਕਿਸਾਨ ਅੰਦੋਲਨ ਦੀ ਵਜ੍ਹਾ ਕਾਰਨ ਹੇਠਾਂ ਹੈ।

ਹੁਣ ਰਹੀ ਆਮ ਆਦਮੀ ਪਾਰਟੀ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਵਿੱਚ ਕਈ ਸੰਕੇਤਕ ਧਰਨੇ ਦਿੱਤੇ, ਪਰ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਰਾਜਨੀਤੀ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ।

ਹੁਣ ਜਦ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਹਰ ਰਾਜਨੀਤਕ ਪਾਰਟੀ ਖੁੱਲ੍ਹ ਕੇ ਬਾਹਰ ਆ ਰਹੀ ਹੈ ਤੇ ਜਨਤਾ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦੀ ਹੈ, ਪਰ ਕੋਈ ਵੀ ਰਾਜਨੀਤਿਕ ਸਿਆਸੀ ਪਾਰਟੀ ਜਨਤਾ ਦੀ ਆਵਾਜ਼ ਬਣਕੇ ਨਹੀਂ ਉੱਭਰ ਸਕੀ, ਕਿਉਂਕਿ ਇਹ ਸਿਆਸੀ ਪਾਰਟੀਆਂ ਕੋਲ ਹੁਣ ਕੋਈ ਨਵੇਂ ਮੁੱਦੇ ਨਹੀਂ ਰਹੇ ਜਾਂ ਇੰਜ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕੋਲ ਮੁੱਦੇ ਖ਼ਤਮ ਹੋ ਗਏ।

ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਮੁੱਕ ਚੁੱਕੇ ਹਨ ਲੋਕਾਂ ਦੇ ਮੁੱਦੇ

ਅਕਾਲੀ ਦਲ ਦਾ ‘ਦਲਿਤ ਵੋਟਰ ਕਾਰਡ’

ਜੇਕਰ ਪੰਜਾਬ ਵਿੱਚ ਅਕਾਲੀ ਦਲ ਦੇ ਵਜੂਦ ਦੀ ਗੱਲ ਕੀਤੀ ਜਾਵੇ ਤਾਂ ਬਰਗਾੜੀ ਬੇਅਦਬੀ ਮਾਮਲੇ ਤੋਂ ਬਾਅਦ ਕਾਫ਼ੀ ਜ਼ਿਆਦਾ ਖਰਾਬ ਹੋ ਗਿਆ ਹੈ। ਮੁਆਫੀਨਾਮੇ ਤੋਂ ਬਾਅਦ ਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਹਾਲੇ ਤੱਕ ਮੁਆਫ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬੀਜੇਪੀ ਤੋਂ ਵੱਖ ਹੋਣ ਤੋਂ ਬਾਅਦ ਹੁਣ ਅਕਾਲੀ ਦਲ ਅਜਿਹੇ ਚਿਹਰੇ ਤਲਾਸ਼ ਰਹੀ ਹੈ ਜੋ ਕਿ ਬੀਜੇਪੀ ਦੀ ਕਮੀ ਨੂੰ ਪੂਰਾ ਕਰ ਸਕੇ, ਜਿਸ ਦੇ ਲਈ ਉਨ੍ਹਾਂ ਨੇ ਦਲਿਤ ਕਾਰਡ ਖੇਡਿਆ ਅਤੇ ਬਸਪਾ ਦੇ ਨਾਲ ਗੱਠਜੋੜ ਕੀਤਾ, ਨਾਲ ਹੀ ਇਹ ਵੀ ਐਲਾਨਿਆ ਕਿ ਉਪ- ਮੁੱਖ ਮੰਤਰੀ ਕੋਈ ਦਲਿਤ ਹੀ ਹੋਵੇਗਾ।

ਕਾਂਗਰਸ ਦਾ ਕਾਟੋ-ਕਲੇਸ਼

ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਚੱਲ ਰਹੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ 2017 ’ਚ ਲੋਕਾਂ ਨਾਲ ਕਾਫੀ ਵਾਅਦੇ ਕੀਤੇ ਸਨ, ਪਰ ਹੁਣ ਤਕ ਇਹ ਪੂਰੇ ਨਹੀਂ ਕੀਤੇ ਗਏ ਜਿਸ ਕਾਰਨ ਲੋਕ ਕੈਪਟਨ ਸਰਕਾਰ ਤੋਂ ਕਾਫੀ ਨਾਰਾਜ਼ ਚੱਲ ਰਹੇ ਹਨ।

ਆਮ ਆਦਮੀ ਪਾਰਟੀ ਦਾ ਉਪਰਾਲਾ

ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਤਾਂ ਪਿਛਲੇ ਸਾਢੇ ਚਾਰ ਸਾਲਾਂ ਦੇ ਵਿੱਚ ਸੰਕੇਤਕ ਧਰਨੇ ਦਿੱਤੇ ਗਏ। 2017 ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਪੱਤਰ ਵਿੱਚ ਐਲਾਨ ਕੀਤਾ ਕਿ ਪੰਜਾਬ ਡਰੱਗ ਮੁਫ਼ਤ ਹੋਵੇਗਾ ਤੇ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ, ਪਰ ਚੋਣਾਂ ਦੇ ਵਿੱਚ ਉਨ੍ਹਾਂ ਨੂੰ 20 ਸੀਟਾਂ ਮਿਲੀਆਂ ਜੋ ਹੁਣ ਨਵਾਂ ਬਿਜਲੀ ਦਾ ਮੁੱਦਾ ਲੈ ਕੇ ਆਏ ਹਨ।

ਉਥੇ ਹੀ ਇਸ ਸਬੰਧੀ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਤੋਂ ਜਦੋਂ ਸਵਾਲ ਪੁੱਛਿਆ ਅਤੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹਾਲੇ ਸਿਰਫ ਬਿਜਲੀ ਦੇ ਮੁੱਦੇ ਤੇ ਹੀ ਗੱਲ ਕਰਨੀ ਚਾਹੁੰਦੀ ਹੈ ਇਸ ਮੁੱਦੇ ’ਤੇ ਉਹ ਦੁਬਾਰਾ ਗੱਲ ਕਰਨਗੇ ਕਿ ਕਾਂਗਰਸ ਦੇ ਸਾਲ 2022 ਦੇ ਕੀ ਮੁੱਦੇ ਰਹਿਣਗੇ।

ਉਥੇ ਹੀ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਬੀਜੇਪੀ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨਾਂ ਨੇ ਹੀ ਉਸ ਨੂੰ ਕੇਂਦਰ ਵਿੱਚ ਲਿਆਂਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਪੰਜਾਬ ਨੂੰ ਖੁਸ਼ਹਾਲ ਕਰ ਦੇਵਾਂਗੇ।

ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਨੀਲ ਗਰਗ ਨੇ ਕਿਹਾ ਕਿ ਪੁਰਾਣੇ ਮੁੱਦੇ ਖ਼ਤਮ ਹੋਣਗੇ ਤਾਂ ਨਵੇਂ ਚੁਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਉਹੀ ਮੁੱਦੇ ਚਲਦੇ ਆ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਵੀ ਹਾਲੇ ਤਕ ਹੱਲ ਨਹੀਂ ਕੱਢਿਆ ਗਿਆ ਹੈ।

ਸੋ ਮੁੱਦੇ ਚਾਹੇ ਕੋਈ ਵੀ ਹੋਏ, ਪਰ ਹੁਣ ਜਨਤਾ ਜਾਣ ਚੁੱਕੀ ਹੈ ਕਿ ਕੌਣ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਕੌਣ ਨਹੀਂ। ਇਸ ਵੇਲੇ ਪੰਜਾਬ ਦੇ ਵਿੱਚ ਜਨਤਾ ਤ੍ਰਾਹੀ-ਤ੍ਰਾਹੀ ਕਰ ਰਹੀ ਹੈ, ਕਿਉਂਕਿ ਹਰ ਵਰਗ ਪ੍ਰੇਸ਼ਾਨ ਹੈ ਅਤੇ ਹੁਣ ਜਨਤਾ ਵੀ ਇਹ ਸਮਝ ਚੁੱਕੀ ਹੈ ਕੀ ਸਿਆਸੀ ਪਾਰਟੀਆਂ ਚੋਣਾਂ ਦੇ ਦੌਰਾਨ ਸਿਰਫ਼ ਦਿਖਾਵਾ ਹੀ ਕਰਦੀਆਂ ਹਨ।

ਇਹ ਵੀ ਪੜੋ: ਮਾਨਸਾ: ਕਿਸਾਨਾਂ ਨੇ ਵਧ ਰਹੀ ਮਹਿੰਗਾਈ ਖ਼ਿਲਾਫ ਕੀਤਾ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.