ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਗਈ। ਸੀਐੱਮ ਕੈਪਟਨ ਵੱਲੋਂ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਦੀ ਮੀਟਿੰਗ ਵੀਡੀਓ ਕਾਨਫਰਸਿੰਗ ਜਰੀਏ ਕੀਤੀ ਗਈ।
-
#PunjabCabinet decisions - 1
— Raveen Thukral (@RT_MediaAdvPBCM) August 16, 2021 " class="align-text-top noRightClick twitterSection" data="
1. OTS approved for regularisation of unauthorised connections & arrears' recovery for water supply and sewerage charges in ULBs.
2. Plaksha University to be set up in Mohali's IT city, to function from this academic session.@capt_amarinder pic.twitter.com/JEtrFQxwBo
">#PunjabCabinet decisions - 1
— Raveen Thukral (@RT_MediaAdvPBCM) August 16, 2021
1. OTS approved for regularisation of unauthorised connections & arrears' recovery for water supply and sewerage charges in ULBs.
2. Plaksha University to be set up in Mohali's IT city, to function from this academic session.@capt_amarinder pic.twitter.com/JEtrFQxwBo#PunjabCabinet decisions - 1
— Raveen Thukral (@RT_MediaAdvPBCM) August 16, 2021
1. OTS approved for regularisation of unauthorised connections & arrears' recovery for water supply and sewerage charges in ULBs.
2. Plaksha University to be set up in Mohali's IT city, to function from this academic session.@capt_amarinder pic.twitter.com/JEtrFQxwBo
ਦੱਸ ਦਈਏ ਕਿ ਪੰਜਾਬ ਕੈਬਨਿਟ ਵਲੋਂ ਵਨ ਟਾਈਮ ਸੈਲਟਮੇਂਟ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਪਾਲਿਸੀ ਤਹਿਤ ਤੋਂ ਬਾਅਦ ਸੀਵਰੇਜ ਅਤੇ ਵਾਟਰ ਸਪਲਾਈ ਦੇ ਕਰੀਬ 93 ਹਜ਼ਾਰ ਕੁਨੈਕਸ਼ਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸਦੇ ਨਾਲ ਹੀ ਸ਼ਹਿਰੀ ਸਥਾਨਿਕ ਸੰਸਥਾਵਾਂ ਦੀ ਆਮਦਨੀ ਚ ਵਾਧਾ ਹੋਵੇਗਾ। ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਕੈਬਨਿਟ ਵੱਲੋ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਮੋਹਾਲੀ ’ਚ ਨਵਾਂ ਮੋਹਾਲੀ ਬਲਾਕ ਵੀ ਬਣਾਇਆ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੈਠਕ ਦੌਰਾਨ ਵਿਦਿਅਕ ਅਦਾਰੇ ਨੂੰ ਹੋਰ ਉੱਚਾ ਚੁੱਕਣ ਦੇ ਲਈ ਫੈਸਲਾ ਲਿਆ ਗਿਆ। ਜਿਸਦੇ ਚੱਲਦੇ ਅਕਾਦਮਿਕ ਸੈਸ਼ਨ ਤੋਂ ਕੰਮ ਕਰਨ ਦੇ ਲਈ ਮੋਹਾਲੀ ਦੇ ਆਈ ਟੀ ਸ਼ਹਿਰ ਚ ਪਲਾਕਸ਼ਾ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਇਸਦੇ ਚਲੱਦੇ ਕੈਬਨਿਟ ਮੰਤਰੀ ਮੰਡਲ ਵੱਲੋਂ ਦਿ ਪਲਾਕਸ਼ਾ ਯੂਨੀਵਰਸਿਟੀ ਆਰਡੀਨੈਂਸ 2021 ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ 50.12 ਏਕੜ ਦੇ ਅਤਿਆਧੁਨਿਕ ਪਰਿਸਰ ਚ ਉੱਚ ਅਨੁਸੰਧਾਨ ਅਤੇ ਨਵਾਚਾਰ ਸੰਚਾਲਿਤ ਯੂਨੀਵਰਸਿਟੀ ਦੇ ਤੌਰ ਚ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਉੱਚ ਸਿੱਖਿਆ ਪ੍ਰਦਾਨ ਕਰਨ ਚ ਮਹਤੱਵਪੂਰਨ ਭੂਮਿਕਾ ਨਿਭਾਵੇਗੀ ਤਾਂ ਜੋ ਉਨ੍ਹਾਂ ਨੂੰ ਵਿਸ਼ਵ ਪੱਧਰ ਮੁਕਾਬਲੇ ਲਈ ਵਧੀਆ ਢੰਗ ਨਾਲ ਤਿਆਰ ਕੀਤਾ ਜਾ ਸਕੇ। ਇਸਦੇ ਸ਼ੁਰੂਆਤ ’ਚ 300 ਤੋਂ 400 ਵਿਦਿਆਰਥੀਆਂ ਦਾ ਦਾਖਿਲਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਦੀ ਗਿਣਤੀਆਂ ਨੂੰ ਵਧਾ ਦਿੱਤਾ ਜਾਵੇਗਾ।
ਇਹ ਵੀ ਪੜੋ: ਅਫ਼ਗਾਨ ਗੁਰੂਘਰ ’ਚ ਫਸੇ 200 ਸਿੱਖ, ਕੈਪਟਨ ਨੇ ਜਤਾਈ ਚਿੰਤਾ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ’ਚ ਯੂਜੀਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਸਿੱਖਿਅਕ ਅਤੇ ਗੈਰ ਸਿੱਖਿਅਕ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ।