ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਸਾਰਾ ਦਿਨ ਉਹ ਕਾਂਗਰਸ ਦੇ ਵਿਧਾਇਕ ਅਤੇ ਮੰਤਰੀਆਂ ਦੇ ਨਾਲ ਘਰ-ਘਰ ਜਾ ਕੇ ਮੁਲਾਕਾਤ ਕਰਦੇ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੇ ਵੀ ਜ਼ਰੀਏ ਮੁੱਖ ਮੰਤਰੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵਿਧਾਈ ਦਿੱਤੀ ਜਾਂਦੀ।
ਅਸਰ ਇਹ ਹੋਇਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਆਪਣੇ ਹਮਾਇਤੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਣੀ ਨਿੱਜੀ ਰਿਹਾਇਸ਼ ਛੱਡ ਕੇ ਸਰਕਾਰੀ ਰਿਹਾਇਸ਼ 'ਤੇ ਬੁਲਾਇਆ ਜਾਂਦਾ।
ਇਹ ਵੀ ਪੜ੍ਹੋ:ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਗਰਮਜੋਸ਼ੀ ਨਾਲ ਚੁੱਕਣਗੇ ਮੁੱਦੇ ?
ਤਕਰੀਬਨ ਚਾਰ ਘੰਟੇ ਬੈਠਕ ਚਲਦੀਆਂ ਹਨ ਅਤੇ ਬੈਠਕ ਨੂੰ ਪੂਰੇ ਤਰੀਕੇ ਨਾਲ ਗੁਪਤ ਰੱਖਦੇ ਹੋਏ ਮੀਡੀਆ ਤੋਂ ਦੂਰੀ ਬਣਾਈ ਜਾਂਦੀ। ਪਰ ਜਾਣਕਾਰੀ ਇਹੀ ਹੈ ਕਿ ਇਸ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਅਗਲੀ ਰਣਨੀਤੀ ਘੜੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਹਿਮਾਇਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਾਂਗਰਸ ਲੀਡਰਾਂ ਨੂੰ ਰੱਖਿਆ ਜਾਵੇ।