ETV Bharat / city

ਇਹਨਾਂ ਕੱਚੇ ਮੁਲਜ਼ਾਮਾਂ ਦੇ ਹੱਕ ‘ਚ ਆਏ ਅਮਨ ਅਰੋੜਾ... - ਅਮਨ ਅਰੋੜਾ

ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਪਾਵਰਕਾਮ ਵਿੱਚ ਆਊਟਸੋਰਸ (Outsourced) ਰਾਹੀਂ ਕਰੀਬ ਅੱਠ ਸਾਲਾਂ ਤੋਂ ਕੰਮ ਕਰਦੇ ਆ ਰਹੇ ਕੰਪਿਊਟਰ ਅਪ੍ਰੇਟਰ (Computer operator) ਅਤੇ ਨੋਡਲ ਸ਼ਿਕਾਇਤ (Nodal complaints) ਕੇਂਦਰਾਂ ਦੇ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕਰਨ ਦੀ ਮੰਗ ਕੀਤੀ ਹੈ।

ਅਮਨ ਅਰੋੜਾ ਦੇ ਅਕਾਲੀ ਤੇ ਕਾਂਗਰਸ ‘ਤੇ ਤੰਜ
ਅਮਨ ਅਰੋੜਾ ਦੇ ਅਕਾਲੀ ਤੇ ਕਾਂਗਰਸ ‘ਤੇ ਤੰਜ
author img

By

Published : Oct 7, 2021, 7:29 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਪਾਵਰਕਾਮ ਵਿੱਚ ਆਊਟਸੋਰਸ (Outsourced) ਰਾਹੀਂ ਕਰੀਬ ਅੱਠ ਸਾਲਾਂ ਤੋਂ ਕੰਮ ਕਰਦੇ ਆ ਰਹੇ ਕੰਪਿਊਟਰ ਅਪ੍ਰੇਟਰ (Computer operator) ਅਤੇ ਨੋਡਲ ਸ਼ਿਕਾਇਤ (Nodal complaints) ਕੇਂਦਰਾਂ ਦੇ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਵਿਧਾਇਕ ਅਮਨ ਅਰੋੜਾ (MLA Aman Arora) ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਫਿਰ ਕਾਂਗਰਸ (Congress) ਦੀ ਕੈਪਟਨ ਸਰਕਾਰ (Captain Sarkar) ਨੇ ਸਾਢੇ ਚਾਰ ਸਾਲ ਆਊਟਸੋਰਸ ਕਰਮਚਾਰੀਆਂ ਨੂੰ ਚਿੰਤਾ ਮੁਕਤ ਕਰਨ ਦੀ ਥਾਂ ਹਾਸੀਏ 'ਤੇ ਲਿਆ ਖੜਾ ਕਰ ਦਿੱਤਾ ਹੈ।

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਊਟਸੋਰਸ ਕਰਮਚਾਰੀਆਂ ਨੇ ਪੱਤਰ ਲਿਖ ਕੇ ਉਨ੍ਹਾਂ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਹੈ। ਕਈ ਕਰਮਚਾਰੀਆਂ ਦੀ ਉਮਰ 32 ਸਾਲ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਤਨਖਾਹ ਵੀ ਕੇਵਲ 10 ਹਜ਼ਾਰ ਰੁਪਏ ਹੈ।

ਅਰੋੜਾ ਨੇ ਕਰਮਚਾਰੀਆਂ ਦੀ ਨਾਜ਼ੁਕ ਆਰਥਿਕ ਸਥਿਤੀ ਦੀ ਗੰਭੀਰਤਾ ਨੂੰ ਸਮਝ ਕੇ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ, ਕਿ ਇਨ੍ਹਾਂ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਸਰਕਾਰ 'ਤੇ ਕੋਈ ਵਿੱਤੀ ਭਾਰ ਨਹੀਂ ਪਵੇਗਾ।

ਅਮਨ ਅਰੋੜਾ ਨੇ ਕਿਹਾ ਕਿ ਬਾਦਲ ਸਰਕਾਰ (Badal Government) ਦੇ ਰਾਜ ਦੌਰਾਨ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ, ਪਰ ਜਦੋਂ ਸੱਤਾ ਤੋਂ ਬਾਹਰ ਹੋਣ ਦੇ ਦਿਨ ਆਏ ਤਾਂ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਲਈ ਐਕਟ 2016 ਦੇ ਤਹਿਤ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਈ ਕਾਂਗਰਸ ਦੀ ਕੈਪਟਨ ਸਰਕਾਰ (Captain Sarkar) ਵੀ ਆਊਟਸੋਰਸ ਕਰਮਚਾਰੀਆਂ ਨੂੰ ਕੋਰੋਨਾ ਕਾਲ ਵਿੱਚ ਫਰੰਟ ਲਾਇਨ ਵਰਕਰ ਆਖ ਕੇ ਪਿੱਠ ਥਾਪੜਦੀ ਰਹੀ, ਪਰ ਉਨ੍ਹਾਂ ਦੇ ਘਰਾਂ ਦੇ ਚੁੱਲੇ ਕਿੰਝ ਬਲਣਗੇ, ਇਸ ਸੰਬੰਧ ਵਿੱਚ ਕੋਈ ਕੰਮ ਨਹੀਂ ਕੀਤਾ।

ਇਸ ਮੌਕੇ ਉਨ੍ਹਾਂ ਨੇ ਮੌਜੂਦਾ ਕਾਂਗਰਸ ਸਰਕਾਰ ‘ਤੇ ਤੰਜ ਕਸਦਿਆ ਕਿਹਾ ਕਿ 2017 ਵਿੱਚ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਅਮਨ ਅਰੋੜਾ ਨੇ ਕਾਂਗਰਸ ‘ਤੇ ਪੰਜਾਬੀਆਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਹਨ।

ਇਹ ਵੀ ਪੜ੍ਹੋ:'ਪਹਿਲੀ ਪਤਨੀ ਦੀ ਮੌਤ ਤੋਂ ਬਾਅਦ, ਦੂਜੀ ਪਤਨੀ ਹੈ 100 ਫੀਸਦੀ ਪਰਿਵਾਰਿਕ ਪੈਨਸ਼ਨ ਦੀ ਹੱਕਦਾਰ'

ETV Bharat Logo

Copyright © 2025 Ushodaya Enterprises Pvt. Ltd., All Rights Reserved.