ETV Bharat / city

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਆਜਾਦ ਤੌਰ ’ਤੇ ਲੜਨਗੇ ਚੋਣ, ਨਹੀਂ ਮਿਲਿਆ ਨਿਸ਼ਾਨ - Balbir singh rajewal

ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ (SSM) ਹੁਣ ਆਪਣੇ ਉਮੀਦਵਾਰਾਂ ਨੂੰ ਆਜਾਦ (SSM candidates independent) ਤੌਰ ’ਤੇ ਚੋਣ ਲੜਾਏਗੀ। ਪਾਰਟੀ ਨੂੰ ਚੋਣ ਕਮਿਸ਼ਨ ਕੋਲੋਂ ਚੋਣ ਨਿਸ਼ਾਨ ਨਹੀਂ ਮਿਲਿਆ ਹੈ ਤੇ ਇਸੇ ਕਾਰਨ ਆਜਾਦ ਤੌਰ ’ਤੇ ਲੜਨ ਦਾ ਫੈਸਲਾ ਲਿਆ ਗਿਆ ਹੈ।

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਆਜਾਦ ਤੌਰ ’ਤੇ ਲੜਨਗੇ ਚੋਣ

author img

By

Published : Feb 1, 2022, 11:06 AM IST

Updated : Feb 1, 2022, 11:54 AM IST

ਚੰਡੀਗੜ੍ਹ: ਸੰਯੁਕਤ ਸਮਾਜ ਮੋਰਚਾ(SSM) ਦੇ ਸਾਰੇ ਉਮੀਦਵਾਰ ਆਜਾਦ (SSM candidates independent) ਤੌਰ ’ਤੇ ਚੋਣ ਲੜਨਗੇ। ਕਿਸਾਨਾਂ ਦੀ ਇਸ ਪਾਰਟੀ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ। ਪਾਰਟੀ ਨੇ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਕੋਲ ਬਿਨੈ ਕੀਤਾ ਸੀ ਪਰ ਅਜੇ ਤੱਕ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ ਤੇ ਹੁਣ ਇਸ ਦੇ ਸਾਰੇ ਉਮੀਦਵਾਰ ਆਜਾਦ ਤੌਰ ’ਤੇ ਚੋਣ ਲੜਨਗੇ।

ਰਜਿਸਟਰਡ ਨਹੀਂ ਹੋ ਸਕੀ ਸੰਯੁਕਤ ਸਮਾਜ ਮੋਰਚਾ ਪਾਰਟੀ

ਸੰਯੁਕਤ ਸਮਾਜ ਮੋਰਚਾ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਦਬਾਅ ਦੇ ਚਲਦਿਆਂ ਹੀ ਪਾਰਟੀ ਰਜਿਸਟਰਡ ਨਹੀਂ ਹੋ ਸਕੀ ਹੈ ਤਾਂ ਕਿ ਕਿਸਾਨਾਂ ਦੀ ਆਪਣੀ ਪਾਰਟੀ ਰਾਜਸੀ ਤੌਰ ’ਤੇ ਨਾ ਉਭਰ ਸਕੇ। ਵਿਸਥਾਰ ਨਾਲ ਜਾਣਕਾਰੀ ਦੇਣ ਲਈ ਪਾਰਟੀ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ (Balbir singh rajewal) ਛੇਤੀ ਹੀ ਇੱਕ ਪ੍ਰੈਸ ਕਾਨਫਰੰਸ ਵੀ ਕਰਨਗੇ।

ਰਾਜੇਵਾਲ ਦੀ ਅਗਵਾਈ ਹੇਠ ਉਤਰੇ ਚੋਣ ਮੈਦਾਨ ਵਿੱਚ

ਜਿਕਰਯੋਗ ਹੈ ਕਿ ਦਿੱਲੀ ਕਿਸਾਨ ਮੋਰਚਾ ਵਿੱਚ 32 ਜਥੇਬੰਦੀਆਂ ਨੇ ਧਰਨਾ ਚਲਾਇਆ ਸੀ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਉਪਰੰਤ ਕਿਸਾਨਾਂ ਨੇ ਧਰਨਾ ਚੁੱਕ ਲਿਆ ਸੀ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਪੰਜਾਬ ਚੋਣਾਂ ਵਿੱਚ ਉਤਰਨ ਦਾ ਫੈਸਲਾ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਹੇਠ ਰਾਜਸੀ ਮੰਚ ਬਣਾ ਲਿਆ ਤੇ ਚੋਣ ਮੈਦਾਨ ਵਿੱਚ ਨਿਤਰੇ।

ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਲੜ ਰਹੀਆਂ ਜਥੇਬੰਦੀਆਂ ਦਾ ਬਾਈਕਾਟ

ਜਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਬਣਨ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕੁਝ ਹੋਰ ਜਥੇਬੰਦੀਆਂ ਨੇ ਚੋਣ ਨਾ ਲੜਨ ਦਾ ਫੈਸਲਾ ਲੈਂਦਿਆਂ ਸੰਯੁਕਤ ਸਮਾਜ ਮੋਰਚਾ ਦਾ ਬਾਈਕਾਟ ਕੀਤਾ ਤੇ ਚੋਣਾਂ ਤੱਕ ਇਸ ਮੋਰਚੇ ਨੂੰ ਕਿਸਾਨਾਂ ਦੇ ਕਿਸੇ ਮੁੱਦੇ ਵਿੱਚ ਸ਼ਾਮਲ ਨਾ ਕਰਨ ਦਾ ਫੈਸਲਾ ਲਿਆ ਤੇ ਇਹ ਵੀ ਫੈਸਲਾ ਲਿਆ ਕਿ ਜਿਹੜੀ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ ਹਨ, ਉਨ੍ਹਾਂ ਵਿੱਚੋਂ ਕੋਈ ਵੀ ਸੰਯੁਕਤ ਕਿਸਾਨ ਮੋਰਚੇ ਦਾ ਮੰਚ ਸਾਂਝਾ ਨਹੀਂ ਕਰ ਸਕਣਗੀਆਂ।

ਚੋਣਾਂ ਨੂੰ ਲੈ ਕੇ ਕਿਸਾਨਾਂ ’ਚ ਹੈ ਵਖਰੇਵਾਂ

ਚੋਣਾਂ ਨੂੰ ਲੈ ਕੇ ਜਥੇਬੰਦੀਆਂ ਵਿੱਚ ਫੁੱਟ ਪੈ ਗਈ ਸੀ। ਚੋਣ ਲੜਨ ਦਾ ਫੈਸਲਾ ਸਭ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਫੈਸਲਾ ਲਿਆ ਸੀ ਤੇ ਬਾਅਦ ਵਿੱਚ ਹੋਰ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ। ਚੋਣਾਂ ਲੜਨ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਦੇ ਵਿਚਾਰਾਂ ਵਿੱਚ ਵਖਰੇਵਾਂ ਪੈਦਾ ਹੋ ਗਿਆ ਪਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਨੇ ਚੋਣਾਂ ਵਿੱਚ ਨਿਤਰਣ ਦਾ ਫੈਸਲਾ ਜਾਰੀ ਰੱਖਿਆ।

ਇਹ ਵੀ ਪੜ੍ਹੋ: ਕੈਪਟਨ ਦੀਆਂ 3 ਹੋਰ ਸੀਟਾਂ ਪਈਆਂ ਭਾਜਪਾ ਖਾਤੇ, ਹੁਣ ਭਾਜਪਾ ਕੋਲ 73 ਸੀਟਾਂ

Last Updated : Feb 1, 2022, 11:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.