ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੋਣ ਦੀ ਜ਼ਿੰਮੇਵਾਰੀ ਚੁੱਕ ਕੇ ਤੁਰੰਤ ਅਸਤੀਫ਼ਾ ਦੇਣ ਦੇ ਲਈ ਕਿਹਾ ਹੈ।
ਚੰਡੀਗੜ੍ਹ ਵਿਖੇ ਕੀਤੀ ਗਈ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਇੱਕ ਗ੍ਰਹਿ ਮੰਤਰੀ ਵਜੋਂ ਆਪਣਾ ਫ਼ਰਜ਼ ਅਦਾ ਕਰਨ ਵਿੱਚ ਅਸਫ਼ਲ ਰਹੇ ਹਨ।
ਚੀਮਾ ਨੇ ਅੱਗੇ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਪੰਜਾਬ ਵਿੱਚ ਜੰਗਲ ਰਾਜ ਹੋਵੇ। ਰੋਜ਼ਾਨਾ ਹੀ ਕਤਲ ਹੋ ਰਹੇ ਹਨ ਅਤੇ ਹਥਿਆਰਬੰਦ ਲੁੱਟ-ਖੋਹਾਂ ਹੋ ਰਹੀਆਂ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ।
-
Senior Akali leader Dr Daljit Singh Cheema slammed the CM over the deteriorating law & order situation in Punjab. "Cases of murders & robberies are increasing by the day. Either @capt_amarinder brings peace & harmony in the state, or he should resign," said @drcheemasad. pic.twitter.com/WxBLt0aRK5
— Shiromani Akali Dal (@Akali_Dal_) October 17, 2020 " class="align-text-top noRightClick twitterSection" data="
">Senior Akali leader Dr Daljit Singh Cheema slammed the CM over the deteriorating law & order situation in Punjab. "Cases of murders & robberies are increasing by the day. Either @capt_amarinder brings peace & harmony in the state, or he should resign," said @drcheemasad. pic.twitter.com/WxBLt0aRK5
— Shiromani Akali Dal (@Akali_Dal_) October 17, 2020Senior Akali leader Dr Daljit Singh Cheema slammed the CM over the deteriorating law & order situation in Punjab. "Cases of murders & robberies are increasing by the day. Either @capt_amarinder brings peace & harmony in the state, or he should resign," said @drcheemasad. pic.twitter.com/WxBLt0aRK5
— Shiromani Akali Dal (@Akali_Dal_) October 17, 2020
ਤਰਨਤਾਰਨ ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਬਲਵਿੰਦਰ ਸਿੰਘ ਸੰਧੂ ਦੇ ਕਤਲ, ਲੁਧਿਆਣਾ ਵਿੱਚ ਦਿਨ-ਦਿਹਾੜੇ 15 ਕਰੋੜ ਰੁਪਏ ਦੀ ਲੁੱਟ ਦੀ ਕੋਸ਼ਿਸ਼ ਜੋ ਲੋਕਾਂ ਨੇ ਅਸਫ਼ਲ ਕੀਤੀ, ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਕੈਪਟਨ ਸਾਬ੍ਹ ਆਪਣਾ ਗ੍ਰਹਿ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫ਼ਲ ਹਨ। ਉਨ੍ਹਾਂ ਕਿਹਾ ਕਿ ਭਿਖੀਵਿੰਡ ਪੁਲਿਸ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਇਕ ਹਫਤੇ ਵਿੱਚ ਤਿੰਨ ਕਤਲ ਹੋ ਗਏ ਹਨ।
ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਗੈਂਗਸਟਰਾਂ ਅਤੇ ਲੁਟੇਰਿਆਂ ਦੇ ਡਰ ਦੀ ਦਹਿਸ਼ਤ ਹੇਠ ਰਹਿ ਰਹੇ ਲੋਕਾਂ ਨਾਲ ਕੁੱਝ ਤਾਂ ਹਮਦਰਦੀ ਵਿਖਾਉਣ। ਹਾਲਾਤ ਇਸ ਕਰ ਕੇ ਜ਼ਿਆਦਾ ਵਿਗੜ ਰਹੇ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਵਿਵਸਥਾ ਦੀਆਂ ਡਿਊਟੀਆਂ ਵੀ ਕਾਂਗਰਸੀਆਂ ਹਵਾਲੇ ਕੀਤੀਆਂ ਗਈਆਂ ਹਨ ਜੋ ਆਪਣੇ ਆਪ ਵਿੱਚ ਕਾਨੂੰਨ ਬਣ ਗਏ ਹਨ।
ਡਾ. ਚੀਮਾ ਨੇ ਕਿਹਾ ਕਿ ਜੇ ਅਮਨ-ਕਾਨੂੰਨ ਦੀ ਵਿਵਸਥਾ ਤੁਰੰਤ ਕੰਟਰੋਲ ਹੇਠ ਨਾ ਲਿਆਂਦੀ ਤਾਂ ਫ਼ਿਰ ਪੰਜਾਬ ਦੇ ਇੱਕ ਵਾਰ ਫਿਰ ਤੋਂ ਗੜ੍ਹਬੜ੍ਹ ਵਾਲਾ ਸੂਬਾ ਬਣਨ ਦਾ ਖਦਸ਼ਾ ਹੈ।