ETV Bharat / city

ਪੁਲਿਸ ’ਤੇ ਸਿੱਧੂ ਦੇ ਵਿਵਾਦਿਤ ਬਿਆਨ ਨੂੰ ਲੈਕੇ ਅਕਾਲੀ ਦਲ ਦੀ CM ਚੰਨੀ ਨੂੰ ਨਸੀਹਤ

author img

By

Published : Dec 27, 2021, 11:11 AM IST

Updated : Dec 27, 2021, 11:24 AM IST

ਨਵੋਜਤ ਸਿੱਧੂ ਦੇ ਪੁਲਿਸ ਤੇ ਲਗਾਤਾਰ ਵਿਵਾਦਿਤ ਬਿਆਨ ਸਾਹਮਣੇ ਆ ਰਹੇ ( Navjot Sidhu controversial statement on police) ਹਨ। ਪੁਲਿਸ ਅਫਸਰਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸੀਐਮ ਚੰਨੀ ਨੂੰ ਸਿੱਧੂ ਨੂੰ ਸਮਝਾਉਣ ਦੀ ਸਲਾਹ ਦਿੱਤੀ ਗਈ ਹੈ।

ਸਿੱਧੂ ਦੇ ਵਿਵਾਦਿਤ ਬਿਆਨ ਤੇ ਭੜਕੇ ਦਲਜੀਤ ਚੀਮਾ

ਚੰਡੀਗੜ੍ਹ: ਨਵੋਜਤ ਸਿੱਧੂ (Navjot Sidhu) ਵੱਲੋਂ ਪੁਲਿਸ ਨੂੰ ਲੈਕੇ ਵਿਵਾਦਿਤ ਬਿਆਨ ( Navjot Sidhu controversial statement on police) ਨੂੰ ਲੈਕੇ ਸੂਬੇ ਵਿੱਚ ਸਿਆਸਤ ਭਖ ਚੁੱਕੀ ਹੈ। ਵਿਰੋਧੀਆਂ ਪਾਰਟੀਆਂ ਦੇ ਵੱਲੋਂ ਨਵਜੋਤ ਸਿੱਧੂ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ (Daljit Cheema) ਵੱਲੋਂ ਸਿੱਧੂ ਨੂੰ ਨਿਸ਼ਾਨੇ ਉੱਪਰ ਲਿਆ ਗਿਆ ਹੈ।

ਪੁਲਿਸ ’ਤੇ ਸਿੱਧੂ ਦੇ ਵਿਵਾਦਿਤ ਬਿਆਨ ਨੂੰ ਲੈਕੇ ਅਕਾਲੀ ਦਲ ਦੀ CM ਚੰਨੀ ਨੂੰ ਨਸੀਹਤ

ਚੀਮਾ ਨੇ ਸਿੱਧੂ ਖਿਲਾਫ਼ ਭੜਾਸ ਕੱਢਦਿਆਂ ਲਿਖਿਆ ਹੈ ਉਨ੍ਹਾਂ ਵੱਲੋਂ ਲਗਾਤਾਰ ਪੁਲਿਸ ਅਫਸਰਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ (Chief Minister Channi and Home Minister Randhawa) ਇਸ 'ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ।

ਇਹ ਵੀ ਪੜ੍ਹੋ: ਸਿੱਧੂ ਦੇ ਵਿਵਾਦਿਤ ਬਿਆਨ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਇੱਕ ਡੀਐਸਪੀ ਨੂੰ ਬੋਲਣਾ ਪਿਆ ਫਿਰ ਐਸਆਈ ਨੂੰ ਬੋਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਵਰਦੀ ਵਿੱਚ ਹੁੰਦਿਆਂ ਇੱਕ ਸ਼ਕਤੀਸ਼ਾਲੀ ਬੰਦੇ ਖਿਲਾਫ਼ ਬੋਲਣਾ ਔਖਾ ਹੁੰਦਾ ਹੈ। ਚੀਮਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਨ੍ਹਾਂ ਦੀ ਅੰਦਰਲੀ ਮਾਨਸਿਕਤਾ ਸਮਝਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਗੂ ਨੂੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਦੇ ਖਿਲਾਫ਼ ਬਿਆਨਬਾਜ਼ੀ ਕਰਕੇ ਉਨ੍ਹਾਂ ਦਾ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਵਾਪਿਸ ਲੈ ਕੇ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਇੱਜਤ ਕਾਇਮ ਰਹੇ।

ਇਹ ਵੀ ਪੜ੍ਹੋ: ਹੁਣ ਸਿੱਧੂ ਖਿਲਾਫ਼ ਡਟੇ ਪੰਜਾਬ ਪੁਲਿਸ ਦੇ ਮੁਲਾਜ਼ਮ !

Last Updated : Dec 27, 2021, 11:24 AM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.