ਚੰਡੀਗੜ੍ਹ: ਜਿਵੇਂ-ਜਿਵੇਂ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਹੀ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਰਿਹਾ ਹੈ। ਉਥੇ ਹੀ ਲੰਬੇ ਸਮੇਂ ਤੋਂ ਚਰਚਾ ਛਿੜੀ ਸੀ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਗੱਠਜੋੜ (Akali-BSP Alliance) ਦਾ ਜਿਸ ਦਾ ਰਸਮੀ ਐਲਾਨ ਹੋ ਚੁੱਕਾ ਹੈ। ਚੰਡੀਗੜ੍ਹ ’ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਜਨਰਲ ਸੱਕਤਰ ਸਤੀਸ਼ ਚੰਦਰਾ ਮਿਸ਼ਰਾ ਨੇ ਸਾਂਝੀ ਪ੍ਰੈਸ ਕਾਨਫਰੰਸ ਕਰ ਇਸ ਦਾ ਐਲਾਨ ਕੀਤੀ ਹੈ ਤੇ ਹੁਣ ਦੋਵੇਂ ਪਾਰਟੀਆਂ ਇੱਕੋਂ ਏਜੰਡੇ ’ਤੇ ਚੋਣ ਮੈਦਾਨ ਵਿੱਚ ਉਤਰਨ ਗਿਆ।
ਕਰੀਬ 25 ਸਾਲ ਬਾਅਦ ਮੁੜ ਪੰਜਾਬ ਚ ਸਾਥੀ ਬਣਨ ਨੂੰ ਲੈ ਕੇ ਦੋਵੇਂ ਪਾਰਟੀਆਂ ਚ ਖੁਸ਼ੀ ਦੀ ਲਹਿਰ ਹੈ। ਪੰਜਾਬ ਚ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬੀਐੱਪਪੀ ਸਪਰੀਮੋ ਮਾਇਆਵਤੀ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ.. ਮਾਇਆਵਤੀ ਨੇ ਟਵਿਟ ਕਰਕੇ ਕਿਹਾ....
ਇਹ ਵੀ ਪੜੋ: EXCLUSIVE: ਗੈਂਗਸਟਰ ਫੋਕੀ ਸ਼ਾਨ ਲਈ ਕਹਿੰਦੇ ਹਨ 307 ਦੇ ਕੇਸ ਪਾ ਦੇਵੋ: AIG ਗੁਰਮੀਤ ਚੌਹਾਨ
18 ਸੀਟਾਂ ’ਤੇ ਬਣੀ ਸਹਿਮਤੀ
ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਬਹੁਜਨ ਸਮਾਜ ਪਾਰਟੀ (Bahujan Samaj Party) ਨੂੰ 18 ਸੀਟਾਂ ਉੱਪਰ ਦਲਿਤ ਉਮੀਦਵਾਰ ਉਤਾਰਨ ਲਈ ਸਹਿਮਤੀ ਦੇ ਚੁੱਕੇ ਹਨ।
25 ਸਾਲਾਂ ਬਾਅਦ ਹੋਏ ਇੱਕ-ਦੂਜੇ ਦੇ ਨਜ਼ਦੀਕ
ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਇੱਕ-ਦੂਜੇ ਦੇ ਨਜ਼ਦੀਕ ਆ ਰਹੇ ਹਨ। ਇਸ ਤੋਂ ਪਹਿਲਾਂ ਸਾਲ 1996 ਵਿੱਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜਦਿਆਂ 13 ਵਿੱਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਪੰਜਾਬ ਵਿੱਚ ਕਿੰਨੇ ਦਲਿਤ ਵੋਟਰ ਹਨ
ਇਸ ਸਮੇਂ ਪੰਜਾਬ ਵਿਚ 32 ਫੀਸਦ ਦਲਿਤ ਸਮਾਜ ਦੇ ਲੋਕ ਹਨ ਅਤੇ ਜੇਕਰ ਇੰਨਾ ਵੱਡਾ ਸਮੂਹ ਇਕ ਪਾਰਟੀ ਲਈ ਵੋਟ ਪਾਵੇਗਾ ਤਾਂ ਸਰਕਾਰ ਬਣਨਾ ਲਗਭਗ ਤੈਅ ਹੋ ਜਾਵੇਗਾ, ਪਰ ਪੰਜਾਬ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਇਹ ਵਰਗ ਆਪਣੇ ਹਿੱਤਾਂ ਲਈ ਵੱਖ ਵੱਖ ਪਾਰਟੀਆਂ ਦਾ ਸਾਥ ਦਿੰਦਾ ਰਿਹਾ ਹੈ। ਮਾਹਰ ਮੰਨਦੇ ਹਨ ਕਿ ਦਲਿਤ ਵੋਟਾਂ ਜ਼ਿਆਦਾਤਰ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਹੀ ਵੰਡੀਆਂ ਜਾਂਦੀਆਂ ਹਨ, ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਵਿੱਚ ਦਲਿਤ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਇੰਨੀ ਸਫਲ ਨਹੀਂ ਹੋ ਸਕੀ।
ਪੰਜਾਬ ਵਿੱਚ, ਬਹੁਤ ਸਾਰੇ ਦਲਿਤ ਵੋਟਰ ਡੇਰੇ ਨਾਲ ਜੁੜੇ ਹੋਏ ਹਨ ਅਤੇ ਇਸ ਸਥਿਤੀ ਵਿੱਚ, ਡੇਰਿਆਂ ਨੇ ਅਕਸਰ ਹੀ ਪੰਜਾਬ ਦੀ ਰਾਜਨੀਤੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਪੰਜਾਬ ਦੇ ਬਹੁਤੇ ਦਲਿਤ ਵੋਟਰ ਫਗਵਾੜਾ, ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਹਿੱਸਿਆਂ ਵਿੱਚ ਹਨ ਅਤੇ ਉਨ੍ਹਾਂ ਵਿਚ ਵੀ ਕੁਝ ਰਵਿਦਾਸ ਹਨ ਅਤੇ ਕੁਝ ਵਾਲਮੀਕਿ ਸਮਾਜ ਤੋਂ ਹਨ। ਪਿੰਡਾਂ ਤੋਂ ਆਉਣ ਵਾਲੀਆਂ ਜ਼ਿਆਦਾਤਰ ਗਿਣਤੀ ਡੇਰਿਆਂ ਨਾਲ ਜੁੜੀ ਹੋਈ ਹੈ। ਦੋਆਬੇ ਦੇ ਦਲਿਤ ਐਨਆਰਆਈ ਵੀ ਹਨ ਤੇ ਬਹੁਤ ਖੁਸ਼ਹਾਲ ਹਨ। ਜੇ ਅਸੀਂ ਜਲੰਧਰ, ਫਰੀਦਕੋਟ, ਮੋਗਾ, ਹੁਸ਼ਿਆਰਪੁਰ, ਕਪੂਰਥਲਾ ਅਤੇ ਮੁਕਤਸਰ ਦੀ ਗੱਲ ਕਰੀਏ ਤਾਂ ਇੱਥੇ 50 ਫੀਸਦ ਦੇ ਕਰੀਬ ਦਲਿਤ ਵੋਟਰ ਹਨ।
ਬਸਪਾ ਨੇ ਲੋਕ ਸਭਾ ਚੋਣਾਂ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਦਿੱਤੇ
ਇਸ ਸਮੇਂ ਹਰ ਕਿਸੇ ਦੀ ਨਜ਼ਰ ਦਲਿਤ ਵੋਟ ਬੈਂਕ 'ਤੇ ਹੈ, ਕਿਉਂਕਿ ਬਸਪਾ ਨੇ ਪੰਜਾਬ ਦੀਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਇਕ ਵੀ ਸੀਟ ਨਹੀਂ ਜਿੱਤੀ ਪਰ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ। ਜੇ ਅਸੀਂ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਹਿਲਾਂ ਦੇ ਅਨੁਸਾਰ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਵੱਡਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਤਕਰੀਬਨ 3.49% ਵੋਟਾਂ ਪਈਆਂ ਸਨ, ਜੋ ਕਿ 2014 ਵਿੱਚ 1.9 ਫੀਸਦ ਸਨ। ਸਾਲ 2019 ਵਿੱਚ ਬਸਪਾ ਨੇ ਸ਼੍ਰੀ ਆਨੰਦਪੁਰ ਸਾਹਿਬ, ਜਲੰਧਰ, ਹੁਸ਼ਿਆਰਪੁਰ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ ਅਤੇ ਲਗਭਗ 4.79 ਲੱਖ ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਨਾਲੋਂ ਕਿਤੇ ਬਿਹਤਰ ਸੀ।
ਦਲਿਤ ਵੋਟਾਂ ਦੀ ਫੀਸਦ ਵਧੇਰੇ ਹੋਣ ਦੇ ਬਾਵਜੂਦ ਪੰਜਾਬ ਵਿਚ ਸਫਲ ਨਹੀਂ
ਅੰਕੜੇ ਦਰਸਾਉਂਦੇ ਹਨ ਕਿ ਜਦੋਂ ਬਸਪਾ 1997 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਕ ਸੀਟ ਜਿੱਤੀ ਸੀ ਅਤੇ ਉਸ ਤੋਂ ਬਾਅਦ ਇਸ ਨੇ ਕਈ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਪਰ ਉਹ ਜਿੱਤ ਨਹੀਂ ਸਕੇ। 1997 ਵਿਚ, ਜਿਥੇ ਉਸ ਦੇ ਬਹੁਤ ਸਾਰੇ ਉਮੀਦਵਾਰ ਉਪ ਜੇਤੂ ਰਹੇ ਅਤੇ ਉਸ ਤੋਂ ਬਾਅਦ ਉਸ ਦਾ ਵੋਟ ਬੈਂਕ ਡਿੱਗਦਾ ਰਿਹਾ, 1996 ਵਿਚ ਕਾਂਸ਼ੀ ਰਾਮ ਨੇ ਹੁਸ਼ਿਆਰਪੁਰ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਉਸ ਸਮੇਂ ਬਸਪਾ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਅਤੇ ਹੁਣ ਮੰਨਿਆ ਜਾਂਦਾ ਹੈ ਕਿ ਬਸਪਾ ਦੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਵੋਟ ਬੈਂਕ ਵਧਿਆ ਹੈ, ਇਸ ਦਾ ਨਿਸ਼ਚਤ ਤੌਰ 'ਤੇ ਉਸ ਪਾਰਟੀ ਨੂੰ ਲਾਭ ਹੋਵੇਗਾ ਜਿਸਦਾ ਬਸਪਾ ਨਾਲ ਗੱਠਜੋੜ ਹੋਵੇਗਾ।
ਇਸ ਗ੍ਰਾਫ ਤੋਂ ਸਮਝੋ ਕਿ ਪੰਜਾਬ ਵਿੱਚ ਬਸਪਾ ਦਾ ਵੋਟ ਬੈਂਕ ਕਿਵੇਂ ਸੀ
1997 ਵਿਚ ਬਸਪਾ ਨੂੰ ਕੁੱਲ ਵੋਟਾਂ ਵਿਚੋਂ ਤਕਰੀਬਨ 7,69,675 ਵੋਟਾਂ ਮਿਲੀਆਂ, 2002 ਵਿਚ ਵੋਟਾਂ ਦੀ ਗਿਣਤੀ ਘੱਟ ਕੇ 5,85,579 ਰਹਿ ਗਈ, 2007 ਵਿਚ ਇਹ ਗ੍ਰਾਫ ਹੋਰ ਹੇਠਾਂ ਚਲਾ ਗਿਆ ਅਤੇ ਵੋਟਾਂ ਦੀ ਗਿਣਤੀ 5,21,972 ਸੀ, 2012 ਵਿਚ ਬਸਪਾ ਨੂੰ 5,97,020 ਵੋਟਾਂ ਮਿਲੀਆਂ ਸਨ।
ਮਾਹਰ ਮੰਨਦੇ ਹਨ ਕਿ ਦਲਿਤ ਵੋਟ ਬੈਂਕ ਦੀ ਇੰਨੀ ਫੀਸਦ ਹੋਣ ਦੇ ਬਾਵਜੂਦ ਬਸਪਾ ਪੰਜਾਬ ਵਿਚ ਜਿੱਤ ਹਾਸਲ ਨਹੀਂ ਕਰ ਸਕਦੀ ਕਿਉਂਕਿ ਇਕ ਪਾਸੇ ਜਿਥੇ ਲੀਡਰਸ਼ਿਪ ਦੀ ਕਮੀ ਹੈ, ਉਥੇ ਹੀ ਲੋਕਾਂ ਦੇ ਮਨਾਂ ਵਿਚ ਇਹ ਵੀ ਹੈ ਕਿ ਬਸਪਾ ਉਮੀਦਵਾਰ ਉਸ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ ਜਿੱਥੇ ਉਹ ਆਪਣਾ ਨਿੱਜੀ ਫਾਇਦਾ ਵੇਖਦੇ ਹਨ। ਇਸਲਈ ਬਹੁਤੇ ਵੋਟਰ ਜਿੱਤਣ ਦਵਾਉਣ ਵਿੱਚ ਅਸਫਲ ਰਹਿੰਦੇ ਹਨ।
ਇਹ ਵੀ ਪੜੋ: Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜਦੂਰੀ’