ਚੰਡੀਗੜ੍ਹ: ਟਿੱਡੀ ਦਲ ਦੇ ਹਮਲੇ ਤੋਂ ਬਚਾਅ ਲਈ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਪੁਰੀ ਤਰ੍ਹਾਂ ਮੁਸਤੈਦ ਹੈ। ਇਸ ਦੀ ਜਾਣਕਾਰੀ ਕੈਬਿਨੇਟ ਮੰਤਰੀ ਤ੍ਰਿਪਤ ਸਿੰਘ ਬਾਜਵਾ ਨੇ ਦਿੱਤੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਏਰੀਅਲ ਸਪ੍ਰੇਅ ਦੇ ਛਿੜਕਾਅ ਲਈ ਹਵਾਈ ਜਹਾਜ਼ ਦੀ ਭਾਲ ਵੀ ਕਰ ਰਿਹਾ ਹੈ।
ਬਾਰਡਰ 'ਤੇ ਸਥਿਤ ਫਾਜ਼ਿਲਕਾ ਏਰੀਆ 'ਚ ਵੀ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਬਾਕੀ ਅੱਜ ਸਾਇੰਸ ਦਾ ਜ਼ਮਾਨਾ ਹੈ, ਵਿਗਿਆਨੀਆਂ ਨੂੰ ਪਤਾ ਲੱਗ ਜਾਂਦਾ ਹੈ ਕੀ ਟਿੱਡੀ ਦਲ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਸਪ੍ਰੇਅ ਕਰਨ ਵਾਲੀਆਂ ਖ਼ਾਸ ਮਸ਼ੀਨਾਂ ਦੀ ਵਰਤੋਂ ਕਰ ਰਹੀ ਹੈ ਅਤੇ ਨਿਗਰਾਨੀ ਲਈ 11 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਥਿਤੀ ਦੀ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਰਾਜ ਦੇ ਖੇਤੀਬਾੜੀ ਮੰਤਰੀਆਂ ਅਤੇ ਕੀਟਨਾਸ਼ਕ ਕੰਪਨੀਆਂ ਦੇ ਨੁਮਾਇੰਦਿਆਂ ਨਾਲ 3 ਮੀਟਿੰਗਾਂ ਕੀਤੀਆਂ ਹਨ। ਸਰਕਾਰ ਕੀਟਨਾਸ਼ਕਾਂ ਦੇ ਹਵਾ 'ਚ ਛਿੜਕਾਅ ਲਈ ਡਰੋਨਾਂ ਦੇ ਟੈਂਡਰ ਵੀ ਮੰਗ ਰਹੀ ਹੈ।
ਪੰਜਾਬ ਦੇ ਡਾਇਰੈਕਟਰ ਖੇਤੀਬਾੜੀ ਸਾਵੰਤ ਕੁਮਾਰ ਅਰੀ ਨੇ ਕਿਹਾ ਕਿ ਪੰਜਾਬ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਤੇ ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਟਿੱਡੀਆਂ ਦੀਆਂ ਹਰਕਤਾਂ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ।