ਚੰਡੀਗੜ੍ਹ:ਪਰਿਵਾਰਿਕ ਪੈਨਸ਼ਨ ਦੇ ਇੱਕ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ (Punjab-Haryana High Court) ਨੇ ਇੱਕ ਮਹੱਤਵਪੂਰਨ ਫੈਸਲਾ ਦਿੰਦੇ ਹੋਏ ਕਿਹਾ ਕਿ ਇੱਕ ਸੇਵਾਮੁਕਤ ਕਰਮਚਾਰੀ ਦੀ ਪਹਿਲੀ ਪਤਨੀ ਦੀ ਮੌਤ (DEATH) ਦੇ ਬਾਅਦ, ਦੂਜੀ ਪਤਨੀ 100 ਪ੍ਰਤੀਸ਼ਤ ਪਰਿਵਾਰਿਕ ਪੈਨਸ਼ਨ ਦੀ ਹੱਕਦਾਰ ਹੈ। ਜਸਟਿਸ ਫਤਿਹ ਦੀਪ ਸਿੰਘ ਨੇ ਕਰਮਚਾਰੀ ਦੀ ਵਿਧਵਾ ਤੋਂ ਵਸੂਲੀ ਦੇ ਹੁਕਮ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਇੱਕ ਸੇਵਾਮੁਕਤ ਕਰਮਚਾਰੀ ਦੇ 2 ਵਿਆਹਾਂ ਦੇ ਮਾਮਲੇ ਵਿੱਚ ਜੇਕਰ ਪਹਿਲੀ ਪਤਨੀ ਦੀ ਮੌਤ ਕਰਮਚਾਰੀ ਦੀ ਮੌਤ (DEATH) ਤੋਂ ਪਹਿਲਾਂ ਹੋ ਜਾਂਦੀ ਹੈ, ਤਾਂ ਦੂਜੀ ਪਤਨੀ 100 ਫੀਸਦੀ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ।
ਅੰਮ੍ਰਿਤਸਰ ਦੀ ਵਸਨੀਕ ਰਾਧਾ ਰਾਣੀ ਨੇ ਐੱਸ.ਬੀ.ਆਈ. (SBI) ਵੱਲੋਂ ਉਸ ਨੂੰ ਭੇਜੇ 3,64,451 ਰੁਪਏ ਦੇ ਰਿਕਵਰੀ ਨੋਟਿਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਟੀਸ਼ਨਰ ਨੇ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਿਸ (PUNJAB POLICE) ਵਿੱਚ ਏ.ਐੱਸ.ਆਈ. (ASI) ਸੀ। ਉਸ ਦੀਆਂ ਦੋ ਪਤਨੀਆਂ ਸਨ। ਉਹ 24 ਅਪ੍ਰੈਲ 1983 ਨੂੰ ਸੇਵਾਮੁਕਤ ਹੋਏ। ਪਹਿਲੀ ਪਤਨੀ ਮਨਜੀਤ ਦੀ 2008 ਵਿੱਚ ਮੌਤ ਹੋ ਗਈ ਸੀ ਅਤੇ ਪਟੀਸ਼ਨਰ ਦੇ ਪਤੀ ਦੀ 9 ਸਤੰਬਰ 2012 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਟੀਸ਼ਨਰ ਨੂੰ ਪਰਿਵਾਰਿਕ ਪੈਨਸ਼ਨ ਦੇ ਰੂਪ ਵਿੱਚ 3520 ਰੁਪਏ ਮਿਲਣ ਲੱਗੇ।
ਅਚਾਨਕ 2 ਅਗਸਤ 2019 ਨੂੰ ਰਾਧਾ ਰਾਣੀ ਨੂੰ ਐੱਸ.ਬੀ.ਆਈ. (SBI) ਵੱਲੋਂ ਨੋਟਿਸ ਮਿਲਿਆ ਕਿ ਉਹ ਸਿਰਫ਼ 1760 ਰੁਪਏ ਦੀ ਪੈਨਸ਼ਨ ਦੀ ਹੱਕਦਾਰ ਹੈ। ਇਹ ਕਿਹਾ ਗਿਆ ਸੀ ਕਿ 10 ਸਤੰਬਰ 2012 ਅਤੇ 31 ਜੁਲਾਈ, 2019 ਦੇ ਵਿਚਕਾਰ ਉਨ੍ਹਾਂ ਨੂੰ 3,64,451 ਰੁਪਏ ਦਾ ਵਾਧੂ ਭੁਗਤਾਨ ਪ੍ਰਾਪਤ ਹੋਇਆ ਸੀ। ਇਸ ਸਥਿਤੀ ਵਿੱਚ ਇਹ ਰਕਮ ਬਰਾਮਦ ਕੀਤੀ ਜਾਏਗੀ।
ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਦੇਖਿਆ ਕਿ ਮ੍ਰਿਤਕ ਕਰਮਚਾਰੀ ਦੀਆਂ ਦੋ ਪਤਨੀਆਂ ਦੇ ਮਾਮਲੇ ਵਿੱਚ ਪਰਿਵਾਰਿਕ ਪੈਨਸ਼ਨ ਦੋਵਾਂ ਦੇ ਪਰਿਵਾਰਾਂ ਵਿੱਚ ਬਰਾਬਰ ਵੰਡੀ ਜਾਵੇ।, ਪਰ ਮੌਜੂਦਾ ਮਾਮਲੇ ਵਿੱਚ ਇੱਕ ਪਤਨੀ ਕਰਮਚਾਰੀ ਦੀ ਮੌਤ ਤੋਂ ਪਹਿਲਾਂ ਹੀ ਮਰ ਚੁੱਕੀ ਹੈ ਅਤੇ ਉਸ ਦੇ ਕੋਈ ਨਾਬਾਲਗ ਬੱਚੇ ਨਹੀਂ ਹੈ, ਜੋ ਪਰਿਵਾਰਿਕ ਪੈਨਸ਼ਨ ਲਈ ਯੋਗ ਸੀ, ਕਰਮਚਾਰੀ ਦੀ ਮੌਤ ਦੇ ਸਮੇਂ ਉਸ ਦੀ ਸਿਰਫ਼ ਇੱਕ ਹੀ ਪਤਨੀ ਜਿੰਦਾ ਸੀ, ਇਸ ਲਈ ਉਹ 100% ਪਰਿਵਾਰਿਕ ਪੈਨਸ਼ਨ ਦੀ ਹੱਕਦਾਰ ਹੈ।
ਇਹ ਵੀ ਪੜ੍ਹੋ:ਹਾਈ ਕੋਰਟ ਦੇ ਰਿਟਾਇਰਡ ਜੱਜ ਲਖੀਮਪੁਰ ਮਾਮਲੇ ਦੀ ਕਰਨਗੇ ਜਾਂਚ