ਚੰਡੀਗੜ੍ਹ: ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਕੈਬਨਿਟ ਮੰਤਰੀ ਬਣੇ। ਇਸਦੇ ਤਹਿਤ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਮਿਲਿਆ। ਟਰਾਂਸਪੋਰਟ ਮੰਤਰੀ (Transport Minister) ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੱਜ ਆਪਣੇ ਹਲਕੇ ਗਿੱਦੜਬਾਹਾ (Giddarbaha) ਦੇ ਵੱਖ ਵੱਖ ਪਿੰਡਾਂ ਦੇ ਵਿੱਚ ਰੋੜ ਸ਼ੋਅ ਕਰਨਗੇ।
ਇਸਦੇ ਨਾਲ ਹੀ ਉਹ ਅੱਜ ਸਵੇਰ ਦੇ 5 ਵਜੇ ਤੋਂ ਚੰਡੀਗੜ੍ਹ (Chandigarh) ਤੋਂ ਹੀ ਪੀ.ਆਰ.ਟੀ ਸੀ.(PRTC) ਬੱਸ ਦੇ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਸਫ਼ਰ ਕਰਨ ਦਾ ਮਕਸਦ ਸਰਕਾਰੀ ਬੱਸਾਂ ਵਿੱਚ ਸਫ਼ਰ ਕਰ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹੈ।
ਕੁਝ ਘੰਟੇ ਪਹਿਲਾਂ ਇਸ ਸਫ਼ਰ ਬਾਬਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਫੇਸ ਬੁੱਕ (Facebook) ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ "ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅੱਜ ਗਿੱਦੜਬਾਹਾ ਜਾ ਰਿਹਾ ਸੀ ਅਤੇ ਸੋਚਿਆ ਕਿਉਂ ਨਾ PRTC ਦੀ ਬੱਸ ਵਿੱਚ ਸਫ਼ਰ ਕਰਕੇ ਲੋਕਾਂ ਨੂੰ ਸਰਕਾਰੀ ਬੱਸਾਂ ਵਿੱਚ ਆਉਂਦੀਆਂ ਮੁਸਕਿਲਾਂ ਜਾਣ ਲਵਾਂ। ਰਾਜਪੁਰੇ ਤੋਂ ਪਟਿਆਲਾ ਦਾ ਸਫ਼ਰ ਸਰਕਾਰੀ ਬੱਸ ਵਿੱਚ ਕਰਕੇ ਲੋਕਾਂ ਨਾਲ ਗੱਲ-ਬਾਤ ਕੀਤੀ । ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਸਮਝ ਕਿ ਉਨ੍ਹਾਂ ਦਾ ਹੱਲ ਜਲਦੀ ਤੋਂ ਜਲਦੀ ਕਰਵਾ ਸਕਾਂ।"
ਇਹ ਵੀ ਪੜ੍ਹੋ:- ਰਾਜਾ ਵੜਿੰਗ ਨੂੰ ਕੈਬਨਿਟ 'ਚ ਸ਼ਾਮਲ ਕਰਨ ਮਗਰੋਂ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ