ETV Bharat / city

ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੇ ਟਵੀਟ ’ਤੇ ਵਿਵਾਦ, ਵਿਰੋਧੀਆਂ ਨੇ ਘੇਰੀ ਕਾਂਗਰਸ

author img

By

Published : May 21, 2022, 5:12 PM IST

Updated : May 21, 2022, 5:53 PM IST

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ। ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ।

ਅਧੀਰ ਰੰਜਨ ਚੌਧਰੀ ਵੱਲੋਂ ਕੀਤਾ ਟਵੀਟ
ਅਧੀਰ ਰੰਜਨ ਚੌਧਰੀ ਵੱਲੋਂ ਕੀਤਾ ਟਵੀਟ

ਨਵੀਂ ਦਿੱਲੀ: ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਵਾਲੇ ਇੱਕ ਕਥਿਤ ਟਵੀਟ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ, ਜਿਸ ਵਿੱਚ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਨਾਲ ਜੁੜੀ ਇੱਕ ਲਾਈਨ ਦਾ ਹਵਾਲਾ ਦਿੱਤਾ ਗਿਆ। ਇਸ ਟਵੀਟ ਤੋਂ ਬਾਅਦ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵਿਵਾਦਾਂ ’ਚ ਘਿਰ ਗਏ ਹਨ।

ਬੀਜੇਪੀ ਆਗੂ ਨੇ ਘੇਰੀ ਕਾਂਗਰਸ

ਬੀਜੇਪੀ ਆਗੂ ਨੇ ਘੇਰੀ ਕਾਂਗਰਸ: ਇਸ ਟਵੀਟ ਤੋਂ ਬਾਅਦ ਬੀਜੇਪੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਜੀਵ ਗਾਂਧੀ ਦੀ ਬਰਸੀ ’ਤੇ ਜੋ ਗੱਲ ਲਿਖੀ ਹੈ ਉਹ ਬਹੁਤ ਹੀ ਸ਼ਰਮਨਾਕ ਅਤੇ ਦੁਖਦਾਈ ਦੀ ਗੱਲ ਹੈ। ਨਹਿਰੂ ਅਤੇ ਗਾਂਧੀ ਪਰਿਵਾਰ ਅੱਜ ਵੀ ਸਿੱਖਾਂ ਤੋਂ ਨਫਰਤ ਕਰਦਾ ਹੈ। ਇਸ ਤਰ੍ਹਾਂ ਦੀ ਗੱਲ ਕਾਂਗਰਸ ਦੀ ਮਾਨਸਿਕਤਾ ਨੂੰ ਸਾਫ ਜ਼ਾਹਿਰ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਪੁਲਿਸ ਨੂੰ ਚੌਧਰੀ ’ਤੇ ਮਾਮਲਾ ਦਰਜ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹ ਨਫਰਤ ਫੈਲਾ ਰਹੇ ਹਨ।

  • Was it necessary to rub salt on the wounds of the Sikhs, while paying respects to Rajiv Gandhi?@RajaBrar_INC should answer whether he agrees with his colleague, justifying the killing of thousands of innocent Sikhs.Not sure how much more insensitive can the @INCIndia become. pic.twitter.com/YJDipepfae

    — Pritpal Singh Baliawal (@PritpalBaliawal) May 21, 2022 " class="align-text-top noRightClick twitterSection" data=" ">

'ਵੜਿੰਗ ਦੇਣ ਜਵਾਬ': ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਬਲੀਏਵਾਲ ਨੇ ਵੀ ਇਸ ਮਾਮਲੇ ’ਤੇ ਆਪਣੀ ਪ੍ਰਤੀਕ੍ਰਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੀ ਇਹ ਜਰੂਰੀ ਸੀ ਕਿ ਰਾਜੀਵ ਗਾਂਧੀ ਨੂੰ ਸਨਮਾਨ ਦੇਣ ਦੇ ਲਈ ਸਿੱਖਾਂ ਦੇ ਜ਼ਖਮਾਂ ਨੂੰ ਹਰੇ ਕਰਨਾ ਜਰੂਰੀ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਸਬੰਧੀ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਚੌਧਰੀ ਤੋਂ ਸਹਿਮਤ ਹਨ ਜਾਂ ਨਹੀਂ। ਜੋ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾ ਰਹੇ ਹਨ।

  • We haven’t and will never forget the worst genocide of Sikhs in history perpetrated by the Gandhi family, @INCIndia party and it’s leaders but thank you @INCIndia for rubbing it in.
    IT JUST SHOWS HOW SICK YOU ARE. pic.twitter.com/rNsHrXj66v

    — Parambans Singh Romana (@ParambansRomana) May 21, 2022 " class="align-text-top noRightClick twitterSection" data="

We haven’t and will never forget the worst genocide of Sikhs in history perpetrated by the Gandhi family, @INCIndia party and it’s leaders but thank you @INCIndia for rubbing it in.
IT JUST SHOWS HOW SICK YOU ARE. pic.twitter.com/rNsHrXj66v

— Parambans Singh Romana (@ParambansRomana) May 21, 2022 ">

ਅਕਾਲੀ ਦਲ ਨੇ ਘੇਰੀ ਕਾਂਗਰਸ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਦੁਆਰਾ ਕੀਤੇ ਗਏ ਇਤਿਹਾਸ ’ਚ ਸਿੱਖਾਂ ਦੀ ਸਭ ਤੋਂ ਭੈੜੀ ਨਸਲਕੁਸ਼ੀ ਨੂੰ ਕਦੇ ਨਹੀਂ ਭੁੱਲੇ ਅਤੇ ਨਾ ਹੀ ਭੁੱਲਾਂਗੇ। ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਦਾ ਧੰਨਵਾਦ ਇਸ ਮਾਮਲੇ ਨੂੰ ਉਜਾਗਰ ਕਰਨ ਲਈ ਇਹ ਸਿਰਫ ਦਿਖਾਉਂਦਾ ਹੈ ਕਿ ਤੁਸੀਂ ਕਿੰਨੇ ਬਿਮਾਰ ਹੋ।

'ਟਵੀਟ ਦੀ ਸਖ਼ਤ ਸ਼ਬਦਾਂ ਚ ਨਿੰਦਿਆ': ਰਾਜੀਵ ਗਾਂਧੀ ਦੀ ਬਰਸੀ ਨੂੰ ਲੈਕੇ ਅਧੀਰ ਚੌਧਰੀ ਵਲੋਂ ਕੀਤੇ ਟਵੀਟ ’ਤੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ 'ਸਿੱਖਾਂ ਦੇ ਹਿਰਦੇ ਵਲੂੰਧਰਨ ਲਈ ਹੀ ਕਾਂਗਰਸ ਦੇ ਆਗੂ ਅਜਿਹੀ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜੋ ਸਿੱਖ ਕੌਮ ਨਾਲ ਹੋਇਆ ਉਸ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ, ਪਰ ਅਜਿਹੇ ਲੀਡਰ ਸੋਸ਼ਲ ਮੀਡੀਆ ’ਤੇ ਅਜਿਹੀ ਬਿਆਨਬਾਜ਼ੀ ਕਰਕੇ ਸਿੱਖਾਂ ਦੇ ਜਖਮਾਂ ’ਤੇ ਲੂਣ ਝਿੜਕਣ ਵਾਲਾ ਕੰਮ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਇਸ ਟਵੀਟ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕੀਤੀ।

ਕਾਂਗਰਸ ਦਾ ਸਪਸ਼ਟੀਕਰਨ

ਕਾਂਗਰਸ ਦਾ ਸਪਸ਼ਟੀਕਰਨ: ਹਾਲਾਂਕਿ ਟਵੀਟ ’ਤੇ ਵਿਵਾਦ ਵਧਣ ਤੋਂ ਬਾਅਦ ਅਧੀਰ ਰੰਜਨ ਵੱਲੋਂ ਟਵੀਟ ਨੂੰ ਡਿਲੀਟ ਵੀ ਕਰ ਦਿੱਤਾ ਗਿਆ। ਦੂਜੇ ਪਾਸੇ ਕਾਂਗਰਸ ਵੱਲੋਂ ਇਸਦਾ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ। ਅਧੀਰ ਚੌਧਰੀ ਦੇ ਟਵੀਟ ਬਾਰੇ ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਹਮੇਸ਼ਾ ਅੱਧਾ ਅਧੂਰਾ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਬਿਆਨ ਵਿੱਚ ਸਿੱਖ ਦੰਗਿਆਂ ਬਾਰੇ ਕੁਝ ਨਹੀਂ ਬੋਲਿਆ ਗਿਆ, ਇਸ ਦੀ ਗਲਤ ਵਰਤੋਂ ਕੀਤੀ ਗਈ ਹੈ।

ਇਹ ਵੀ ਪੜੋ: ਕੀ ਪੰਜਾਬ 'ਚ ਕਾਂਗਰਸ ਖਾਤਮੇ ਵੱਲ ? ਕੀ ਆਪਣਿਆਂ ਵੱਲੋਂ ਪੁੱਟੇ ਟੋਏ 'ਚ ਡਿੱਗੀ ਕਾਂਗਰਸ ? ਵੇਖੋ ਖਾਸ ਰਿਪੋਰਟ

ਅਧੀਰ ਰੰਜਨ ਨੇ ਕੀਤਾ ਸੀ ਇਹ ਟਵੀਟ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕੀਤਾ ਗਿਆ ਸੀ ਜਿਸ ’ਚ ਰਾਜੀਵ ਗਾਂਧੀ ਦੀਆਂ ਤਸਵੀਰਾਂ ਦੇ ਨਾਲ ਟਵੀਟ 'ਚ ਲਿਖਿਆ, 'ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ।' ਆਲੋਚਨਾ ਤੋਂ ਬਾਅਦ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ।

ਨਵੀਂ ਦਿੱਲੀ: ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਵਾਲੇ ਇੱਕ ਕਥਿਤ ਟਵੀਟ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ, ਜਿਸ ਵਿੱਚ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਨਾਲ ਜੁੜੀ ਇੱਕ ਲਾਈਨ ਦਾ ਹਵਾਲਾ ਦਿੱਤਾ ਗਿਆ। ਇਸ ਟਵੀਟ ਤੋਂ ਬਾਅਦ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵਿਵਾਦਾਂ ’ਚ ਘਿਰ ਗਏ ਹਨ।

ਬੀਜੇਪੀ ਆਗੂ ਨੇ ਘੇਰੀ ਕਾਂਗਰਸ

ਬੀਜੇਪੀ ਆਗੂ ਨੇ ਘੇਰੀ ਕਾਂਗਰਸ: ਇਸ ਟਵੀਟ ਤੋਂ ਬਾਅਦ ਬੀਜੇਪੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਜੀਵ ਗਾਂਧੀ ਦੀ ਬਰਸੀ ’ਤੇ ਜੋ ਗੱਲ ਲਿਖੀ ਹੈ ਉਹ ਬਹੁਤ ਹੀ ਸ਼ਰਮਨਾਕ ਅਤੇ ਦੁਖਦਾਈ ਦੀ ਗੱਲ ਹੈ। ਨਹਿਰੂ ਅਤੇ ਗਾਂਧੀ ਪਰਿਵਾਰ ਅੱਜ ਵੀ ਸਿੱਖਾਂ ਤੋਂ ਨਫਰਤ ਕਰਦਾ ਹੈ। ਇਸ ਤਰ੍ਹਾਂ ਦੀ ਗੱਲ ਕਾਂਗਰਸ ਦੀ ਮਾਨਸਿਕਤਾ ਨੂੰ ਸਾਫ ਜ਼ਾਹਿਰ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਪੁਲਿਸ ਨੂੰ ਚੌਧਰੀ ’ਤੇ ਮਾਮਲਾ ਦਰਜ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹ ਨਫਰਤ ਫੈਲਾ ਰਹੇ ਹਨ।

  • Was it necessary to rub salt on the wounds of the Sikhs, while paying respects to Rajiv Gandhi?@RajaBrar_INC should answer whether he agrees with his colleague, justifying the killing of thousands of innocent Sikhs.Not sure how much more insensitive can the @INCIndia become. pic.twitter.com/YJDipepfae

    — Pritpal Singh Baliawal (@PritpalBaliawal) May 21, 2022 " class="align-text-top noRightClick twitterSection" data=" ">

'ਵੜਿੰਗ ਦੇਣ ਜਵਾਬ': ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਬਲੀਏਵਾਲ ਨੇ ਵੀ ਇਸ ਮਾਮਲੇ ’ਤੇ ਆਪਣੀ ਪ੍ਰਤੀਕ੍ਰਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੀ ਇਹ ਜਰੂਰੀ ਸੀ ਕਿ ਰਾਜੀਵ ਗਾਂਧੀ ਨੂੰ ਸਨਮਾਨ ਦੇਣ ਦੇ ਲਈ ਸਿੱਖਾਂ ਦੇ ਜ਼ਖਮਾਂ ਨੂੰ ਹਰੇ ਕਰਨਾ ਜਰੂਰੀ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਸਬੰਧੀ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਚੌਧਰੀ ਤੋਂ ਸਹਿਮਤ ਹਨ ਜਾਂ ਨਹੀਂ। ਜੋ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾ ਰਹੇ ਹਨ।

  • We haven’t and will never forget the worst genocide of Sikhs in history perpetrated by the Gandhi family, @INCIndia party and it’s leaders but thank you @INCIndia for rubbing it in.
    IT JUST SHOWS HOW SICK YOU ARE. pic.twitter.com/rNsHrXj66v

    — Parambans Singh Romana (@ParambansRomana) May 21, 2022 " class="align-text-top noRightClick twitterSection" data=" ">

ਅਕਾਲੀ ਦਲ ਨੇ ਘੇਰੀ ਕਾਂਗਰਸ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਦੁਆਰਾ ਕੀਤੇ ਗਏ ਇਤਿਹਾਸ ’ਚ ਸਿੱਖਾਂ ਦੀ ਸਭ ਤੋਂ ਭੈੜੀ ਨਸਲਕੁਸ਼ੀ ਨੂੰ ਕਦੇ ਨਹੀਂ ਭੁੱਲੇ ਅਤੇ ਨਾ ਹੀ ਭੁੱਲਾਂਗੇ। ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਦਾ ਧੰਨਵਾਦ ਇਸ ਮਾਮਲੇ ਨੂੰ ਉਜਾਗਰ ਕਰਨ ਲਈ ਇਹ ਸਿਰਫ ਦਿਖਾਉਂਦਾ ਹੈ ਕਿ ਤੁਸੀਂ ਕਿੰਨੇ ਬਿਮਾਰ ਹੋ।

'ਟਵੀਟ ਦੀ ਸਖ਼ਤ ਸ਼ਬਦਾਂ ਚ ਨਿੰਦਿਆ': ਰਾਜੀਵ ਗਾਂਧੀ ਦੀ ਬਰਸੀ ਨੂੰ ਲੈਕੇ ਅਧੀਰ ਚੌਧਰੀ ਵਲੋਂ ਕੀਤੇ ਟਵੀਟ ’ਤੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ 'ਸਿੱਖਾਂ ਦੇ ਹਿਰਦੇ ਵਲੂੰਧਰਨ ਲਈ ਹੀ ਕਾਂਗਰਸ ਦੇ ਆਗੂ ਅਜਿਹੀ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜੋ ਸਿੱਖ ਕੌਮ ਨਾਲ ਹੋਇਆ ਉਸ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ, ਪਰ ਅਜਿਹੇ ਲੀਡਰ ਸੋਸ਼ਲ ਮੀਡੀਆ ’ਤੇ ਅਜਿਹੀ ਬਿਆਨਬਾਜ਼ੀ ਕਰਕੇ ਸਿੱਖਾਂ ਦੇ ਜਖਮਾਂ ’ਤੇ ਲੂਣ ਝਿੜਕਣ ਵਾਲਾ ਕੰਮ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਇਸ ਟਵੀਟ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕੀਤੀ।

ਕਾਂਗਰਸ ਦਾ ਸਪਸ਼ਟੀਕਰਨ

ਕਾਂਗਰਸ ਦਾ ਸਪਸ਼ਟੀਕਰਨ: ਹਾਲਾਂਕਿ ਟਵੀਟ ’ਤੇ ਵਿਵਾਦ ਵਧਣ ਤੋਂ ਬਾਅਦ ਅਧੀਰ ਰੰਜਨ ਵੱਲੋਂ ਟਵੀਟ ਨੂੰ ਡਿਲੀਟ ਵੀ ਕਰ ਦਿੱਤਾ ਗਿਆ। ਦੂਜੇ ਪਾਸੇ ਕਾਂਗਰਸ ਵੱਲੋਂ ਇਸਦਾ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ। ਅਧੀਰ ਚੌਧਰੀ ਦੇ ਟਵੀਟ ਬਾਰੇ ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਹਮੇਸ਼ਾ ਅੱਧਾ ਅਧੂਰਾ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਬਿਆਨ ਵਿੱਚ ਸਿੱਖ ਦੰਗਿਆਂ ਬਾਰੇ ਕੁਝ ਨਹੀਂ ਬੋਲਿਆ ਗਿਆ, ਇਸ ਦੀ ਗਲਤ ਵਰਤੋਂ ਕੀਤੀ ਗਈ ਹੈ।

ਇਹ ਵੀ ਪੜੋ: ਕੀ ਪੰਜਾਬ 'ਚ ਕਾਂਗਰਸ ਖਾਤਮੇ ਵੱਲ ? ਕੀ ਆਪਣਿਆਂ ਵੱਲੋਂ ਪੁੱਟੇ ਟੋਏ 'ਚ ਡਿੱਗੀ ਕਾਂਗਰਸ ? ਵੇਖੋ ਖਾਸ ਰਿਪੋਰਟ

ਅਧੀਰ ਰੰਜਨ ਨੇ ਕੀਤਾ ਸੀ ਇਹ ਟਵੀਟ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕੀਤਾ ਗਿਆ ਸੀ ਜਿਸ ’ਚ ਰਾਜੀਵ ਗਾਂਧੀ ਦੀਆਂ ਤਸਵੀਰਾਂ ਦੇ ਨਾਲ ਟਵੀਟ 'ਚ ਲਿਖਿਆ, 'ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ।' ਆਲੋਚਨਾ ਤੋਂ ਬਾਅਦ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ।

Last Updated : May 21, 2022, 5:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.