ETV Bharat / city

ਚੰਡੀਗੜ੍ਹ ਏਅਰਪੋਰਟ ਦੇ ਨਾਂਅ ਨੂੰ ਲੈ ਕੇ ਸ਼ਹੀਦ-ਏ-ਆਜ਼ਮ ਦੇ ਭਾਣਜੇ ਨੇ ਦਿੱਤਾ ਮੰਗ ਪੱਤਰ - airport

ਚੰਡੀਗੜ੍ਹ ਏਅਰਪੋਰਟ ਦਾ ਨਾਂਅ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਦਾ ਮਾਮਲੇ 'ਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਭੈ ਸਿੰਘ ਸੰਧੂ ਨੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਗਵਰਨਰ ਨੂੰ ਦਿੱਤਾ ਮੰਗ ਪੱਤਰ।

ਅਭੈ ਸਿੰਘ ਸੰਧੂ ਨੇ ਮੁੱਖ ਮੰਤਰੀ ਨੂੰ ਸੌਂਪਿਆ ਮੰਗ ਪੱਤਰ
author img

By

Published : Feb 26, 2019, 11:27 PM IST

ਚੰਡੀਗੜ੍ਹ: ਕਈ ਵਰ੍ਹਿਆਂ ਤੋਂ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਦਾ ਮਸਲਾ ਅਜੇ ਤੱਕ ਚੰਡੀਗੜ੍ਹ ਅਤੇ ਮੋਹਾਲੀ ਦੀ ਰਾਜਨੀਤੀ ਵਿੱਚ ਫ਼ਸਿਆ ਹੋਇਆ ਹੈ।
ਇਸ ਬਾਬਤ ਅੱਜ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਭੈ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਦੇ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਗਵਰਨਰ ਨੂੰ ਇਸ ਵਿਸ਼ੇ 'ਤੇ ਮੰਗ ਪੱਤਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ 25 ਮਾਰਚ 2008 ਨੂੰ ਅੰਤਰਰਾਸ਼ਟਰੀ ਸਿਵਿਲ ਏਅਰ ਟਰਮੀਨਲ, ਚੰਡੀਗੜ੍ਹ ਦਾ ਨਾਂਅ ਸ਼ਹੀਦ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਰੱਖਣ ਦਾ ਗ਼ੈਰ ਅਧਿਕਾਰਕ ਪ੍ਰਸਤਾਵ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ। ਇਸ ਤੋਂ ਬਾਅਦ ਹਰਿਆਣਾ ਵੱਲੋਂ ਵੀ 28 ਜੂਨ 2010 ਅਤੇ 16 ਸਤੰਬਰ 2010 ਨੂੰ ਵੀ ਇਹੋ ਪ੍ਰਸਤਾਵ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੋਵੇਂ ਹਰਿਆਣਾ ਅਤੇ ਚੰਡੀਗੜ੍ਹ ਇਸ ਗੱਲ ਤੇ ਸਹਿਮਤ ਹਨ ਪਰ ਪੰਜਾਬ ਸਰਕਾਰ ਮੋਹਾਲੀ ਦੇ ਨਾਂਅ ਤੇ ਜ਼ੋਰ ਦੇ ਰਹੀ ਹੈ।
ਅਭੈ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀ ਮੰਗ 23 ਮਾਰਚ, ਸ਼ਹੀਦ-ਏ-ਆਜ਼ਮ ਦਾ ਸ਼ਹੀਦੀ ਦਿਹਾੜੇ, ਤੱਕ ਨਹੀਂ ਮੰਨਦੀ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਵਿੱਢਣਗੇ।

undefined

Intro:ਪਿਛਲੇ 11 ਵਰ੍ਹਿਆਂ ਤੋਂ ਚੰਡੀਗੜ੍ਹ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਕੀਤੇ ਜਾਣ ਦਾ ਮਸਲਾ ਅਜੇ ਤੱਕ ਚੰਡੀਗੜ੍ਹ ਅਤੇ ਮੋਹਾਲੀ ਦੀ ਰਾਜਨੀਤੀ ਵਿਚ ਫਸਿਆ ਹੋਇਆ ਹੈ। ਇਸ ਬਾਬਤ ਅੱਜ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਵਲੋਂ ਅੱਜ ਪੰਜਾਬ ਦੇ ਅਤੇ ਹਰਿਆਣਾ ਦੇ ਮੁੱਖਮੰਤਰੀ ਅਤੇ ਗਵਰਨਰ ਨੂੰ ਇਸ ਵਿਸ਼ੇ 'ਤੇ ਗਿਆਪਨ ਦਿੱਤਾ ਹੈ।

Body:ਅਮਰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਕਿਹਾ ਕਿ ਉਹ ਪਿਛਲੇ 11 ਵਰ੍ਹਿਆਂ ਤੋਂ ਚੰਡੀਗੜ੍ਹ ਦਾ ਏਅਰਪੋਰਟ ਸਿਆਸੀ ਪੇਂਚਾਂ ਵਿਚ ਫਸਿਆ ਹੋਇਆ ਹੈ। ਉਹਨਾਂ ਕਿਹਾ ਕਿ 25 ਮਾਰਚ 2008 ਨੂੰ ਅੰਤਰਰਾਸ਼ਟਰੀ ਸਿਵਿਲ ਏਅਰ ਟਰਮੀਨਲ, ਚੰਡੀਗੜ੍ਹ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਰੱਖਣ ਦਾ ਗੈਰ ਅਧਿਕਾਰਿਕ ਪ੍ਰਸਤਾਵ ਪੰਜਾਬ ਵਿਧਾਨ ਸਭਾ ਵਿਚ ਪਾਸ ਹੋਇਆ ਸੀ।ਇਸ ਤੋਂ ਬਾਅਦ ਹਰਿਆਣਾ ਨੇ ਵੀ 28 ਜੂਨ 2010 ਅਤੇ 16 ਸਿਤੰਬਰ 2010 ਨੂੰ ਵੀ ਇਹੀ ਪ੍ਰਸਤਾਵ ਕੀਤਾ ਗਿਆ ਸੀ। ਉਹਨਾਂ ਅੱਗੇ ਕਿਹਾ ਕਿ ਦੋਵੇਂ ਹਰਿਆਣਾ ਅਤੇ ਚੰਡੀਗੜ੍ਹ ਸਰਕਾਰ ਇਸ ਗੱਲ ਤੇ ਸਹਿਮਤ ਹਨ ਪਰ ਪੰਜਾਬ ਸਰਕਾਰ ਮੋਹਾਲੀ ਦੇ ਨਾਂ ਤੇ ਜ਼ੋਰ ਦੇ ਰਹਿ ਹੈ।
ਬਾਈਟ ਅਭੈ ਸਿੰਘ ਸੰਧੂ ਭਤੀਜਾ ਸ਼ਹੀਦ ਭਗਤ ਸਿੰਘ

ਵਿਓ2 ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੇ ਮੰਗ 23 ਮਾਰਚ, ਜਦ ਸ਼ਹੀਦ ਏ ਆਜ਼ਮ ਦਾ ਜਨਮਦਿਨ ਹੁੰਦਾ ਹੈ, ਤੱਕ ਨਹੀਂ ਮੰਨਦੀ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਵਿੱਢਣਗੇ।

Conclusion:ਇਸ ਮੌਕੇ ਉਹਨਾਂ ਨਾਲ ਮਹਿੰਦਰ ਸਿੰਘ ਮਲਿਕ ਸਾਬਕਾ ਡੀਜੀਪੀ ਹਰਿਆਣਾ, ਪ੍ਰਧਾਨ ਅਖਿਲ ਭਾਰਤੀ ਸ਼ਹੀਦ ਸੰਮਾਨ ਸੰਘਰਸ਼ ਸਮਿਤੀ, ਅਤਰ ਸਿੰਘ ਸੰਧੂ, ਗੁਰੁਗ੍ਰਾਮ, ਪ੍ਰਧਾਨ ਭਗਰ ਸਿੰਘ ਬ੍ਰਿਗੇਡ, ਗੁਰਪਾਲ ਸਿੰਘ ਰਾਣਾ ਸੁਪਰੀਮੋ ਸ਼ਹੀਦ ਸੰਮਾਨ ਏ1 ਸਚਿਵਾਲੇ ਕਾਦੀਪੂਰ ਦਿੱਲੀ, ਮੌਜੂਦ ਸਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.