ਚੰਡੀਗੜ੍ਹ: ਪੰਜਾਬ (Punjab) ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ (MLA Master Baldev Singh) ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਰਾਣਾ ਕੇਪੀ ਸਿੰਘ (Speaker Rana KP Singh) ਨੇ ਮਾਸਟਰ ਬਲਦੇਵ ਸਿੰਘ (Master Baldev Singh) ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਮਾਸਟਰ ਬਲਦੇਵ ਸਿੰਘ (Master Baldev Singh) ਜੈਤੋਂ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ (MLA) ਚੁਣੇ ਗਏ ਸਨ। ਮਾਸਟਰ ਬਲਦੇਵ ਸਿੰਘ (Master Baldev Singh) ਆਮ ਆਦਮੀ ਪਾਰਟੀ (Aam Aadmi Party) ਛੱਡ ਕੇ ਸੁਖਪਾਲ ਖਹਿਰਾ (Sukhpal Khaira) ਦੀ ਪੰਜਾਬ ਏਕਤਾ ਪਾਰਟੀ (Punjab Ekta Party) ਵਿੱਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ: ਅਰੂਸਾ ਆਲਮ ਮਾਮਲੇ 'ਤੇ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ!
ਉਨ੍ਹਾਂ ਨੇ ਫਰੀਦਕੋਟ (Faridkot) ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਲੋਕ ਸਭਾ ਚੋਣਾਂ (Lok Sabha elections) ਵਿੱਚ ਹਾਰ ਗਏ ਸਨ। ਬਾਅਦ ਵਿੱਚ ਬਲਦੇਵ ਸਿੰਘ ਮੁੜ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋ ਗਏ।
ਇਸ ਤੋਂ ਬਾਅਦ ਉਹ ਜੈਤੋਂ ਵਿਧਾਨ ਸਭਾ ਹਲਕੇ (Jaiton Assembly constituency) ਤੋਂ ਵਿਧਾਇਕ (MLA) ਚੁਣੇ ਗਏ। ਜਿਸ ਤੋਂ ਬਾਅਦ ਉਨ੍ਹਾਂ ‘ਆਪ’ ਤੋਂ ਬਗਾਵਤ ਕਰ ਦਿੱਤੀ ਸੀ ਅਤੇ ਸੁਖਪਾਲ ਸਿੰਘ ਖਹਿਰਾ (Sukhpal Khaira) ਨਾਲ ਚਲੇ ਗਏ ਸਨ।
ਇਹ ਵੀ ਪੜ੍ਹੋ: ਥੀਮ ਪਾਰਕ ਦਾ ਦੌਰਾ ਕਰਨ ਅਚਾਨਕ ਪੁੱਜੇ ਸੀ.ਐੱਮ. ਚੰਨੀ