ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਆਪ ਵਿਧਾਇਕ ਇਸ ਬਿੱਲ ਦੇ ਖਰੜੇ ਦੀ ਮੰਗ ਨੂੰ ਲੈ ਕੇ ਅੜ੍ਹੇ ਹੋਏ ਹਨ। ਸੋਮਵਾਰ ਦੁਪਹਿਰ ਤੋਂ ਵਿਧਾਨ ਸਭਾ ਦੇ ਅੰਦਰ ਬੈਠੇ ਆਪ ਵਿਧਾਇਕਾਂ ਦਾ ਧਰਨਾ ਰਾਤ ਭਰ ਜਾਰੀ ਰਿਹਾ।
-
Punjab: AAP MLAs seen sleeping inside the State Assembly last night.
— ANI (@ANI) October 20, 2020 " class="align-text-top noRightClick twitterSection" data="
They had staged a sit-in protest inside the Assembly yesterday against not getting copies of the proposed legislation to be tabled in the special session of Punjab Vidhan Sabha against the central farm laws. pic.twitter.com/kuYZKFuj1b
">Punjab: AAP MLAs seen sleeping inside the State Assembly last night.
— ANI (@ANI) October 20, 2020
They had staged a sit-in protest inside the Assembly yesterday against not getting copies of the proposed legislation to be tabled in the special session of Punjab Vidhan Sabha against the central farm laws. pic.twitter.com/kuYZKFuj1bPunjab: AAP MLAs seen sleeping inside the State Assembly last night.
— ANI (@ANI) October 20, 2020
They had staged a sit-in protest inside the Assembly yesterday against not getting copies of the proposed legislation to be tabled in the special session of Punjab Vidhan Sabha against the central farm laws. pic.twitter.com/kuYZKFuj1b
ਸੋਮਵਾਰ ਨੂੰ ਖੇਤੀ ਸੁਧਾਰ ਕਾਨੂੰਨ ਨੂੰ ਰੱਦ ਕਰਵਾਉਣ ਲਈ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸਿਰਫ਼ 35 ਮਿਨਟ ਹੀ ਚੱਲ ਸਕੀ। ਕਾਰਵਾਈ ਮੰਗਲਵਾਰ ਦੇ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਧਰਨਾ ਲਗਾ ਲਿਆ। ਉਨ੍ਹਾਂ ਦਾ ਕਹਿਣਾ ਹੈ ਜੱਦ ਤੱਕ ਖਰੜੇ ਦੀ ਕਾਪੀ ਨਹੀਂ ਮਿਲਦੀ, ਉਹ ਧਰਨੇ 'ਤੇ ਹੀ ਬੈਠੇ ਰਹਿਣਗੇ।
-
All @AAPPunjab MLAs sitting in vidhan sabha for obtaining the copies of agriculture Bills. ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਾਰਨ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਲਾਇਆ ਧਰਨਾ. @capt_amarinder @JarnailSinghAAP @BhagwantMann @ArvindKejriwal @HarpalCheemaMLA pic.twitter.com/BpxqPcoLZJ
— Ruby AAP (@RubyAap) October 19, 2020 " class="align-text-top noRightClick twitterSection" data="
">All @AAPPunjab MLAs sitting in vidhan sabha for obtaining the copies of agriculture Bills. ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਾਰਨ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਲਾਇਆ ਧਰਨਾ. @capt_amarinder @JarnailSinghAAP @BhagwantMann @ArvindKejriwal @HarpalCheemaMLA pic.twitter.com/BpxqPcoLZJ
— Ruby AAP (@RubyAap) October 19, 2020All @AAPPunjab MLAs sitting in vidhan sabha for obtaining the copies of agriculture Bills. ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਾਰਨ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਲਾਇਆ ਧਰਨਾ. @capt_amarinder @JarnailSinghAAP @BhagwantMann @ArvindKejriwal @HarpalCheemaMLA pic.twitter.com/BpxqPcoLZJ
— Ruby AAP (@RubyAap) October 19, 2020
ਵਿਰੋਧੀ ਧਿਰ ਦੇ ਨੇਤਾ ਤੇ ਆਪ ਪਾਰਟੀ ਆਗੂ ਹਰਪਾਲ ਚੀਮਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਾ ਤਾਂ ਖਰੜੇ ਦੀ ਕਾਪੀ ਸਾਨੂੰ ਦਿੱਤੀ ਗਈ ਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਵਿਧਾਇਕ ਨੂੰ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਨਹੀਂ ਜਾਣਗੇ, ਜਦੋਂ ਤੱਕ ਖਰੜਾ ਜਨਤਕ ਨਹੀਂ ਕੀਤਾ ਜਾਂਦਾ।
ਸਦਨ ਦੇ ਅੰਦਰ ਬੈਠੇ ਸੰਸਦ ਮੈਂਬਰ ਅਮਨ ਅਰੋੜਾ ਨੇ ਫੇਸਬੁੱਕ 'ਤੇ ਲਾਈਵ ਹੋ ਕਿ ਕਿਹਾ ਕਿ ਕਿਸਾਨਾਂ-ਮਜ਼ਦੂਰਾਂ-ਆੜ੍ਹਤੀਆਂ ਨੂੰ ਮਾਰਨ ਵਾਲੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਤੋਂ ਬਚਾਉਣ ਲਈ ਸਰਕਾਰ ਨੇ ਵਿਸ਼ੇਸ਼ ਇਜਲਾਸ ਤਾਂ ਬੁਲਾ ਲਿਆ ਪਰ ਅਜੇ ਤੱਕ ਮਤੇ ਦਾ ਖਰੜਾ ਨਹੀਂ ਦਿਖਾਇਆ ਗਿਆ ਜਿਸ ਨੂੰ ਉਹ ਲੈ ਕੇ ਹੀ ਉਠਣਗੇ। ਜੇ ਕਿਸਾਨ ਵੀਰ ਏਨੀਆਂ ਰਾਤਾਂ ਰੇਲ ਲਾਈਨਾਂ 'ਤੇ ਕੱਟ ਸਕਦੇ ਹਨ ਤਾਂ ਅਸੀਂ ਇੱਕ ਰਾਤ ਵਿਧਾਨ ਸਭਾ ਵਿੱਚ ਕਿਉਂ ਨਹੀਂ ਕੱਟ ਸਕਦੇ?"