ETV Bharat / city

Punjab Assembly elections 2022: AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਇਨ੍ਹਾਂ ਨੂੰ ਦਿੱਤੀ ਟਿਕਟ - Punjab election

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ (Punjab Assembly elections 2022) ਨੂੰ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਆਪਣੀ ਦੂਜੀ ਸੂਚੀ 'ਚ 'ਆਪ' ਨੇ ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਕੁੰਵਰ ਵਿਜੈ ਪ੍ਰਤਾਪ ਨੂੰ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ।

AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
author img

By

Published : Dec 10, 2021, 12:36 PM IST

Updated : Dec 10, 2021, 4:41 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly elections 2022) ਨੂੰ ਲੈ ਕੇ ਆਮ ਆਦਮੀ ਪਾਰਟੀ ਨੇ 30 ਉਮੀਦਵਾਰਾਂ ਦੀ ਦੂਜੀ ਸੂਚੀ (AAP second list of candidates) ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 'ਆਪ' ਵਲੋਂ 12 ਨਵੰਬਰ ਨੂੰ ਆਪਣੇ ਦਸ ਵਿਧਾਇਕਾਂ ਦੀ ਸੂਚੀ ਜਾਰੀ ਕਰੇ ਚੋਣ ਮੈਦਾਨ 'ਚ ਮੁੜ ਉਤਾਰਿਆ ਸੀ। ਹੁਣ ਤੱਕ 117 ਵਿਧਾਨਸਭਾ ਹਲਕਿਆਂ ਵਿੱਚੋਂ 40 ਉਮੀਦਵਾਰ 'ਆਪ' ਚੋਣ ਦੰਗਲ 'ਚ ਉਤਾਰ ਚੁੱਕੀ ਹੈ।

ਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀ
ਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀ

ਆਪਣੀ ਇਸ ਸੂਚੀ 'ਚ ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। 'ਆਪ' ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਜੋ ਬੇਅਦਬੀ ਕੇਸ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ਸੀ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਕਾਂਗਰਸ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ ਸੀ। ਇਸ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਵੀ ਖੁਦ ਕੁੰਵਰ ਵਿਜੈ ਪ੍ਰਤਾਪ ਸਿੰਗ ਵਲੋਂ ਅੰਮ੍ਰਿਤਸਰ ਉੱਤਰੀ ਤੋਂ ਚੋਣ ਲੜਨ ਦੀ ਗੱਲ ਕੀਤੀ ਸੀ।

ਆਮ ਆਦਮੀ ਪਾਰਟੀ ਵਲੋਂ ਖਰੜ ਸੀਟ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਖਰੜ ਦੇ ਮੌਜੂਦਾ ਵਿਧਾਇਕ ਸੀਨੀਅਰ ਪੱਤਰਕਾਰ ਕੰਵਰ ਸੰਧੂ ਹਨ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਦੇਖਿਆ ਗਿਆ ਸੀ। ਕੰਵਰ ਸੰਧੂ ਵਲੋਂ ਚੋਣਾਂ ਤੋਂ ਕੁਝ ਸਮਾਂ ਬਾਅਦ ਹੀ ਖੁਦ ਨੂੰ ਸਿਆਸਤ ਤੋਂ ਵੱਖ ਕਰ ਲਿਆ ਸੀ।

ਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀ
ਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀ

'ਆਪ' ਵਲੋਂ ਇਸ ਵਾਰ ਖਰੜ ਸੀਟ ਤੋਂ ਅਨਮੋਲ ਗਗਨ ਮਾਨ 'ਤੇ ਦਾਅ ਖੇਡਿਆ ਗਿਆ ਹੈ। ਅਨਮੋਲ ਗਗਨ ਮਾਨ ਮੂਲ ਰੂਪ 'ਚ ਪੇਸ਼ੇ ਵਜੋਂ ਗਾਇਕਾ, ਗੀਤਕਾਰ ਅਤੇ ਸੰਗੀਤਕਾਰ ਹੈ ਅਤੇ ਮੋਹਾਲੀ ਦੀ ਰਹਿਣ ਵਾਲੀ ਹੈ। ਅਨਮੋਲ ਗਗਨ ਮਾਨ ਨੇ ਐਮਸੀਐਮ ਡੀਏਵੀ ਕਾਲਜ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਕਈ ਐਵਾਰਡ ਵੀ ਉਨ੍ਹਾਂ ਨੂੰ ਇਸ ਖੇਤਰ 'ਚ ਮਿਲ ਚੁੱਕੇ ਹਨ। ਪਿਛਲੇ ਕਈ ਮਹੀਨਿਆਂ ਤੋਂ ਅਨਮੋਲ ਗਗਨ ਮਾਨ ਖਰੜ ਤੋਂ ਆਮ ਆਦਮੀ ਪਾਰਟੀ ਲਈ ਕਾਫ਼ੀ ਸਰਗਰਮ ਵੀ ਦੇਖੀ ਗਈ ਹੈ।

ਇਸ ਦੇ ਨਾਲ ਹੀ ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਲੁਧਿਆਣਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਲੁਧਿਆਣਾ ਉੱਤਰੀ ਤੋਂ ਮਦਨ ਲਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਆਤਮ ਨਗਰ ਤੋਂ ਕੁਲਵੰਤ ਸਿੱਧੂ ਨੂੰ ਉਮੀਦਾਵਰ ਐਲਾਨਿਆ ਗਿਆ ਹੈ।

ਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀ
ਆਮ ਆਦਮੀ ਪਾਰਟੀ ਨੇ ਲਿਸਟ ਕੀਤੀ ਜਾਰੀ

ਦੱਸ ਦਈਏ ਕਿ 'ਆਪ' ਦੇ ਦੋ ਵਿਧਾਇਕ ਪਿਛਲੇ ਦਿਨੀਂ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਪਾਰਟੀ ਵਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਸੀ। 'ਆਪ' ਵਲੋਂ ਜਾਰੀ ਕੀਤੀ ਇਸ ਸੂਚੀ 'ਚ ਆਪਣੇ ਦਸ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਜਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। 'ਆਪ' ਵਲੋਂ 2017 ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਕਿਸਮਤ ਅਜਮਾਈ ਸੀ ਅਤੇ ਸੂਬੇ 'ਚ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਵਜੋਂ ਨਿਕਲ ਕੇ ਸਾਹਮਣੇ ਆਈ ਸੀ।

ਇਨ੍ਹਾਂ ਉਮੀਦਵਾਰਾਂ ਦਾ ਕੀਤਾ ਐਲਾਨ

  1. ਵਿਭੂਤੀ ਸ਼ਰਮਾ, ਪਠਾਨਕੋਟ
  2. ਰਮਨ ਬਹਿਲ, ਗੁਰਦਾਸਪੁਰ
  3. ਸ਼ਮਸ਼ੇਰ ਸਿੰਘ, ਦੀਨਾਨਗਰ
  4. ਜਗਰੂਪ ਸਿੰਘ ਸੇਖਵਾਂ, ਕਾਦੀਆਂ
  5. ਸ਼ੈਰੀ ਕਲਸੀ, ਬਟਾਲਾ
  6. ਬਲਬੀਰ ਸਿੰਘ ਪੰਨੂ, ਫਤਿਹਗੜ੍ਹ ਚੂੜੀਆਂ
  7. ਕੁੰਵਰ ਵਿਜੈ ਪ੍ਰਤਾਪ, ਅੰਮ੍ਰਿਤਸਰ ਉੱਤਰੀ
  8. ਡਾ. ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੱਖਣੀ
  9. ਲਾਲਜੀਤ ਸਿੰਘ ਭੁੱਲਰ, ਪੱਟੀ
  10. ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ
  11. ਡਾ ਰਵਜੋਤ, ਸ਼ਾਮ ਚੁਰਾਸੀ
  12. ਲਲਿਤ ਮੋਹਾਨ ਬੱਲੂ ਪਾਠਕ, ਨਵਾਂ ਸ਼ਹਿਰ
  13. ਅਨਮੋਲ ਗਗਨ ਮਾਨ, ਖਰੜ
  14. ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਪੂਰਬੀ
  15. ਕੁਲਵੰਤ ਸਿੰਘ ਸਿੱਧੂ, ਆਤਮ ਨਗਰ
  16. ਮਨਵਿੰਦਰ ਸਿੰਘ ਗਿਆਸਪੁਰਾ, ਪਾਇਲ
  17. ਨਰੇਸ਼ ਕਟਾਰੀਆ, ਜੀਰਾ
  18. ਜਗਦੀਪ ਸਿੰਘ ਕਾਕਾ ਬਰਾੜ, ਸ੍ਰੀ ਮੁਕਤਸਰ ਸਾਹਿਬ
  19. ਗੁਰਦਿੱਤ ਸਿੰਘ ਸੇਖੋਂ, ਫਰੀਦਕੋਟ
  20. ਬਲਕਾਰ ਸਿੰਘ ਸਿੱਧੂ, ਰਾਮਪੁਰਾ ਫੂਲ
  21. ਨੀਨਾ ਮਿੱਤਲ, ਰਾਜਪੁਰਾ
  22. ਹਰਮੀਤ ਸਿੰਘ ਪਠਾਨਮਾਜਰਾ, ਸਨੌਰ
  23. ਚੇਤਨ ਸਿੰਘ ਜੌਡਾਮਾਜਰਾ, ਸਮਾਣਾ
  24. ਮਦਨ ਲਾਲ ਬੱਗਾ, ਲੁਧਿਆਣਾ ਉੱਤਰੀ
  25. ਜੀਵਨ ਸਿੰਘ ਸੰਗੋਵਾਲ, ਗਿੱਲ
  26. ਗੁਰਮੀਤ ਸਿੰਘ ਖੁੱਡੀਆ, ਲੰਬੀ
  27. ਗੁਰਲਾਲ ਘਨੌਰ, ਘਨੌਰ
  28. ਲਾਭ ਸਿੰਘ ਉਗੋਕੋ, ਭਦੌੜ
  29. ਲਾਲ ਚੰਦ ਕਟਾਰੂਚੱਕ, ਭੋਆ
  30. ਹਰਭਜਨ ਸਿੰਘ ਈ.ਟੀ.ਓ, ਜੰਡਿਆਲਾ

ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਲਿਸਟ ’ਚ 10 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਜੋ ਹੇਠ ਲਿਖੇ ਹਨ...

  1. ਗੜਸਸ਼ੰਕਰ ਤੋਂ ਜੈ ਕਿਸ਼ਨ ਰੋੜੀ
  2. ਜਗਰਾਓ ਤੋਂ ਸਰਬਜੀਤ ਮਾਣੂਕੇ
  3. ਨਿਹਾਲ ਸਿੰਘ ਵਾਲਾ ਤੋਨਮਨਜੀਤ ਬਿਲਾਸਪੁਰ
  4. ਕੋਟਕਪੁਰਾ ਤੋਂ ਕੁਲਤਾਰ ਸੰਧਵਾ
  5. ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ
  6. ਬੁਢਲਾਡਾ ਤੋ ਪਿੰਸੀਪਲ ਬੁੱਧਰਾਮ
  7. ਦਿੜਬਾ ਤੋਂ ਹਰਪਾਲ ਚੀਮਾ
  8. ਸੁਨਾਮ ਤੋਂ ਅਮਨ ਅਰੋੜਾ
  9. ਬਰਨਾਲਾ ਤੋਂ ਮੀਤ ਹੇਅਰ
  10. ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਇਹ ਵੀ ਪੜੋ: ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ

Last Updated : Dec 10, 2021, 4:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.