ETV Bharat / city

ਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇ

ਚੰਡੀਗੜ੍ਹ ਦਾ ਸੈਲਫ਼ ਹੈਲਪ ਗਰੁੱਪ ਜਿਨ੍ਹਾਂ ਨੇ ਪਲਾਸਟਿਕ ਪੈਨਾਂ ਦੀ ਥਾਂ ਬਾਇਓਡਿਗਰੈਬਲ ਪੈਨ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਇਹ ਪੈਨ 99% ਕਾਗਜ਼ ਨਾਲ ਬਣੇ ਹਨ ਤੇ ਇਸ ਪੇਨ ਦੀ ਕੀਮਤ ਕੇਵਲ 5 ਰੁਪਏ ਹੈ।

ਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇ
ਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇ
author img

By

Published : Nov 11, 2020, 2:31 PM IST

ਚੰਡੀਗੜ੍ਹ: ਕਿਹਾ ਜਾਂਦਾ ਹੈ,"ਜੇ ਨੌਜਵਾਨ ਉੱਠ ਖੜ੍ਹੇ ਹੋ ਗਏ ਤਾਂ ਬਦਲਾਅ ਜ਼ਰੂਰ ਹੋਵੇਗਾ।" ਇਸੇ ਗੱਲ ਨੂੰ ਸੱਚ ਕੀਤਾ ਹੈ ਚੰਡੀਗੜ੍ਹ ਦੇ ਸੈਲਫ਼ ਹੈਲਪ ਗਰੁੱਪ ਨੇ, ਜਿਨ੍ਹਾਂ ਨੇ ਪਲਾਸਟਿਕ ਪੈਨਾਂ ਦੀ ਥਾਂ ਬਾਇਓਡਿਗਰੈਬਲ ਪੈਨ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਵਾਤਾਵਰਣ ਨੂੰ ਸਾਫ਼ ਬਣਾਉਣ ਲਈ ਇਹ ਬਹੁਤ ਛੋਟਾ ਕਦਮ ਹੈ ਪਰ ਕਹਿੰਦੇ ਨੇ,"ਬੁੰਦ ਬੁੰਦ ਨਾਲ ਸਾਗਰ ਭਰਦਾ ਹੈ।"

ਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇ

ਪੈਨ ਦੀ ਖ਼ਾਸੀਅਤ

ਇਸ ਬਾਬਤ ਜਦੋਂ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੈਨ 99% ਕਾਗਜ਼ ਨਾਲ ਬਣੇ ਹਨ ਤੇ ਸਿਰਫ਼ ਇਸ 'ਚ ਰਿਫ਼ਲ ਹੀ ਪਲਾਸਟਿਕ ਦਾ ਹੈ। ਖ਼ਾਸ ਗੱਲ ਇਹ ਹੈ ਕਿ ਪੈਨ ਦੇ ਅਖ਼ੀਰ ਵਾਲੇ ਹਿੱਸੇ 'ਚ ਬੀਜ ਪਾਏ ਹੋਏ ਹਨ। ਜਦੋਂ ਵੀ ਪੈਨ ਖ਼ਤਮ ਹੋਵੇ ਤਾਂ ਉਸ ਨੂੰ ਕਿਸੇ ਬੂਟੇ 'ਚ ਪਾ ਦਿਓ, ਇਹ ਪੈਨ ਜਾਂਦਾ ਜਾਂਦਾ ਇੱਕ ਬੂਟਾ ਦੇ ਜਾਂਦਾ ਹੈ।

ਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇ
ਇੱਕ ਵੱਖਰਾ ਉਪਰਾਲਾ: ਪੈਨ ਤੋਂ ਉੱਗਣਗੇ ਬੂਟੇ

ਇੱਕ ਵੱਖਰੀ ਸੋਚ

ਗਰੁੱਪ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 2017 'ਚ 10 ਦਿਨਾਂ ਲਈ ਰੂਸ 'ਚ ਇੱਕ ਸਮੇਲਨ ਵਿੱਚ ਭੇਜਿਆ ਗਿਆ ਸੀ ਤੇ ਉੱਥੇ ਉਨ੍ਹਾਂ ਦੇਖਿਆ ਕਿ ਇਹ ਬਹੁਤ ਉਤਮ ਹੈ ਪਰ ਭਾਰਤ 'ਚ ਇਹ ਵਿਚਾਰ ਅੱਜੇ ਤੱਕ ਨਹੀਂ ਅਪਣਾਇਆ ਗਿਆ ਤਾਂ ਈਕੋ ਫ੍ਰੇਂਡਲੀ ਦੀਵਾਲੀ ਮਨਾਉਣ ਲਈ ਅਸੀਂ ਇਹ ਪੈਨਾਂ ਦਾ ਨਿਰਮਾਣ ਕਰ ਰਹੇ ਹਾਂ।

ਜ਼ਿਕਰਯੋਗ ਹੈ ਕਿ ਇਸ ਪੇਨ ਦੀ ਕੀਮਤ ਕੇਵਲ 5 ਰੁਪਏ ਹੈ। ਇੱਕ ਚੰਗੇ ਵਾਤਾਵਰਣ 'ਚ ਰਹਿਣ ਲਈ ਬਦਲਾਅ ਜ਼ਰੂਰੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.