ਚੰਡੀਗੜ੍ਹ: AYKAI ਹਸਪਤਾਲ ਦੇ ਮੁੱਖ ਯੂਰੋਲੋਜਿਸਟ ਅਤੇ ਟ੍ਰਾਂਸਪਲਾਂਟ ਸਰਜਨ, ਸਟੇਟ ਐਵਾਰਡੀ ਡਾ. ਬਲਦੇਵ ਸਿੰਘ ਔਲਖ ਵਲੋਂ ਲਿਖੀ ਪ੍ਰੋਸਟੇਟ(ਗਦੂਦ) ਕੈਂਸਰ ਬਾਰੇ ਮੁੱਢਲੀ ਜਾਣਕਾਰੀ ਦਿੰਦੀ ਪੁਸਤਕ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਲੋਕ ਅਰਪਣ ਕੀਤੀ ਗਈ। ਪ੍ਰੋਸਟੇਟ ਕੈਂਸਰ ਆਮ ਕੈਂਸਰਾਂ ਵਿੱਚੋਂ ਇੱਕ ਹੈ ਜੋ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਵੱਖ-ਵੱਖ ਮਰੀਜ਼ਾਂ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦਾ ਹੈ। ਇਸ ਲਈ ਜਨਤਾ ਨੂੰ ਯੋਗ ਮਾਮਲਿਆਂ ਦੇ ਮਾਹਰ ਕੋਲੋਂ ਆਪਣੇ ਸੰਬੰਧਤ ਮਾਮਲਿਆਂ ਵਿੱਚ ਇਲਾਜ ਦੇ ਅਸਲ ਕੋਰਸ ਨੂੰ ਜਾਣਨ ਦੀ ਜ਼ਰੂਰਤ ਹੈ ਤਾਂ ਜੋ ਉਹ ਵਟਸਐਪ, ਇੰਟਰਨੈਟ ਜਾਂ ਅਖੌਤੀ ਅਨਪੜ੍ਹ ਮਾਹਿਰਾਂ ਦੀ ਜਾਣਕਾਰੀ ਦਾ ਸ਼ਿਕਾਰ ਨਾ ਹੋਣਾ। ਇਹ ਪੁਸਤਕ ਕੈਂਸਰ ਲੱਛਣ ਅਤੇ ਸੰਕੇਤਾਂ, ਇਲਾਜ, ਪੜਾਵਾਂ, ਸਰਜਰੀ, ਰੇਡੀਓਥੈਰੇਪੀ, ਹਾਰਮੋਨਲ ਥੈਰੇਪੀ ਅਤੇ ਇਨ੍ਹਾਂ ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਦੀ ਖੁਰਾਕ ਸਬੰਧੀ ਵੱਖੋ-ਵੱਖਰੇ ਢੰਗਾਂ ਬਾਰੇ ਦੱਸਦੀ ਹੈ।
ਡਾ. ਔਲਖ ਨੇ ਕਿਹਾ ਕਿ ਚੰਗੀ ਖ਼ਬਰ ਹੈ ਕਿ ਪ੍ਰੋਸਟੇਟ ਕੈਂਸਰ ਸਭ ਤੋਂ ਇਲਾਜ਼ਯੋਗ ਹੈ ਅਤੇ ਹੋ ਸਕਦਾ ਹੈ ਕਿ ਉਹ ਮਰੀਜ਼ਾਂ ਨੂੰ ਨਾ ਮਾਰ ਸਕਣ ਪਰ ਬੁਰੀ ਖ਼ਬਰ ਇਹ ਹੈ ਕਿ ਮਰੀਜ਼ ਕਾਫ਼ੀ ਦੇਰ ਬਾਅਦ ਯੂਰੋਲੋਜਿਸਟ ਦੀ ਸਲਾਹ ਲੈਂਦੇ ਹਨ, ਕਿਉਂਕਿ ਪ੍ਰੋਸਟੇਟ ਕੈਂਸਰ ਪਿਸ਼ਾਬ ਅਤੇ ਸੈਕਸ ਨਾਲ ਜੁੜਿਆ ਹੋਇਆ ਮੁੱਦਾ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਪਹਿਲਾਂ ਤੋਂ ਹੀ ਵਿਆਪਕ ਤੌਰ 'ਤੇ ਫੈਲ ਚੁੱਕਿਆ ਹੁੰਦਾ ਹੈ, ਜਦੋਂ ਮਰੀਜ਼ ਯੂਰੋਲੋਜਿਸਟ ਕੋਲ ਪਹੁੰਚਦਾ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 2021 ਦੇ ਪ੍ਰੋਸਟੇਟ ਕੈਂਸਰ ਦੀਆਂ ਰਿਪੋਰਟਾਂ ਅਨੁਸਾਰ ਭਾਰਤ ਵਿੱਚ 14 ਲੱਖ ਲੋਕ ਪ੍ਰਭਾਵਤ ਹੋਏ ਹਨ। ਜਿਨ੍ਹਾਂ ਨੇ ਹਸਪਤਾਲ ਦੀ ਸਲਾਹ ਲਈ ਹੈ, ਪਰ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਡਾ. ਔਲਖ ਨੇ ਸਲਾਹ ਦਿੱਤੀ ਹੈ ਕਿ 50 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਨੂੰ ਖੂਨ ਦਾ ਟੈਸਟ (ਪੀਐਸਏ) ਨਿਯਮਤ ਰੂਪ ਵਿੱਚ ਕਰਵਾਉਣਾ ਚਾਹੀਦਾ ਹੈ। ਬਲਬੀਰ ਸਿੱਧੂ ਨੇ ਡਾ. ਔਲਖ ਅਤੇ ਡਾ: ਬਿੰਦਰਾ ਨੂੰ ਇਸ ਪੁਸਤਕ ਦੇ ਸੰਪਾਦਕ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਕਿਤਾਬ ਨਾਲ ਆਮ ਆਦਮੀ ਦੀ ਕੀਮਤੀ ਜਾਨਾਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਪੁਸਤਕ ਦੇ ਸੰਪਾਦਕ ਡਾ. ਅਪਾਰ ਸਿੰਘ ਬਿੰਦਰਾ ਨੇ ਸਿਹਤ ਮੰਤਰੀ, ਵੀ.ਸੀ., ਡਾਇਰੈਕਟਰ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਕਿਤਾਬਾਂ ਲੈਕੇ ਆਉਂਦੇ ਰਹਿਣਗੇ।
ਇਹ ਵੀ ਪੜ੍ਹੋ:ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨੇ ਮਿਲਖਾ ਸਿੰਘ ਦੀ ਮੌਤ ’ਤੇ ਪ੍ਰਗਟ ਕੀਤਾ ਦੁੱਖ