ਚੰਡੀਗੜ: ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਦੇ ਚੌਥੇ ਦਿਨ ਸਰਕਾਰੀ ਏਜੰਸੀਆਂ (Government agencies) ਵੱਲੋਂ 93266.413 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ (Punjab Food and Civil Supplies Minister Punjab Shri Bharat Bhushan Ashu) ਨੇ ਦੱਸਿਆ ਕਿ ਖਰੀਦ ਦੇ ਚੌਥੇ ਦਿਨ ਸੂਬੇ ਦੀਆਂ ਮੰਡੀਆਂ ਵਿੱਚ 232915.333 ਮੀਟ੍ਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਵਲੋਂ ਅਤੇ 8310 ਮੀਟ੍ਰਿਕ ਟਨ (Metric tons) ਮਿਲਰਜ ਵਲੋਂ ਖਰੀਦਿਆ ਗਿਆ ਹੈ।
ਕਿਸਾਨਾਂ ਦੀ 158.32 ਕਰੋੜ ਦੀ ਰਾਸ਼ੀ ਕੀਤੀ ਗਈ ਕਲੀਅਰ : ਕੈਬਨਿਟ ਮੰਤਰੀ
ਉਨਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਖਰੀਦ ਦੇ ਤੀਜੇੇ ਦਿਨ 98353.50 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਆਸ਼ੂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਕੁੱਲ 278483.25 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋ 241225.30 ਮੀਟ੍ਰਿਕ ਟਨ (Metric tons) ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ (Department) ਵੱਲੋਂ ਕਿਸਾਨਾਂ ਦੇ 158.32 ਕਰੋੜ ਦੀ ਰਾਸ਼ੀ ਕਲੀਅਰ (Clear the amount) ਕਰ ਦਿੱਤੀ ਗਈ ਹੈ।
-
Congress Government under the leadership of Chief Minister Charanjit Singh Channi is committed towards timely procurement of paddy. pic.twitter.com/wpM9E9VVEZ
— Punjab Congress (@INCPunjab) October 6, 2021 " class="align-text-top noRightClick twitterSection" data="
">Congress Government under the leadership of Chief Minister Charanjit Singh Channi is committed towards timely procurement of paddy. pic.twitter.com/wpM9E9VVEZ
— Punjab Congress (@INCPunjab) October 6, 2021Congress Government under the leadership of Chief Minister Charanjit Singh Channi is committed towards timely procurement of paddy. pic.twitter.com/wpM9E9VVEZ
— Punjab Congress (@INCPunjab) October 6, 2021
ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕੀਤਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjb CM Charanjit Singh Channi) ਵਲੋਂ ਵੀ ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ 'ਤੇ ਸ਼ੇਅਰ ਕੀਤਾ ਗਿਆ ਹੈ ਕਿ ਪੰਜਾਬ ਵਿਚ ਝੋਨਾ ਖਰੀਦ ਦੇ ਤੀਜੇ ਦਿਨ 75484.41 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਇਸ ਦੌਰਾਨ ਪੋਸਟ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ (Punjab Government) ਕਿਸਾਨਾਂ ਦਾ ਦਾਣਾ-ਦਾਣਾ ਚੁੱਕਣ ਲਈ ਵਚਨਬੱਧ ਹੈ।
ਝੋਨੇ ਦੀ ਖਰੀਦ ਲਈ ਤਰੀਕ ਅੱਗੇ ਪਾਉਣ 'ਤੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਨੇ ਕੀਤਾ ਸੀ ਪ੍ਰਦਰਸ਼ਨ
ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਝੋਨੇ ਦੀ ਖਰੀਦ ਲਈ ਤਰੀਕ ਅੱਗੇ ਪਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਲਾਮਬੰਦ ਹੋ ਕੇ ਸਰਕਾਰ ਦਾ ਵਿਰੋਧ ਕੀਤਾ ਗਿਆ। ਮੰਤਰੀਆਂ ਤੇ ਡੀ.ਸੀ. ਦਫਤਰਾਂ ਦਾ ਘਿਰਾਓ ਕੀਤਾ ਗਿਆ। ਜਿਸ ਮਗਰੋਂ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ ਤਰੀਕ ਮਿੱਥ ਦਿੱਤੀ ਗਈ ਅਤੇ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ-ਲਖੀਮਪੁਰ ਹਿੰਸਾ ਮਾਮਲਾ: ਸੁਪਰੀਮ ਕੋਰਟ ਨੇ ਖੁਦ ਲਿਆ ਨੋਟਿਸ, ਅੱਜ ਹੋਵੇਗੀ ਸੁਣਵਾਈ