ਚੰਡੀਗੜ੍ਹ: ਸ਼ਹਿਰ ਵਿੱਚ ਲਗਾਤਾਰ ਕੋਰੋਨਾ ਦੇ ਚਲਦੇ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। 12 ਲੱਖ ਦੀ ਅਬਾਦੀ ਵਾਲੇ ਚੰਡੀਗੜ੍ਹ ਵਿੱਚ ਹੁਣ ਤੱਕ 585 ਵਿਅਕਤੀ ਕੋਰੋਨਾ ਦੀ ਲਾਗ ਕਾਰਨ ਮਰ ਚੁੱਕੇ ਹਨ, ਜੋ ਕਿ 12 ਲੱਖ ਦੀ ਆਬਾਦੀ ਦੇ ਮੁਤਾਬਕ ਬਹੁਤ ਜ਼ਿਆਦਾ ਹੈ। ਸਿਹਤ ਮੰਤਰਾਲੇ ਨੇ ਚੰਡੀਗੜ੍ਹ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ।
ਦਸ ਦੇਈਏ ਕਿ ਸ਼ਹਿਰ ਵਿੱਚ ਹਰ ਰੋਜ਼ 7 ਤੋਂ 10 ਲੋਕ ਕੋਰੋਨਾ ਤੋਂ ਮਰ ਰਹੇ ਹਨ। ਮੌਤ ਦੇ ਅੰਕੜਿਆਂ ਵਿੱਚ ਵਾਧਾ ਹੋਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਲੋਕ ਟੀਕਾ ਲਗਵਾਉਣ ਲਈ ਅੱਗੇ ਨਹੀਂ ਆ ਰਹੇ ਅਤੇ ਜਿਨ੍ਹਾਂ ਲੋਕ ਦੀ ਸੰਕਰਮਣ ਨਾਲ ਮੌਤ ਹੋ ਰਹੀ ਹੈ। ਉਨ੍ਹਾਂ ਵਿੱਚ ਜਿਆਦਾਤਰ ਲੋਕ ਪਹਿਲਾਂ ਹੀ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ। ਅਜਿਹੀ ਸਥਿਤੀ ਵਿੱਚ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਅਤੇ ਜੋ ਕਿਸੇ ਬਿਮਾਰੀ ਤੋਂ ਪੀੜਤ ਹੈ ਉਨ੍ਹਾਂ ਲਾਜ਼ਮੀ ਤੌਰ 'ਤੇ ਟੀਕੇ ਲਗਵਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:ਕੈਪਟਨ ਵਰਚੁਅਲੀ ਅੱਜ ਕਰਨਗੇ ਕੈਬਿਨੇਟ ਮੀਟਿੰਗ
ਚੰਡੀਗੜ੍ਹ ਵਿੱਚ ਪਿਛਲੇ 11 ਦਿਨਾਂ ਵਿੱਚ 107 ਵਿਅਕਤੀਆਂ ਦੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਗਈ। ਸ਼ਹਿਰ ਵਿੱਚ ਹਰ ਰੋਜ਼ 7 ਤੋਂ 10 ਲੋਕ ਲਾਗ ਦੇ ਕਾਰਨ ਮਰ ਰਹੇ ਹਨ ਪਰ ਸਿਹਤ ਵਿਭਾਗ ਇਨਫੈਕਸ਼ਨ ਕਾਰਨ ਵੱਧ ਰਹੀਆਂ ਮੌਤਾਂ ਦੇ ਮਾਮਲਿਆਂ ਨੂੰ ਰੋਕ ਨਹੀਂ ਪਾ ਰਿਹਾ ਹੈ। ਕਾਰਨ ਸ਼ਹਿਰ ਵਿੱਚ ਡਾਕਟਰੀ ਬੁਨਿਆਦੀ ਢਾਂਚੇ ਦੀ ਘਾਟ, ਮਰੀਜ਼ਾਂ ਦੀ ਵਧਦੀ ਗਿਣਤੀ ਦੇ ਚਲਦੇ ਕਮੀਂ ਸਾਹਮਣੇ ਆ ਗਈ ਹੈ। ਸ਼ਹਿਰ ਦੇ ਕਈ ਹਸਪਤਾਲਾਂ ਵਿੱਚ ਵੈਂਟੀਲੇਟਰਾਂ, ਆਕਸੀਜਨ ਸਿਲੰਡਰ ਤੋਂ ਲੈ ਕੇ ਬੈਡ ਤੱਕ ਦੀ ਕਮੀ ਸਾਹਮਣੇ ਆ ਰਹੀ ਹੈ।