ਚੰਡੀਗੜ੍ਹ: ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਯੂਨੀਵਰਸਿਟੀ ਵਿੱਚ ਸਾਲ 1971-74 ਦੇ ਸੈਸ਼ਨ ਦੌਰਾਨ ਦਾਖ਼ਲਾ ਲਿਆ ਸੀ। ਸੁਸ਼ਮਾ ਨੇ ਇੱਥੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਸਵਰਾਜ ਦੀ ਪਹਿਲੀ ਬਰਸੀ ਮੌਕੇ ਪੰਜਾਬ ਯੂਨੀਵਰਸਿਟੀ ਨੇ ਆਪਣੇ ਅਧਿਕਾਰਕ ਖਾਤੇ ਤੋਂ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਯੂਨੀਵਰਸਿਟੀ ਨੇ ਰਿਕਾਰਡ ਵਿੱਚ ਮੌਜੂਦ ਦਾਖ਼ਲਾ ਫਾਰਮ ਵਿੱਚ ਸਾਲ 1971 ਦੀ ਫੋਟੋ ਸਾਂਝੀ ਕਰਦਿਆਂ ਸੁਸ਼ਮਾ ਨੂੰ ਨੈਤਿਕਤਾ ਅਤੇ ਵਚਨਬੱਧਤਾ ਦਾ ਪ੍ਰਤੀਕ ਦੱਸਿਆ।
ਇੱਕ ਹੋਰ ਟਵੀਟ ਵਿੱਚ ਸੁਸ਼ਮਾ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ, ਸੁਸ਼ਮਾ ਸਵਰਾਜ ਸਭ ਤੋਂ ਪਹਿਲਾਂ ਯੂਨੀਵਰਸਿਟੀ ਕੈਂਪਸ ਵਿੱਚ 1969 ਵਿੱਚ ਹਿੰਦੀ ਭਾਸ਼ਾ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਅੰਬਾਲਾ ਤੋਂ ਆਈ ਸੀ।
ਸੁਸ਼ਮਾ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਆਫ਼ ਲਾਅ ਦੀ ਵਿਦਿਆਰਥੀ ਸੀ। ਯੂਨੀਵਰਸਿਟੀ ਨੇ ਇੱਕ ਹੋਰ ਤਸਵੀਰ ਸਾਂਝੀ ਕਰਦਿਆਂ ਸੁਸ਼ਮਾ ਨੂੰ ਹੋਰ ਵਿਦਿਆਰਥੀਆਂ ਨਾਲ ਵਿਖਾਇਆ, ਜਿਸ ਵਿੱਚ ਉਹ ਪੁਰਸਕਾਰਾਂ ਨਾਲ ਮੌਜੂਦ ਸਨ।