ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੁਨੀਆਂ ਭਰ ਵਿੱਚ ਖ਼ੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ। ਇਸ ਖ਼ੁਸ਼ੀ ਨੂੰ ਮਨਾਉਣ ਦੇ ਲਈ ਚੰਡੀਗੜ੍ਹ ਦੇ ਸੈਕਟਰ 19 ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ 501 ਕਿੱਲੋ ਦਾ ਕੇਕ ਕੱਟਿਆ ਗਿਆ। ਕੇਕ ਦੀ ਉਚਾਈ 6 ਇੰਚ ਤੇ 22 ਫਿੱਟ ਲੰਬਾ ਸੀ ਅਤੇ ਕੇ ਘਟਣ ਤੋਂ ਬਾਅਦ ਉੱਥੇ ਮੌਜੂਦ ਸੰਗਤਾਂ ਨੂੰ ਪ੍ਰਸ਼ਾਦ ਦੇ ਤੌਰ ਤੇ ਵੰਡਿਆ ਗਿਆ।
ਇਸ ਮੌਕੇ ਬੇਕਰੀ ਦੇ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਨੇ 3 ਦਿਨ ਪਹਿਲਾਂ ਇਸ ਕੇਕ ਨੂੰ ਬਣਾਉਣ ਦਾ ਸੋਚਿਆ ਸੀ ਕਿਉਂਕਿ ਪਿਛਲੀ ਵਾਰ 550 ਪ੍ਰਕਾਸ਼ ਪਰੁਬ ਦੇ 'ਤੇ ਉਨ੍ਹਾਂ ਦੀ ਬੇਕਰੀ ਦੀ ਵੱਲੋਂ ਤੋਂ 550 ਕਿੱਲੋ ਦਾ ਕੇਕ ਬਣਾਇਆ ਗਿਆ ਸੀ। ਇਸ ਸਾਲ ਪੰਜ 501 ਕਿੱਲੋ ਦਾ ਕੇਕ ਬਣਾਏ ਗਏ ਜਿਸ ਨੂੰ ਪੰਜ ਕਾਰੀਗਰਾਂ ਨੇ ਤਿਆਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਲੋਕ ਵੱਖ-ਵੱਖ ਤਰੀਕੇ ਦੇ ਨਾਲ ਪ੍ਰਸ਼ਾਦ ਵੰਡਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਦ ਦੇ ਤੌਰ 'ਤੇ ਲੋਕਾਂ ਨੂੰ ਕੇਕ ਵੰਡ ਰਹੇ ਹਨ।