ETV Bharat / city

ਪੰਜਾਬ ਵਿੱਚ 3859 ਪੁਲਿਸ ਕਰਮਚਾਰੀਆਂ ਨੇ ਲਗਵਾਇਆ ਕੋਵਿਡ ਟੀਕਾ - ਟੀਕਾਕਰਣ ਮੁਹਿੰਮ

ਕੋਵਿਡ-19 ਟੀਕਾਕਰਣ ਮੁਹਿੰਮ ਤਹਿਤ ਮਹਿਜ਼ 4 ਦਿਨਾਂ ਵਿੱਚ ਟੀਕਾ ਲਗਵਾਉਣ ਵਾਲੇ ਪੰਜਾਬ ਪੁਲਿਸ ਕਰਮਚਾਰੀਆਂ ਦੀ ਕੁੱਲ ਗਿਣਤੀ 3859 ਤੱਕ ਪਹੁੰਚ ਗਈ ਹੈ। ਰਾਜ ਭਰ ਵਿਚ ਅੱਜ ਕੁੱਲ 1900 ਪੁਲਿਸ ਮੁਲਾਜ਼ਮਾਂ ਵੱਲੋਂ ਟੀਕਾ ਲਗਵਾਇਆ ਗਿਆ।

ਪੰਜਾਬ ਵਿੱਚ 3859 ਪੁਲਿਸ ਕਰਮਚਾਰੀਆਂ ਨੇ ਲਗਵਾਇਆ ਕੋਵਿਡ ਟੀਕਾ

author img

By

Published : Feb 5, 2021, 9:40 PM IST

ਚੰਡੀਗੜ੍ਹ: ਕੋਵਿਡ-19 ਟੀਕਾਕਰਣ ਮੁਹਿੰਮ ਤਹਿਤ ਮਹਿਜ਼ 4 ਦਿਨਾਂ ਵਿੱਚ ਟੀਕਾ ਲਗਵਾਉਣ ਵਾਲੇ ਪੰਜਾਬ ਪੁਲਿਸ ਕਰਮਚਾਰੀਆਂ ਦੀ ਕੁੱਲ ਗਿਣਤੀ 3859 ਤੱਕ ਪਹੁੰਚ ਗਈ ਹੈ। ਰਾਜ ਭਰ ਵਿਚ ਅੱਜ ਕੁੱਲ 1900 ਪੁਲਿਸ ਮੁਲਾਜ਼ਮਾਂ ਵੱਲੋਂ ਟੀਕਾ ਲਗਵਾਇਆ ਗਿਆ।

ਇੱਕੋ ਦਿਨ ਵਿੱਚ 372 ਪੁਲਿਸ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਵਾਲਾ ਲੁਧਿਆਣਾ ਪੁਲਿਸ ਕਮਿਸ਼ਨਰੇਟ ਮੋਹਰੀ ਰਿਹਾ।

ਮੁਹਿੰਮ ਦੇ ਚੌਥੇ ਦਿਨ ਟੀਕਾ ਲਗਵਾਉਣ ਵਾਲੇ ਸੀਨੀਅਰ ਅਧਿਕਾਰੀਆਂ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਾਨੂੰਨ ਤੇ ਵਿਵਸਥਾ ਅਜੇ ਕੁਮਾਰ ਪਾਂਡੇ, ਵਿਜੀਲੈਂਸ ਬਿਊਰੋ ਦੇ ਦੋ ਆਈਜੀਪੀਜ਼ ਲਕਸ਼ਮੀ ਕਾਂਤ ਯਾਦਵ ਅਤੇ ਵਿਭੂ ਰਾਜ ਤੋਂ ਇਲਾਵਾ ਚਾਰ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਤੇ ਚਾਰ ਕਮਾਂਡੈਂਟ ਸ਼ਾਮਲ ਸਨ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਉਨ੍ਹਾਂ ਸਾਰੇ ਪੁਲਿਸ ਕਰਮੀਆਂ ਦੀ ਸ਼ਲਾਘਾ ਕੀਤੀ, ਜੋ ਸਵੈ-ਇੱਛਾ ਨਾਲ ਖੁਦ ਨੂੰ ਅਤੇ ਆਪਣੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ ਲਈ ਅੱਗੇ ਆਏ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਫ਼ਰੰਟਲਾਈਨ ਵਰਕਰਾਂ ਲਈ ਕੋਵਿਡ-19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.