ETV Bharat / city

ਸਿੱਖਿਆ ਵਿਭਾਗ 'ਚ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ ਨਿਕਲੀਆਂ 2182 ਆਸਾਮੀਆਂ - Education Department punjab

ਸਿੱਖਿਆ ਵਿਭਾਗ 'ਚ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ 2182 ਆਸਾਮੀਆਂ ਨਿਕਲੀਆਂ ਹਨ। ਯੋਗ ਉਮੀਦਵਾਰ 29 ਫਰਵਰੀ ਤੋਂ 18 ਮਾਰਚ, 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਸਿੱਖਿਆ ਵਿਭਾਗ 'ਚ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ ਨਿਕਲੀਆਂ 2182 ਆਸਾਮੀਆਂ

author img

By

Published : Feb 29, 2020, 10:05 PM IST

ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਨ ਦੇ ਆਪਣੇ ਵਾਅਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ 2182 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਰਹੱਦੀ ਖੇਤਰ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਤਹਿਤ ਹਿੰਦੀ, ਪੰਜਾਬੀ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜੀ ਅਤੇ ਸਾਇੰਸ ਵਿਸ਼ਿਆਂ ਦੇ ਮਾਹਰ ਅਧਿਆਪਕ ਭਰਤੀ ਕਰਨ ਲਈ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।

  • Education Department seeks applications for 2182 posts of Master/ Mistress cadre of various subjects. Education Minister @VijayIndrSingla directs officers to complete the recruitment process in time bound manner. pic.twitter.com/8ILGzxUsRv

    — Government of Punjab (@PunjabGovtIndia) February 29, 2020 " class="align-text-top noRightClick twitterSection" data=" ">

ਹਿੰਦੀ ਮਾਸਟਰ/ਮਿਸਟ੍ਰੈੱਸ ਦੀਆਂ 40 ਅਸਾਮੀਆਂ, ਪੰਜਾਬੀ ਵਿਸ਼ੇ ਦੀਆਂ 60 ਅਸਾਮੀਆਂ, ਗਣਿਤ ਦੀਆਂ 450 ਅਸਾਮੀਆਂ, ਸਮਾਜਿਕ ਸਿੱਖਿਆ ਦੀਆਂ 52 ਅਸਾਮੀਆਂ, ਅੰਗਰੇਜੀ ਵਿਸ਼ੇ ਦੀਆਂ 880 ਅਸਾਮੀਆਂ, ਸਾਇੰਸ ਮਾਸਟਰ/ਮਿਸਟ੍ਰੈੱਸ ਕਾਡਰ ਦੀਆਂ 700 ਅਸਾਮੀਆਂ ਨੂੰ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com 'ਤੇ ਆਨਲਾਈਨ ਦਰਖਾਸਤਾਂ ਮੰਗੀਆਂ ਗਈਆਂ ਹਨ।

ਯੋਗ ਉਮੀਦਵਾਰ 29 ਫਰਵਰੀ ਤੋਂ 18 ਮਾਰਚ, 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਨਿਯਮ ਵਿਭਾਗ ਦੀ ਵੈੱਬਸਾਈਟ 'ਤੇ ਵੇਖੇ ਜਾ ਸਕਦੇ ਹਨ। ਗਲਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਸਮੇਤ ਹੋਰ ਤਕਰੀਬਨ 8000 ਦੇ ਕਰੀਬ ਆਸਾਮੀਆਂ ਭਰੀਆਂ ਜਾ ਚੁੱਕੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.