ETV Bharat / city

2022 Punjab Assembly Election: ਮਹਿਲਾਵਾਂ ਨੂੰ ਭੁੱਲੀਆਂ ਸਿਆਸੀ ਪਾਰਟੀਆਂ - ਲੜਕੀ ਹੂੰ ਲੜ ਸਕਤੀ ਹੂੰ

ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗੱਲ ਕਰੀਏ ਤਾਂ ਉਹ ਮਰਦਾਂ ਨਾਲੋਂ ਵੱਧ ਗਿਣਤੀ ਵਿੱਚ ਹਨ। ਜਿੱਥੇ 2,12,75,067 ਵੋਟਰਾਂ ਵਿੱਚੋਂ ਔਰਤਾਂ ਦੀ ਗਿਣਤੀ 1,00,86,514 ਹੈ ਅਤੇ ਸਰਕਾਰ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਹੱਥ ਹੈ। ਪਰ ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ’ਚ ਔਰਤਾਂ 'ਤੇ ਉਮੀਦਵਾਰੀ ਵਜੋਂ ਭਰੋਸਾ ਨਹੀਂ ਕਰਦੇ।

ਸਿਆਸਤ ਚ ਮਹਿਲਾਵਾਂ ਦੀ ਗਿਣਤੀ
ਸਿਆਸਤ ਚ ਮਹਿਲਾਵਾਂ ਦੀ ਗਿਣਤੀ
author img

By

Published : Feb 2, 2022, 4:48 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਪੰਜਾਬ ਚ ਸਿਆਸਤ ਕਾਫੀ ਭਖੀ ਹੋਈ ਹੈ। ਇਸੇ ਦੇ ਚੱਲਦੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਮੀਦਵਾਰਾਂ ਵੱਲੋਂ ਹੁਣ ਆਪਣੇ ਆਪਣੇ ਹਲਕੇ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਚੋਣਾਂ ਦੌਰਾਨ ਮਹਿਲਾਵਾਂ ਦਾ ਆਪਣਾ ਇੱਕ ਅਹਿਮ ਯੋਗਦਾਨ ਹੁੰਦਾ ਹੈ। ਕਿਉਂਕਿ ਪੰਜਾਬ ਚ ਮਰਦ ਵੋਟਰਾਂ ਨਾਲੋਂ ਮਹਿਲਾ ਵੋਟਰਾਂ ਦੀ ਗਿਣਤੀ ਵਧ ਹੈ। ਇਸਦੇ ਬਾਵਜੁਦ ਵੀ ਸਿਆਸਤ ਚ ਮਹਿਲਾ ’ਤੇ ਪਾਰਟੀਆਂ ਵੱਲੋਂ ਘੱਟ ਹੀ ਔਰਤਾਂ ਨੂੰ ਟਿਕਟ ਜਾਂਦੀ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗੱਲ ਕਰੀਏ ਤਾਂ ਉਹ ਮਰਦਾਂ ਨਾਲੋਂ ਵੱਧ ਗਿਣਤੀ ਵਿੱਚ ਹਨ। ਜਿੱਥੇ 2,12,75,067 ਵੋਟਰਾਂ ਵਿੱਚੋਂ ਔਰਤਾਂ ਦੀ ਗਿਣਤੀ 1,00,86,514 ਹੈ ਅਤੇ ਸਰਕਾਰ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਹੱਥ ਹੈ। ਪਰ ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ’ਚ ਔਰਤਾਂ 'ਤੇ ਉਮੀਦਵਾਰੀ ਵਜੋਂ ਭਰੋਸਾ ਨਹੀਂ ਕਰਦੇ।

ਪੰਜਾਬ ’ਚ ਕਾਂਗਰਸ ਨੇ 117 ਉਮੀਦਵਾਰਾਂ ਦੀ ਸੂਚੀ ਕੀਤੀ ਹੈ ਜਿਸ ’ਚ 11 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 117 ’ਚ 12 ਮਹਿਲਾ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਸਿਰਫ ਮਹਿਲਾਵਾਂ ਨੂੰ 5 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ 5 ਮਹਿਲਾਵਾਂ ’ਚ 4 ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਦੀ ਹੈ ਜੋ ਕਿ 97 ਸੀਟਾਂ ’ਤੇ ਚੋਣ ਲੜ ਰਹੇ ਹਨ ਜਦਕਿ ਇੱਕ ਮਹਿਲਾ ਉਮੀਦਵਾਰ ਬਹੁਜਨ ਸਮਾਜ ਪਾਰਟੀ ਤੋਂ ਹੈ ਜੋ 20 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਭਾਜਪਾ, ਲੋਕ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਗਠਜੋੜ ਵੱਲੋਂ 8 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ।

ਵੱਡੇ ਵੱਡੇ ਵਾਅਦਿਆਂ ਦੀ ਅਸਲ ਹਕੀਕਤ

ਚੋਣਾਂ ਦੌਰਾਨ ਸਿਆਸੀ ਪਾਰਟੀਆਂ ਔਰਤਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ, ਜਿੱਥੇ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਹੈ, ਉੱਥੇ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 2000 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਅਕਾਲੀ ਦਲ ਨੇ ਨੀਲੇ ਕਾਰਡ ਬਣਾਉਣ ਵਾਲੀਆਂ ਔਰਤਾਂ ਨੂੰ 2000 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਯਾਨੀ ਕਿ ਸਾਰੀਆਂ ਸਿਆਸੀ ਪਾਰਟੀਆਂ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੀਆਂ ਹਨ, ਪਰ ਜਦੋਂ ਇਹ ਸਾਬਤ ਕਰਨ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਨੂੰ ਉਮੀਦਵਾਰ ਵਜੋਂ ਘੱਟ ਹੀ ਚੁਣਿਆ ਜਾਂਦਾ ਹੈ, ਜ਼ਿਆਦਾਤਰ ਮਹਿਲਾ ਉਮੀਦਵਾਰਾਂ ਦਾ ਐਲਾਨ ਸਿਰਫ਼ ਉੱਥੇ ਹੀ ਕੀਤਾ ਗਿਆ ਹੈ ਜਿੱਥੇ ਸੀਟਾਂ ਰਾਖਵੀਆਂ ਹਨ।

ਕਾਂਗਰਸ ਦਾ ਨਾਅਰਾ 'ਲੜਕੀ ਹੂੰ ਲੜ ਸਕਤੀ ਹੂੰ'

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ 'ਲੜਕੀ ਹੂੰ ਲੜ ਸਕਤੀ ਹੂੰ' ਦਾ ਨਾਅਰਾ ਦਿੱਤਾ, ਇਸ ਤਹਿਤ ਉਨ੍ਹਾਂ ਨੇ ਯੂਪੀ 'ਚ ਵੀ ਔਰਤਾਂ ਨੂੰ ਟਿਕਟਾਂ ਦਿੱਤੀਆਂ ਪਰ ਪੰਜਾਬ 'ਚ 33 ਫੀਸਦੀ ਹਿੱਸੇਦਾਰੀ ਵਾਲੀ ਮਹਿਲਾ ਉਮੀਦਵਾਰਾਂ ਨੂੰ ਟਿਕਟ ਨਹੀਂ ਦਿੱਤੀ। ਕਾਂਗਰਸ ਦਾ ਇਹ ਨਾਅਰਾ ਪੰਜਾਬ ਵਿੱਚ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਿਰਫ਼ 11 ਮਹਿਲਾ ਉਮੀਦਵਾਰਾਂ ਨੂੰ ਹੀ ਨਾਮਜ਼ਦ ਕੀਤਾ ਗਿਆ ਹੈ। ਔਰਤਾਂ ਦੀ ਸੁਰੱਖਿਆ, ਸਸ਼ਕਤੀਕਰਨ ਦੀ ਗੱਲ ਹੁੰਦੀ ਹੈ ਪਰ ਜਦੋਂ ਟਿਕਟ ਦੇਣ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਨੇ ਭਰੋਸਾ ਨਹੀਂ ਪ੍ਰਗਟਾਇਆ। ਕਾਂਗਰਸ ਨੇ 11 ਮਹਿਲਾ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਿਨ੍ਹਾਂ ਵਿੱਚ ਹਲਕਾ ਲਹਿਰਾਗਾਗਾ ਤੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਉਮੀਦਵਾਰ ਹਨ। ਇਸ ਤੋਂ ਇਲਾਵਾ ਦੋ ਵਾਰ ਕੈਬਨਿਟ ਮੰਤਰੀ ਰਹਿ ਚੁੱਕੀ ਅਰੁਣਾ ਚੌਧਰੀ ਨੂੰ ਦੀਨਾਨਗਰ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਕੈਬਨਿਟ ਮੰਤਰੀ ਅਤੇ ਮਲੇਰਕੋਟਲਾ ਤੋਂ ਵਿਧਾਇਕ ਰਜ਼ੀਆ ਸੁਲਤਾਨਾ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਕਾਂਗਰਸ ਵਿੱਚ ਸ਼ਾਮਲ ਹੋਈ ਰੁਪਿੰਦਰ ਕੌਰ ਰੂਬੀ ਨੂੰ ਮਲੋਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਮੋਗਾ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ।

ਆਮ ਆਦਮੀ ਪਾਰਟੀ ਰਹੀ ਸਭ ਤੋਂ ਅੱਗੇ

ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ ਪਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 117 ਉਮੀਦਵਾਰਾਂ 'ਚੋਂ 12 ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਮਹਿਲਾ ਉਮੀਦਵਾਰਾਂ ਵਿੱਚ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਜੋ ਕਿ ਤਲਵੰਡੀ ਸਾਬੋ ਤੋਂ ਉਮੀਦਵਾਰ ਹਨ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂਕੇ ਤੋਂ ਇਲਾਵਾ ਖਰੜ ਤੋਂ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜੀਵਨ ਜੋਤ ਕੌਰ ਅੰਮ੍ਰਿਤਸਰ ਦੀ ਹਾਈ ਪ੍ਰੋਫਾਈਲ ਸੀਟ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਅਕਾਲੀ ਦਲ ਨੇ 4 ਮਹਿਲਾਵਾਂ ਨੂੰ ਬਣਾਇਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 2 ਉਮੀਦਵਾਰ ਪਹਿਲੀ ਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਜਸਦੀਪ ਕੌਰ ਅਤੇ ਸੁਨੀਤਾ ਚੌਧਰੀ ਸ਼ਾਮਲ ਹਨ। ਪਾਰਟੀ ਵੱਲੋਂ ਖੰਨਾ ਤੋਂ ਜਸਦੀਪ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਸਾਬਕਾ ਵਿਧਾਇਕ ਚੌਧਰੀ ਨੰਦਲਾਲ ਦੀ ਨੂੰਹ ਸੁਨੀਤਾ ਚੌਧਰੀ ਨੂੰ ਬਲਾਚੌਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਭੁਲੱਥ ਤੋਂ ਜਗੀਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਮਹਿਲਾ ਵੋਟਰਾਂ ਦੀ ਗਿਣਤੀ
ਮਹਿਲਾ ਵੋਟਰਾਂ ਦੀ ਗਿਣਤੀ

ਪੰਜਾਬ ’ਚ 61 ਮਹਿਲਾ ਵਿਧਾਇਕ ਬਣੀਆਂ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ ਕਾਂਗਰਸ ਦੀਆਂ 30 ਮਹਿਲਾ ਵਿਧਾਇਕ, ਅਕਾਲੀ ਦਲ ਦੀਆਂ 21, ਭਾਜਪਾ ਦੀਆਂ 6, ਆਮ ਆਦਮੀ ਪਾਰਟੀ ਦੀਆਂ 3 ਅਤੇ ਸੀਪੀਆਈ ਦੀ ਇੱਕ ਮਹਿਲਾ ਵਿਧਾਇਕ ਜਿੱਤਿਆ ਹਨ।

ਸਾਲ 2012 ਵਿੱਚ ਸਭ ਤੋਂ ਵੱਧ ਮਹਿਲਾ ਵਿਧਾਇਕ ਜਿੱਤੀਆ

ਪੰਜਾਬ ਦੀ ਸਿਆਸਤ ਵਿੱਚ ਹੁਣ ਤੱਕ ਸਾਲ 2012 ਵਿੱਚ ਸਭ ਤੋਂ ਵੱਧ ਔਰਤਾਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੀਆਂ ਹਨ। ਜਿੱਥੇ 14 ਔਰਤਾਂ ਵਿਧਾਨ ਸਭਾ ਜਿੱਤੀਆਂ। ਉਸ ਸਮੇਂ 93 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਸ ਵਿੱਚ 117 ਵਿਧਾਨ ਸਭਾ ਸੀਟਾਂ ਕਾਂਗਰਸ ਦੀਆਂ 6, ਸ਼੍ਰੋਮਣੀ ਅਕਾਲੀ ਦਲ ਦੀਆਂ 6 ਅਤੇ ਭਾਜਪਾ ਦੀਆਂ ਦੋ ਮਹਿਲਾਵਾਂ ਨੇ ਜਿੱਤ ਹਾਸਿਲ ਕੀਤੀ ਸੀ।

ਹੁਣ ਤੱਕ ਚੋਣਾਂ ਚ ਕਿੰਨੀ ਰਹੀ ਮਹਿਲਾਵਾਂ ਦੀ ਹਿੱਸੇਦਾਰੀ

ਸਾਲ 1977 ਦੀਆਂ ਵਿਧਾਨ ਸਭਾ ਚੋਣਾਂ ਵਿੱਚ 18 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਮੈਂ ਮੁੜ ਅਕਾਲੀ ਦਲ ਦੀ ਵੱਲੋਂ ਸਿਰਫ਼ ਤਿੰਨ ਔਰਤਾਂ ਹੀ ਜਿੱਤੀਆਂ ਸਨ। 1980 ਵਿੱਚ 19 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਕਾਂਗਰਸ ਨੇ ਚਾਰ ਅਤੇ ਅਕਾਲੀ ਦਲ ਨੇ ਦੋ ਜਿੱਤੇ ਸਨ। 1985 ਵਿੱਚ 33 ਔਰਤਾਂ ਨੇ ਆਪਣੀ ਕਿਸਮਤ ਅਜ਼ਮਾਈ ਜਿਸ ਵਿੱਚੋਂ ਤਿੰਨ ਕਾਂਗਰਸ ਅਤੇ ਇੱਕ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਜੇਤੂ ਰਹੀ। 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ, 22 ਔਰਤਾਂ ਨੇ ਚੋਣ ਲੜੀ ਜਿਸ ਵਿੱਚ ਚਾਰ ਕਾਂਗਰਸ, ਇੱਕ ਸੀਪੀਆਈ ਅਤੇ ਇੱਕ ਭਾਜਪਾ ਦੀ ਮਹਿਲਾ ਉਮੀਦਵਾਰ ਜੇਤੂ ਰਹੀ। 2002 ਵਿੱਚ 71 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 3 ਮਹਿਲਾ ਵਿਧਾਇਕ ਕਾਂਗਰਸ ਅਤੇ 3 ਅਕਾਲੀ ਦਲ ਦੀਆਂ ਸਨ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ 56 ਔਰਤਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਕਾਂਗਰਸ ਦੀਆਂ 4, ਅਕਾਲੀ ਦਲ ਦੀਆਂ 2 ਅਤੇ ਭਾਜਪਾ ਦੀ ਇੱਕ ਮਹਿਲਾ ਵਿਧਾਇਕ ਬਣੀ ਸੀ। ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਕੋਈ ਵੀ ਮਹਿਲਾ ਉਮੀਦਵਾਰ ਨਹੀਂ ਜਿੱਤੀ, ਜਿਸ ਵਿੱਚ 81 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਤਿੰਨ-ਤਿੰਨ ਮਹਿਲਾ ਉਮੀਦਵਾਰਾਂ ਨੇ ਚੋਣ ਜਿੱਤੀਆਂ ਅਤੇ ਵਿਧਾਇਕ ਬਣੀਆਂ।

ਸਾਲ 2017 ਦੇ ਮੁਕਾਬਲੇ ਇਸ ਵਾਰ ਮਹਿਲਾ ਉਮੀਦਵਾਰਾਂ ਦੀ ਗਿਣਤੀ ਘੱਟ ਹੈ।ਪਿਛਲੀਆਂ ਚੋਣਾਂ 'ਚ 1145 ਉਮੀਦਵਾਰਾਂ 'ਚੋਂ 81 ਮਹਿਲਾ ਉਮੀਦਵਾਰ ਸੀ, ਜਦਕਿ ਇਸ ਵਾਰ ਜਿੱਥੇ ਉਮੀਦਵਾਰਾਂ ਦੀ ਗਿਣਤੀ ਵਧਣੀ ਚਾਹੀਦੀ ਹੈ, ਉੱਥੇ ਇਹ ਘਟ ਰਹੀ ਹੈ,ਜਿਸ ਤੋਂ ਸਾਫ ਹੈ ਕਿ ਮਹਿਲਾ ਸ਼ਸ਼ਕਤੀਕਰਨ ਦੀ ਮਹਿਜ ਗੱਲ ਹੀ ਰਹਿ ਗਈ ਹੈ। ਅਜੋਕੇ ਸਮੇਂ ਵਿੱਚ ਔਰਤਾਂ ਹਰ ਮੁਕਾਮ ਹਾਸਲ ਕਰ ਸਕਦੀਆਂ ਹਨ ਪਰ ਸ਼ਾਇਦ ਔਰਤਾਂ ਨੂੰ ਰਾਜਨੀਤੀ ਵਿੱਚ ਉਹ ਸਥਾਨ ਨਹੀਂ ਦਿੱਤਾ ਜਾ ਰਿਹਾ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।

ਇਹ ਵੀ ਪੜੋ: CM ਅਹੁਦੇ ਨੂੰ ਲੈ ਕੇ ਜਾਖੜ ਨੇ ਖੋਲ੍ਹੇ ਭੇਦ, ਕਿਹਾ- ਚੰਨੀ ਨੂੰ ਮਿਲੇ ਸੀ ਸਿਰਫ਼ 2 ਵੋਟ

ETV Bharat Logo

Copyright © 2025 Ushodaya Enterprises Pvt. Ltd., All Rights Reserved.