ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੱਤਾ 'ਚ ਆਉਂਦੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਪੂਰੀ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਸਰਕਾਰ ਨੇ ਵਿੱਤ ਵਿਭਾਗ ਨੂੰ 20 ਹਜ਼ਾਰ ਨੌਕਰੀਆਂ ਦੀ ਭਰਤੀ ਸਬੰਧੀ ਸਾਰੀਆਂ ਰਸਮਾਂ ਅਪ੍ਰੈਲ ਮਹੀਨੇ ਵਿੱਚ ਹੀ ਪੂਰੀਆਂ ਕਰਨ ਦੀ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ। ਉੱਚ ਅਧਿਕਾਰੀਆਂ ਮੁਤਾਬਿਕ ਭਰਤੀ ਸਬੰਧੀ ਇਸ਼ਤਿਹਾਰ ਵੀ 10 ਅਪ੍ਰੈਲ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।
ਪੀਪੀਐਸਸੀ ਅਤੇ ਸਟਾਫ ਸਿਲੈਕਸ਼ਨ ਬੋਰਡ ਨੇ 20 ਹਜ਼ਾਰ 109 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੱਕ ਇਸ਼ਤਿਹਾਰ ਤਿਆਰ ਕੀਤਾ ਹੈ। ਇਸ ਨੂੰ 4 ਅਪ੍ਰੈਲ ਤੱਕ ਮੁੱਖ ਸਕੱਤਰ ਨੂੰ ਭੇਜਿਆ ਜਾਣਾ ਹੈ ਤਾਂ ਜੋ ਇਹ ਇਸ਼ਤਿਹਾਰ ਪੀਪੀਐਸਸੀ ਅਤੇ ਸਟਾਫ਼ ਸਿਲੈਕਸ਼ਨ ਬੋਰਡ ਨੂੰ ਜਲਦੀ ਤੋਂ ਜਲਦੀ ਭੇਜਿਆ ਜਾ ਸਕੇ।
ਪੰਜਾਬ ਵਿੱਚ ਹਰ ਸਾਲ ਇੱਕ ਤੋਂ ਡੇਢ ਲੱਖ ਬੇਰੁਜ਼ਗਾਰਾਂ ਵਿੱਚ ਵਾਧਾ ਹੁੰਦਾ ਹੈ। ਅਜਿਹੇ 'ਚ ਸਰਕਾਰ ਦੀ ਤਿਆਰੀ ਕਾਰਨ ਬੇਰੁਜ਼ਗਾਰਾਂ ਦੀ ਸਮੱਸਿਆ ਵੱਡੇ ਪੱਧਰ 'ਤੇ ਹੱਲ ਹੋਣ ਦੀ ਉਮੀਦ ਬਣ ਗਈ ਹੈ। ਇਸ ਦੇ ਨਾਲ ਹੀ, 20,109 ਅਸਾਮੀਆਂ ਦੇ ਸਬੰਧ ਵਿੱਚ, ਵੀਰਵਾਰ ਨੂੰ ਰੁਜ਼ਗਾਰ ਅਤੇ ਹੁਨਰ ਵਿਕਾਸ ਸਿਖਲਾਈ ਵਿਭਾਗ ਨੇ ਸਾਰੀਆਂ ਅਸਾਮੀਆਂ ਦੀ ਭਰਤੀ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਐਸਐਸਐਸ ਬੋਰਡ ਨੂੰ ਤਿਆਰੀ ਦੀ ਸੂਚਨਾ ਵੀ ਭੇਜ ਦਿੱਤੀ ਹੈ। ਇਸ ਤੋਂ ਇਲਾਵਾ 5 ਹਜ਼ਾਰ 245 ਅਸਾਮੀਆਂ ਵਿੱਚੋਂ ਕਿਹੜੇ-ਕਿਹੜੇ ਵਿਭਾਗਾਂ ਵਿੱਚ ਕਿੰਨੀਆਂ ਅਸਾਮੀਆਂ ਭਰੀਆਂ ਜਾਣਗੀਆਂ, ਇਸ ਬਾਰੇ ਸੀਐਸ ਨੇ ਆਉਂਦੇ ਸ਼ਨੀਵਾਰ ਨੂੰ ਮੀਟਿੰਗ ਸੱਦ ਲਈ ਹੈ।
31 ਮਾਰਚ ਨੂੰ 5200 ਮੁਲਾਜ਼ਮ ਹੋਏ ਸੇਵਾਮੁਕਤ: 31 ਮਾਰਚ, 2022 ਤੱਕ ਸੂਬੇ ਭਰ ਵਿੱਚ ਵੱਖ-ਵੱਖ ਬੋਰਡਾਂ-ਕਾਰਪੋਰੇਸ਼ਨਾਂ ਸਮੇਤ 52 ਵਿਭਾਗਾਂ ਵਿੱਚ 5200 ਮੁਲਾਜ਼ਮ ਸੇਵਾਮੁਕਤ ਹੋ ਚੁੱਕੇ ਹਨ। ਸੇਵਾਮੁਕਤ ਹੋਣ ਵਾਲੇ ਜ਼ਿਆਦਾਤਰ ਮੁਲਾਜ਼ਮ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤ, ਸਥਾਨਕ ਸਰਕਾਰਾਂ, ਪੁਲੀਸ, ਸਿਹਤ ਵਿਭਾਗ ਦੇ ਹਨ। ਸਟਾਫ਼ ਆਗੂ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਦੀਆਂ ਸਾਰੀਆਂ ਰਸਮਾਂ ਕਰੀਬ ਛੇ ਮਹੀਨੇ ਪਹਿਲਾਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਹਨ।
ਕਿਸ ਵਿਭਾਗ 'ਚ ਕਿੰਨੀਆਂ ਅਸਾਮੀਆਂ 'ਤੇ ਹੋਵੇਗੀ ਭਰਤੀ?
ਵਿਭਾਗ ਦੀ ਪੋਸਟ | ਗਿਣਤੀ |
ਪਸ਼ੂ ਪਾਲਣ | 250 |
ਸਹਿਕਾਰੀ | 777 |
ਆਬਕਾਰੀ | 176 |
ਭੋਜਨ ਸਪਲਾਈ | 197 |
ਸਿਹਤ | 4837 |
ਉੱਚ ਸਿੱਖਿਆ | 997 |
ਹਾਊਸਿੰਗ | 280 |
ਹੋਮ | 161 |
ਮੈਡੀਕਲ ਸਿੱਖਿਆ | 319 |
ਪਾਵਰ | 1690 |
ਜੇਲ੍ਹ | 148 |
ਮਾਲੀਆ | 08 |
ਪੇਂਡੂ ਵਿਕਾਸ | 803 |
ਸਕੂਲ ਸਿੱਖਿਆ | 7994 |
ਸਮਾਜਿਕ ਨਿਆਂ | 45 |
ਸਮਾਜਿਕ ਸੁਰੱਖਿਆ | 82 |
ਤਕਨੀਕੀ ਸਿੱਖਿਆ | 990 |
ਜਲ ਸਰੋਤ | 197 |
ਜਲ ਸਪਲਾਈ | 158 |
ਕੁੱਲ | 20,109 |
ਇਹ ਵੀ ਪੜ੍ਹੋ: ਪਹਿਲੀ ਵਾਰ ਵਿਧਾਇਕ ਆਏ ਸਦਨ 'ਚ, ਪਹਿਲੇ ਹੀ ਦਿਨ ਸਦਨ 'ਚੋਂ ਬਾਹਰ