ETV Bharat / city

ਦੁਬਈ 'ਚ ਫਸੇ 14 ਪੰਜਾਬੀ ਨੌਜਵਾਨ ਪਰਤੇ ਅੰਮ੍ਰਿਤਸਰ - youngster returns home from Dubai

ਦੁਬਈ 'ਚ ਫਸੇ 14 ਹੋਰ ਪੰਜਾਬੀ ਨੌਜਵਾਨ ਮੰਗਲਵਾਰ ਨੂੰ ਭਾਰਤ ਪਹੁੰਚ ਗਏ ਹਨ। ਇਹ ਸਾਰੇ ਨੌਜਵਾਨ ਅੱਜ ਸਵੇਰੇ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਉੱਤਰੇ। ਇਸ ਮੌਕੇ ਡਾ. ਐੱਸਪੀ ਸਿੰਘ ਓਬਰਾਏ ਨੇ ਕਿਹਾ ਕਿ ਬਾਕੀ ਰਹਿੰਦੇ 6 ਨੌਜਵਾਨਾਂ ਨੂੰ ਵੀ ਜਲਦ ਹੀ ਭਾਰਤ ਵਾਪਿਸ ਲਿਆਇਆ ਜਾਵੇਗਾ।

ਦੁਬਈ 'ਚ ਫਸੇ 14 ਨੌਜਵਾਨਾਂ ਦੀ ਹੋਈ ਵਤਨ ਵਾਪਸੀ

author img

By

Published : Mar 3, 2020, 12:27 PM IST

Updated : Mar 3, 2020, 12:53 PM IST

ਚੰਡੀਗੜ੍ਹ: ਦੁਬਈ ਵਿੱਚ ਫਸੇ 14 ਹੋਰ ਨੌਜਵਾਨਾਂ ਦੀ ਮੰਗਲਵਾਰ ਨੂੰ ਵਤਨ ਵਾਪਸੀ ਹੋਈ ਹੈ। ਇਹ ਸਾਰੇ ਨੌਜਵਾਨ ਦੁਬਈ ਤੋਂ ਮੰਗਲਵਾਰ ਸਵੇਰੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ।

ਦੁਬਈ 'ਚ ਫਸੇ 14 ਨੌਜਵਾਨਾਂ ਦੀ ਹੋਈ ਵਤਨ ਵਾਪਸੀ

ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ ਸਿੰਘ ਓਬਰਾਏ ਦੇ ਯਤਨਾ ਸਦਕਾ ਇਹ ਪੰਜਾਬੀ ਨੌਜਵਾਨ ਮੁੜ ਵਾਪਸ ਆਏ ਹਨ। ਇਸ ਤੋਂ ਪਹਿਲਾ 10 ਪੰਜਾਬੀ ਨੌਜਵਾਨ ਵਾਪਿਸ ਆ ਚੁੱਕੇ ਹਨ। ਇਨ੍ਹਾਂ 'ਚ 25 ਫਰਵਰੀ ਨੂੰ 2 ਪੰਜਾਬੀ ਨੌਜਵਾਨ ਭਾਰਤ ਪਰਤੇ ਸਨ।

ਦੱਸਣਯੋਗ ਹੈ ਕਿ ਇਹ ਸਾਰੇ ਨੌਜਵਾਨ ਦੁਬਈ ਵਿੱਚ ਨੌਕਰੀ ਕਰਨ ਲਈ ਗਏ ਸਨ। ਪੰਜਾਬੀ ਨੌਜਵਾਨ ਉੱਥੇ ਜਿਸ ਕੰਪਨੀ ਵਿੱਚ ਕੰਮ ਕਰ ਰਹੇ ਸਨ, ਉਹ ਕੰਪਨੀ ਬੰਦ ਹੋ ਗਈ। ਕੰਪਨੀ ਨੇ ਉਨ੍ਹਾਂ ਨੂੰ 3 ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਹਾਲਤ ਕਾਫ਼ੀ ਬੁਰੀ ਹੋ ਗਈ। ਉਨ੍ਹਾਂ ਨੂੰ ਦੁਬਈ 'ਚ ਰਹਿਣ ਤੋਂ ਲੈ ਕੇ ਖਾਣ ਤੱਕ ਦੇ ਲਾਲੇ ਪੈ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਗੁਹਾਰ ਲਾਈ ਸੀ, ਕਿ ਉਨ੍ਹਾਂ ਨੂੰ ਜਲਦੀ ਦੁਬਈ ਤੋਂ ਵਾਪਿਸ ਆਪਣੇ ਦੇਸ਼ ਲਿਜਾਇਆ ਜਾਵੇ। ਅੱਜ ਦੁਬਈ ਦੇ ਕਾਰੋਬਾਰੀ ਡਾ. ਐੱਸਪੀ ਸਿੰਘ ਓਬਰਾਏ ਦੀ ਮਿਹਨਤ ਸਦਕਾ ਇਨ੍ਹਾਂ ਨੌਜਵਾਨਾਂ ਦੀ ਵਤਨ ਵਾਪਸੀ ਹੋਈ ਹੈ।

ਦੁਬਈ 'ਚ ਫਸੇ 14 ਨੋਜਵਾਨਾ ਦੀ ਹੋਈ ਵਤਨ ਵਾਪਸੀ

ਡਾ. ਐੱਸਪੀ ਸਿੰਘ ਓਬਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਉੱਥੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਆਪਣੇ ਮੁਲਕ ਲਿਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 6 ਨੌਜਵਾਨਾਂ ਨੂੰ ਵੀ ਜਲਦ ਹੀ ਭਾਰਤ ਵਾਪਿਸ ਲਿਆਇਆ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਫ਼ਾਰਤ ਖ਼ਾਨਿਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰਨ ਕਿ ਉਨ੍ਹਾਂ ਭਾਰਤੀਆਂ ਤੇ ਪੰਜਾਬੀਆਂ ਦੀ ਕਾਗਜ਼ੀ ਕਾਰਵਾਈ ਜਲਦ ਨਿਪਟਾਉਣ, ਜਿਹੜੇ ਵਾਪਿਸ ਆਉਣਾ ਚਾਹੁੰਦੇ ਹਨ।

ਵਾਪਿਸ ਪਰਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਪਹਿਲਾਂ ਹੀ ਕੰਪਨੀ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਤਾਂ ਜੋਂ ਉਨ੍ਹਾਂ ਨੌਜਵਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

ਦੁਬਈ 'ਚ ਫਸੇ 14 ਪੰਜਾਬੀ ਨੌਜਵਾਨ ਪਰਤੇ ਅੰਮ੍ਰਿਤਸਰ

Last Updated : Mar 3, 2020, 12:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.