ਚੰਡੀਗੜ੍ਹ: ਕੋਰੋਨਾ ਸੰਕ੍ਰਮਣ ਲਗਾਤਾਰ ਘਾਤਕ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਬੁੱਧਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ 14 ਮਰੀਜਾਂ ਦੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ 532 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸਦੇ ਇਲਾਵਾ ਚੰਡੀਗੜ੍ਹ ਤੋਂ 817 ਨਵੇਂ ਕੇਸ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ 494 ਆਦਮੀ ਅਤੇ 323 ਔਰਤਾਂ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ।
ਦੱਸ ਦਈਏ ਕਿ ਲੰਘੇ 24 ਘੰਟਿਆਂ ਵਿੱਚ 3,712 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਉਥੇ ਹੀ 610 ਕੋਰੋਨਾ ਸੰਕ੍ਰਮਿਤ ਮਰੀਜਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਵੀ ਕੀਤੀ ਗਈ।
ਇਹ ਵੀ ਪੜੋ: ਕੋਰੋਨਾ ਕਾਰਨ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਬਲੱਡ ਬੈਂਕ ਹੋਇਆ ਖਾਲੀ
ਐਕਟਿਵ ਕੇਸ 8 ਹਜ਼ਾਰ ਦੇ ਪਾਰ
ਸ਼ਹਿਰ ਵਿੱਚ ਕੋਰੋਨਾ ਐਕਟਿਵ ਕੇਸ ਅੱਠ ਹਜ਼ਾਰ ਦੇ ਪਾਰ ਚਲੇ ਗਏ ਹਨ। ਇਸ ਸਮੇਂ 8,363 ਕੋਰੋਨਾ ਸੰਕ੍ਰਮਿਤ ਮਰੀਜਾਂ ਦਾ ਘਰ ਆਇਸੋਲੇਸਨ ਜਾਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਹੁਣ ਤੱਕ 4,23,313 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕਰ ਚੁੱਕਿਆ ਹੈ। ਟੈਸਟਿੰਗ ਵਿੱਚੋਂ 3,75,400 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤੱਕ 46,793 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 37,898 ਕੋਰੋਨਾ ਸੰਕ੍ਰਮਿਤ ਮਰੀਜ ਠੀਕ ਹੋ ਚੁੱਕੇ ਹਨ।